ਵਿਕੀਪੀਡੀਆ:ਚੁਣਿਆ ਹੋਇਆ ਲੇਖ/3 ਜੂਨ
ਰੂਹੁੱਲਾ ਖ਼ੁਮੈਨੀ (24 ਸਤੰਬਰ 1902 – 3 ਜੂਨ 1989), ਪੱਛਮ ਵਿੱਚ ਅਯਾਤੁੱਲਾ ਖ਼ੁਮੈਨੀ ਨਾਂ ਨਾਲ ਜਾਣੇ ਜਾਂਦੇ ਸਨ, ਇੱਕ ਇਰਾਨੀ ਧਾਰਮਿਕ ਆਗੂ ਅਤੇ ਸਿਆਸਤਦਾਨ ਸਨ। ਓਹ 1979 ਦੇ ਇਰਾਨੀ ਇਨਕਲਾਬ ਦੇ ਆਗੂ ਸਨ ਜਿਸ ਨੇ ਮੁਹੰਮਦ ਰਜ਼ਾ ਪਹਿਲਵੀ ਦਾ ਤਖਤਾ ਪਲਟਾਇਆ ਸੀ। ਇਨਕਲਾਬ ਦੇ ਬਾਅਦ, ਖ਼ੁਮੈਨੀ ਦੇਸ਼ ਦਾ ਸੁਪਰੀਮ ਆਗੂ ਬਣਿਆ। ਦੇਸ਼ ਦੇ ਸਭ ਤੋਂ ਉੱਚੇ ਦਰਜੇ ਦੇ ਸਿਆਸੀ ਅਤੇ ਧਾਰਮਿਕ ਅਧਿਕਾਰਾਂ ਵਾਲਾ ਇਹ ਅਹੁਦਾ ਇਸਲਾਮਿਕ ਰੀਪਬਲਿਕ ਦੇ ਸੰਵਿਧਾਨ ਵਿੱਚ ਬਣਾਇਆ ਗਿਆ ਸੀ, ਜਿਸ ਤੇ ਉਹ ਆਪਣੀ ਮੌਤ ਤੱਕ ਬਿਰਾਜਮਾਨ ਰਿਹਾ। ਆਇਤੁੱਲਾ ਖੁਮੈਨੀ ਦਾ ਜਨਮ 24 ਸਤੰਬਰ 1902 ਨੂੰ ਤੇਹਰਾਨ ਤੋਂ ਤਿੰਨ ਸੌ ਕਿਲੋਮੀਟਰ ਦੂਰ ਖੁਮੈਨ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਅਇਤੋੱਲਾ ਸਯਦ ਮੁਸਤਾਫਾ ਮੁਸਾਵੀ ਸੀ ਅਤੇ ਉਸ ਦੀ ਮਾਂ ਦਾ ਨਾਮ ਹੱਜੇ ਆਘਾ ਖਾਨੁਮ ਸੀ। ਰੁਹੋੱਲਾ ਸਯਦ ਸਨ ਅਤੇ ਉਨ੍ਹਾਂ ਦਾ ਪਰਵਾਰ ਮੁਹੰਮਦ ਦੇ ਵੰਸ਼ ਵਿੱਚੋਂ ਸੀ। ਉਹ ਅਖੀਰੀ ਇਮਾਮ (ਇਮਾਮ ਮੂਸਾ ਕਾਨਮ) ਤੋਂ ਸਨ। ਉਸਦੇ ਵਡਾਰੂ ਆਪਣੇ ਮੂਲ ਟਿਕਾਣੇ, ਉੱਤਰ-ਪੂਰਬੀ ਇਰਾਨ ਦੇ ਖ਼ੁਰਾਸਾਨ ਸੂਬੇ ਦੇ ਨਗਰ ਨਿਸ਼ਾਪੁਰ ਤੋਂ 18ਵੀਂ ਸਦੀ ਦੇ ਅੰਤ ਸਮੇਂ ਭਾਰਤ ਦੇ ਰਾਜ ਅਵਧ ਆ ਵੱਸੇ ਸਨ। ਉਸਦਾ ਦਾਦਾ ਸਯਦ ਆਖਮਦ ਮੂਸਾਵੀ ਦਾ ਜਨਮ ਹਿੰਦੀ, ਉੱਤਰ ਪ੍ਰਦੇਸ਼ ਦੇ ਕਿੰਤੂਰ ਪਿੰਡ ਵਿੱਚ ਹੋਇਆ ਸੀ। ਹਿੰਦੀ 1834 ਵਿੱਚ ਈਰਾਨ ਆਇਆ ਅਤੇ 1939 ਵਿੱਚ ਖੋਮੈਨ ਵਿੱਚ ਘਰ ਪਾ ਲਿਆ। ਉਸ ਦੀ ਤੀਜੀ ਪਤਨੀ, ਸਕੀਨੇ ਨੇ, ਮੁਸਤਾਫਾ ਨੂੰ 1856 ਵਿੱਚ ਜਨਮ ਦਿੱਤਾ। ਖੋਮੈਨੀ ਦੇ ਨਾਨੇ ਮਿਰਜ਼ਾ ਆਖਮਦ ਮੋਜਤਹੇਦ-ਏ-ਖੋਂਸਾਰੀ ਜੀ ਸਨ। ਮਿਰਜ਼ਾ ਖੋਂਸਾਰੀ ਮੱਧ ਈਰਾਨ ਵਿੱਚ ਬਹੁਤ ਚੰਗੇ ਇਮਾਮ ਸਨ।