ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਅਪਰੈਲ
ਐਂਪਾਇਰ ਸਟੇਟ ਬਿਲਡਿੰਗ ਜੋ ਕਿ ਨਿਊ ਯਾਰਕ ਦੀ 1931 ਤੋਂ 1970 ਤੱਕ ਲਗਭਗ 40 ਸਾਲ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਰਹੀ ਹੈ ਇਸ ਦੀਆਂ 102 ਮੰਜ਼ਲਾ ਹਨ। ਇਸ ਦੀ ਉੱਚਾਈ 1250 ਫੁੱਟ ਜਾਂ 381 ਮੀਟਰ ਹੈ। ਇਸ ਦੀ ਅੰਟੀਨੇ ਨਾਲ ਉੱਚਾਈ 1454 ਫੁੱਟ ਜਾਂ 443 ਮੀਟਰ ਹੈ। ਹੁਣ ਇਹ ਇਮਾਰਤ ਦੁਨੀਆਂ ਦੀ ਪੰਜਵੀ ਸੱਭ ਤੋਂ ਉਚੀ ਇਮਾਰਤ ਹੈ। 28 ਜੁਲਾਈ 1945 ਨੂੰ ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਵੱਜਣ ਕਰ ਕੇ 14 ਲੋਕ ਮਾਰੇ ਗਏ। ਇਹ ਜਹਾਜ਼ ਧੁੰਧ ਕਾਰਨ 79ਵੀਂ ਅਤੇ 80ਵੀਂ ਮੰਜ਼ਿਲ ਵਿੱਚ ਜਾ ਵੱਜਾ ਸੀ। ਇਸ ਨਾਲ ਅੱਗ ਵੀ ਲਗ ਗਈ ਸੀ ਜਿਸ ਨੂੰ ਸਿਰਫ਼ 45 ਮਿੰਟ ਵਿੱਚ ਹੀ ਬੁਝਾ ਲਿਆ ਗਿਆ ਸੀ। 102 ਮੀਜ਼ਲਾਂ ਦੀ ਇਹ ਇਮਾਰਤ 381 ਮੀਟਰ ਉਚੀ ਹੈ ਤੇ 1931 ਵਿੱਚ ਬਣੀ ਸੀ। ਸੰਨ 1972 ਤਕ ਇਹ ਦੁਨੀਆਂ ਦੀ ਸਭ ਤੋਂ ਉਚੀ ਇਮਾਰਤ ਸੀ।