ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਫ਼ਰਵਰੀ
ਮੋਰਾਰਜੀ ਦੇਸਾਈ (29 ਫਰਵਰੀ 1896 – 10 ਅਪ੍ਰੈਲ 1995) (ਗੁਜਰਾਤੀ: મોરારજી રણછોડજી દેસાઈ) ਭਾਰਤ ਦੇ ਸਵਾਧੀਨਤਾ ਸੰਗਰਾਮੀ ਅਤੇ ਚੌਥੇ ਪ੍ਰਧਾਨਮੰਤਰੀ (1977 ਤੋਂ 79) ਸਨ। ਉਹ ਪਹਿਲੇ ਪ੍ਰਧਾਨਮੰਤਰੀ ਸਨ ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਬਜਾਏ ਹੋਰ ਪਾਰਟੀ ਦੇ ਸਨ। ਉਹੀ ਇੱਕਮਾਤਰ ਵਿਅਕਤੀ ਹਨ ਜਿਨ੍ਹਾਂ ਨੂੰ ਭਾਰਤ ਦੇ ਸਰਬੋਤਮ ਸਨਮਾਨ ਭਾਰਤ ਰਤਨ ਅਤੇ ਪਾਕਿਸਤਾਨ ਦੇ ਸਰਬੋਤਮ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ 81 ਸਾਲ ਦੀ ਉਮਰ ਵਿੱਚ ਪ੍ਰਧਾਨਮੰਤਰੀ ਬਣੇ ਸਨ।