ਵਿਕੀਪੀਡੀਆ:ਚੁਣਿਆ ਹੋਇਆ ਲੇਖ/31 ਅਕਤੂਬਰ
ਜੌਨ ਕੀਟਸ (31 ਅਕਤੂਬਰ 1795 - 23 ਫ਼ਰਵਰੀ 1821) ਅੰਗਰੇਜ਼ੀ ਰੋਮਾਂਟਿਕ ਕਵੀ ਸੀ। ਉਹ ਲਾਰਡ ਬਾਇਰਨ ਅਤੇ ਪਰਸੀ ਬਿਸ ਸ਼ੈਲੇ ਸਹਿਤ ਰੋਮਾਂਟਿਕ ਕਵੀਆਂ ਦੀ ਦੂਜੀ ਪੀੜ੍ਹੀ ਦੀਆਂ ਅਹਿਮ ਹਸਤੀਆਂ ਵਿੱਚੋਂ ਇੱਕ ਸੀ, ਹਾਲਾਂਕਿ ਉਹਦੀਆਂ ਰਚਨਾਵਾਂ ਉਹਦੀ ਮੌਤ ਤੋਂ ਮਾਤਰ ਚਾਰ ਸਾਲ ਪਹਿਲਾਂ ਪ੍ਰਕਾਸ਼ਿਤ ਹੋਈਆਂ ਸਨ। ਕੀਟਸ ਦਾ ਜਨਮ 31 ਅਕਤੂਬਰ 1795 ਨੂੰ ਇੰਗਲੈਂਡ ਦੇ ਸ਼ਹਿਰ ਲੰਦਨ ਦੇ ਕ਼ਰੀਬ ਮੂਰਗੇਟ ਵਿੱਚ ਹੋਇਆ। 1811 ਵਿੱਚ ਉਹ ਨੇ ਸਕੂਲ ਤੋਂ ਫਾਰਿਗ ਹੋ ਕੇ ਇੱਕ ਸਰਜਨ ਥਾਮਸ ਹਾਮਨਡ ਦੇ ਨਾਲ ਸਰਜਰੀ ਸਿੱਖਣ ਲਗਾ ਅਤੇ ਜੁਲਾਈ 1815 ਵਿੱਚ ਉਸ ਨੇ ਇਮਤੀਹਾਨ ਪਾਸ ਕਰ ਲਿਆ। ਮਗਰ ਸਕੂਲ ਛੱਡਣ ਦੇ ਪਹਿਲੇ ਜ਼ਮਾਨੇ ਵਿੱਚ ਹੀ ਉਸ ਨੂੰ ਸ਼ਾਇਰੀ ਦਾ ਸ਼ੌਕ ਹੋ ਗਿਆ ਸੀ ਅਤੇ ਉਸ ਨੇ ਕਲਾਸੀਕਲ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਿੱਚ ਉਸ ਦੇ ਦੋਸਤ ਚਾਰਲਸ ਅੱਸੂਡਨ ਕਲੀਰਕ ਦਾ ਵੱਡਾ ਹਿੱਸਾ ਸੀ। ਫਿਰ ਜਾਨ ਕੀਟਸ ਨੇ ਖ਼ੁਦ ਨੂੰ ਸ਼ਾਇਰੀ ਲਈ ਵਕਫ ਕਰ ਦਿੱਤਾ। ਉਹ ਲੰਦਨ ਦੇ ਮਸ਼ਹੂਰ ਸ਼ਾਇਰਾਂ ਨੂੰ ਮਿਲਿਆ। ਦੋਸਤਾਂ ਦੀ ਹੌਸਲਾ ਅਫ਼ਜ਼ਾਈ ਸਦਕਾ ਉਸਨੇ ਸੰਜੀਦਗੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ।