ਵਿਕੀਪੀਡੀਆ:ਚੁਣਿਆ ਹੋਇਆ ਲੇਖ/30 ਸਤੰਬਰ
ਕਸ਼ਮੀਰ ਬਖੇੜਾ ਭਾਰਤ ਦੀ ਸਰਕਾਰ, ਕਸ਼ਮੀਰੀ ਆਕੀ ਦਸਤੇ ਅਤੇ ਪਾਕਿਸਤਾਨ ਦੀ ਸਰਕਾਰ ਵਿਚਕਾਰ ਕਸ਼ਮੀਰ ਖੇਤਰ ਉੱਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਇੱਕ ਰਾਜਖੇਤਰੀ ਝੇੜਾ ਹੈ। ਭਾਵੇਂ ਕਸ਼ਮੀਰ ਨੂੰ ਲੈ ਕੇ ਇੱਕ ਅੰਤਰਰਾਜੀ ਬਹਿਸ ਭਾਰਤ-ਪਾਕਿਸਤਾਨ ਯੁੱਧ (1947) ਤੋਂ ਹੀ ਜਾਰੀ ਹੈ ਪਰ 2002 ਤੋਂ ਭਾਰਤੀ ਸਰਕਾਰ ਅਤੇ ਕਸ਼ਮੀਰੀ ਆਕੀਆਂ (ਕੁਝ ਦਾ ਝੁਕਾਅ ਪਾਕਿਸਤਾਨ ਨਾਲ਼ ਰਲਣ ਵੱਲ ਅਤੇ ਕੁਝ ਦੀ ਮੰਗ ਕਸ਼ਮੀਰ ਦੀ ਪੂਰਨ ਖ਼ਲਾਸੀ) ਵਿਚਕਾਰ ਚੱਲ ਰਿਹਾ ਅੰਦਰੂਨੀ ਵਿਵਾਦ ਇਸ ਖੇਤਰ ਵਿੱਚ ਮੁੱਖ ਬਖੇੜੇ ਅਤੇ ਹਿੰਸਾ ਦਾ ਸਰੋਤ ਹੈ। ਕਸ਼ਮੀਰ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਨਿੱਤ ਦਿਹਾੜੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਪਰੋਂ ਸਿਆਸਤਦਾਨ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗੇ ਹਨ।