1985
1985 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1982 1983 1984 – 1985 – 1986 1987 1988 |
ਘਟਨਾ
ਸੋਧੋ- 1 ਜਨਵਰੀ– ਇੰਗਲੈਂਡ ਵਿੱਚ ਪਹਿਲੀ ਮੋਬਾਈਲ ਫ਼ੋਨ ਕਾਲ ਕੀਤੀ ਗਈ |
- 24 ਜਨਵਰੀ – ਅਮਰੀਕਾ ਨੇ 15ਵਾਂ ਸਪੇਸ ਉਡਾਣ 'ਡਿਸਕਵਰੀ 3' ਪੁਲਾੜ ਵਿੱਚ ਭੇਜਿਆ।
- 9 ਮਾਰਚ – ਪੰਜਾਬ ਨੂੰ ਮਨਾਹੀ ਵਾਲਾ ਇਲਾਕਾ ਕਰਾਰ ਦੇ ਦਿਤਾ ਗਿਆ।
- 10 ਮਾਰਚ – ਭਾਰਤ ਨੇ ਬੇਂਸਨ ਐਂਡ ਹੇਜੇਸ ਵਿਸ਼ਲ ਕ੍ਰਿਕਟ ਚੈਂਪੀਅਨਸ਼ਿਪ ਜਿੱਤਿਆ।
- 27 ਮਈ– ਇੰਗਲੈਂਡ ਅਤੇ ਚੀਨ ਵਿੱਚ ਹਾਂਗ ਕਾਂਗ ਨੂੰ 1997 ਵਿੱਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
- ਜੂਨ 14– ਸ਼ਲੇਗੇਨ ਸੁਲਾਹ ਸੰਪੰਨ ਹੋਈ ਜਿਸਦੇ ਬਾਅਦ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦਾ ਇੱਕ - ਦੂਜੇ ਦੇ ਰਾਸ਼ਟਰ ਵਿੱਚ ਬਿਨਾਂ ਪਾਸਪੋਰਟ ਦੇ ਆਉਣਾ ਜਾਣਾ ਸ਼ੁਰੂ ਹੋਇਆ।
- 23 ਜੂਨ –ਕਨਿਸ਼ਕ ਜਹਾਜ਼ ਵਿੱਚ ਬੰਬ ਫਟਿਆ; 350 ਲੋਕ ਮਾਰੇ ਗਏ।
- 10 ਜੁਲਾਈ– ਕੋਕਾ ਕੋਲਾ ਦਾ ਨਵਾਂ ਫ਼ਾਰਮੂਲਾ ਲੋਕਾਂ ਵੱਲੋਂ ਪਸੰਦ ਨਾ ਕੀਤੇ ਜਾਣ ਕਾਰਨ ਕੰਪਨੀ ਨੇ ‘ਕੋਕਾ ਕੋਲਾ ਕਲਾਸਿਕ’ ਨਾਂ ਹੇਠ ਪੁਰਾਣਾ ਫ਼ਾਰਮੂਲਾ ਫੇਰ ਸ਼ੁਰੂ ਕੀਤਾ।
- 12 ਜੁਲਾਈ– 1984 ਵਿੱਚ ਦਰਬਾਰ ਸਾਹਿਬ ਉੁਤੇ ਭਾਰਤੀ ਫ਼ੌਜ ਦੇ ਹਮਲੇ ਦੇ ਖ਼ਿਲਾਫ਼ ਰੋਸ ਵਜੋਂ 2334 ਸਿੱਖ ਫ਼ੌਜੀਆਂ ਨੇ ਅੰਮ੍ਰਿਤਸਰ ਵੱਲ ਚਾਲੇ ਪਾਏ ਸਨ। ਇਨ੍ਹਾਂ ਵਿੱਚੋਂ 67 ਸਿੱਖ ਰਾਹ ਵਿੱਚ ਮਾਰੇ ਗਏ ਸਨ, 31 ਲਾਪਤਾ ਐਲਾਨੇ ਗਏ ਸਨ, 172 ਨੂੰ ਬਾਕਾਇਦਾ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਗਈ ਸੀ ਅਤੇ ਬਾਕੀ ਫ਼ੌਜੀਆਂ ਦੇ ਸਮਰੀ ਟਰਾਇਲ ਕੀਤੇ ਗਏ ਸਨ। 12 ਜੁਲਾਈ, 1985 ਦੇ ਦਿਨ ਕੋਰਟ ਮਾਰਸ਼ਲ ਸਮਰੀ-ਟਰਾਇਲ ਮਗਰੋਂ ਉਹਨਾਂ ਨੂੰ ਕੈਦਾਂ ਦੀਆਂ ਸਜ਼ਾਵਾਂ ਦਿਤੀਆਂ ਤੇ ਨਾਲ ਹੀ ਨੌਕਰੀ ਤੋਂ ਵੀ ਬਰਤਰਫ਼ ਕਰ ਦਿੱਤਾ।
- 23 ਜੁਲਾਈ– ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਮੁਲਾਕਾਤ ਹੋਈ।
- 24 ਜੁਲਾਈ– ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।
- 7 ਅਕਤੂਬਰ– ਅਮਰੀਕਾ ਨੇ ਐਲਾਨ ਕੀਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫ਼ੈਸਲੇ ਨੂੰ ਮੰਨਣ ਦਾ ਪਾਬੰਦ ਨਹੀਂ ਹੋਵੇਗਾ।
- 19 ਨਵੰਬਰ– ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਤੇ ਰੂਸੀ ਆਗੂ ਮਿਖਾਇਲ ਗੋਰਬਾਚੇਵ ਵਿਚਕਾਰ ਪਹਿਲੀ ਮੀਟਿੰਗ ਹੋਈ।
- 21 ਨਵੰਬਰ– ਪਾਕਿਸਤਾਨ ਵਿੱਚ ਫ਼ੈਸਲਾਬਾਦ ਜੇਲ ਵਿਚੋਂ ਕੈਦ ਸਿੱਖਾਂ ਵਲੋਂ ਦੌੜਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਗੋਲੀ ਚਲਾਈ ਗਈ।
- 1 ਦਸੰਬਰ– ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਮੈਂ 15 ਅਗਸਤ, 1986 ਤਕ ਸਤਲੁਜ ਜਮੁਨਾ ਲਿੰਕ ਨਹਿਰ ਬਣਾ ਕੇ ਦਿਆਂਗਾ।
- 9 ਦਸੰਬਰ– ਹਾਈ ਕੋਰਟ ਨੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਾਅ ਕੀਤਾ।