ਵਿਕੀਪੀਡੀਆ:ਚੁਣਿਆ ਹੋਇਆ ਲੇਖ/19 ਅਕਤੂਬਰ
ਜੰਗ ਏ ਅਜਾਦੀ ਯਾਦਗਾਰ ਭਾਰਤ ਦੀ ਅਜਾਦੀ ਦੀ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਅਜਾਦੀ ਸੰਗ੍ਰਾਮੀਆਂ, ਦੀ ਯਾਦ ਵਿੱਚ ਉਸਾਰਿਆ ਜਾ ਰਿਹਾ ਇੱਕ ਅਜਾਇਬਘਰ ਹੈ ਜੋ ਪੰਜਾਬ ਦੇ ਜਲੰਧਰ ਸ਼ਹਿਰ ਦੇ ਨੇੜੇ ਕਰਤਾਰਪੁਰ ਕਸਬੇ ਵਿਖੇ ਉਸਾਰਿਆ ਜਾ ਰਿਹਾ ਹੈ ।ਇਸ ਯਾਦਗਾਰ ਵਿੱਚ ਪੰਜਾਬੀਆਂ ਦੇ ਦੇਸ ਦੀ ਅਜਾਦੀ ਵਿੱਚ ਪਾਏ ਯੋਗਦਾਨ ਨੂੰ ਵਿਸ਼ੇਸ਼ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਅਜਾਇਬਘਰ 25 ਏਕੜ ਰਕਬੇ ਵਿੱਚ ਬਣਾਇਆ ਜਾਂ ਰਿਹਾ ਹੈ ਜਿਸਤੇ 200 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ। ਇਸ ਦਾ ਨੀਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 19 ਅਕਤੂਬਰ 2014 ਨੂੰ ਰੱਖਿਆ ਸੀ। ਇਸ ਯਾਦਗਾਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਕਰਾਉਣ ਦੀ ਪ੍ਰਕਿਰਿਆ ਜਨਵਰੀ 2015 ਵਿੱਚ ਸ਼ੁਰੂ ਕੀਤੀ ਗਈ ਅਤੇ 26 ਮਾਰਚ 2015 ਨੂੰ ਇਸ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਯਾਦਗਾਰ ਦੀ ਰੂਪ ਰੇਖਾ ਤਿਆਰ ਕਰਨ ਲਈ ਇਤਿਹਾਸਕਾਰਾਂ ਅਤੇ ਬੁਧੀਜੀਵੀਆਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ।