ਵਿਕੀਪੀਡੀਆ:ਚੁਣਿਆ ਹੋਇਆ ਲੇਖ/14 ਦਸੰਬਰ
ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇੱਕ ਅਫ਼ਸਰ ਸੀ। ਨਿਰਮਲਜੀਤ ਨੂੰ ਮਰਣ ਤੋਂ ਬਾਅਦ ਪਰਮਵੀਰ ਚੱਕਰ, ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਭਾਰਤ-ਪਾਕਿਸਤਾਨ ਯੁੱਧ (1971) ਨਿਰਮਲਜੀਤ ਨੇ ਸ੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ। ਭਾਰਤੀ ਹਵਾਈ ਸੈਨਾ ਵਿਚੋਂ ਨਿਰਮਲਜੀਤ ਇਕੱਲਾ ਹੀ ਅਫ਼ਸਰ ਹੈ ਜਿਸ ਨੂੰ ਵਧੇਰੇ ਸਨਮਾਨਿਤ ਕੀਤਾ ਗਿਆ ਹੈ। ਨਿਰਮਲਜੀਤ ਦਾ ਜਨਮ 17 ਜੁਲਾਈ, 1945 ਨੂੰ ਈਸੇਵਾਲ, ਲੁਧਿਆਣਾ, ਪੰਜਾਬ ਵਿੱਖੇ ਹੋਇਆ। ਸੇਖੋਂ ਹਵਾਈ ਲੈਫਟੀਨੈਂਟ ਤਰਲੋਕ ਸਿੰਘ ਸੇਖੋਂ ਦਾ ਪੁੱਤਰ ਸੀ। ਸੇਖੋਂ ਨੂੰ 4 ਜੂਨ, 1967 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਪਾਇਲਟ ਅਫ਼ਸਰ ਚੁਣਿਆ ਗਿਆ। ਭਾਰਤ-ਪਾਕਿਸਤਾਨ ਯੁੱਧ (1971) ਵਿੱਚ ਸੇਖੋਂ ਨੇ ਪਾਕਿਸਤਾਨ ਜੈਟ ਵਲੋਂ ਗੋਲੀਬਾਰੀ ਤੋਂ ਸ੍ਰੀਨਗਰ ਦੀ ਰੱਖਿਆ ਕੀਤੀ ਜਿਸ ਕਾਰਨ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਨਾਲ ਸੇਖੋਂ ਨੂੰ ਸਨਮਾਨਿਤ ਕੀਤਾ ਗਿਆ। 1985 ਵਿੱਚ ਇੱਕ ਸਮੁੰਦਰੀ ਟੈਂਕ ਬਣਾਇਆ ਗਿਆ ਜਿਸ ਜਿਸਦਾ ਨਾਂ "ਫਲਾਇੰਗ ਔਫੀਸਰ ਨਿਰਮਲਜੀਤ ਸਿੰਘ ਸੇਖੋਂ, ਪੀਵੀਸੀ" ਰੱਖਿਆ ਗਿਆ।