28 ਜੁਲਾਈ
<< | ਜੁਲਾਈ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2021 |
28 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 209ਵਾਂ (ਲੀਪ ਸਾਲ ਵਿੱਚ 210ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 156 ਦਿਨ ਬਾਕੀ ਹਨ।
ਵਾਕਿਆਸੋਧੋ
- 1794– ਫ਼ਰਾਂਸ ਵਿੱਚ ਕਈ ਇਨਕਲਾਬ ਲਿਆਉਣ ਵਿੱਚ ਮਦਦਗਾਰ ਰਾਬਸਪੀਅਰ ਦਾ ਸਿਰ ਕਲਮ ਕਰ ਕੇ ਉਸ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ।
- 1925– ਗੁਰਦਵਾਰਾ ਐਕਟ ਗਵਰਨਰ ਵਲੋਂ ਦਸਤਖ਼ਤ ਕਰਨ ‘ਤੇ ਇਹ ਬਿੱਲ ਐਕਟ ਬਣ ਗਿਆ।
- 1945– ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਵੱਜਣ ਕਰ ਕੇ 14 ਲੋਕ ਮਾਰੇ ਗਏ। ਇਹ ਜਹਾਜ਼ ਧੁੰਧ ਕਾਰਨ 79ਵੀਂ ਅਤੇ 80ਵੀਂ ਮੰਜ਼ਿਲ ਵਿੱਚ ਜਾ ਵੱਜਾ ਸੀ। ਇਸ ਨਾਲ ਅੱਗ ਵੀ ਲਗ ਗਈ ਸੀ ਜਿਸ ਨੂੰ ਸਿਰਫ਼ 45 ਮਿੰਟ ਵਿੱਚ ਹੀ ਬੁਝਾ ਲਿਆ ਗਿਆ ਸੀ। 102 ਮੀਜ਼ਲਾਂ ਦੀ ਇਹ ਇਮਾਰਤ 381 ਮੀਟਰ ਉਚੀ ਹੈ ਤੇ 1931 ਵਿੱਚ ਬਣੀ ਸੀ। ਸੰਨ 1972 ਤਕ ਇਹ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਸੀ।
- 1951– ਵਾਲਟ ਡਿਜ਼ਨੀ ਦੀ ਫ਼ਿਲਮ ‘ਐਲਿਸ ਇਨ ਵੰਡਲੈਂਡ’ ਰੀਲੀਜ਼ ਕੀਤੀ ਗਈ।
- 1979– ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ।
- 1998– ਇੰਟਰਨੈੱਟ ’ਤੇ ਦ ਟ੍ਰਿਬਿਊਨ ਦੀ ਵੈੱਬਸਾਈਟ ਲਾਂਚ ਹੋਈਦੀ ਵੈੱਬਸਾਈਟ ਲਾਂਚ ਹੋਈ।
- 2012– ਹਰਿਆਣਾ ਵਿੱਚ ਹੋਦ ਚਿੱਲੜ ਕਾਂਡ ਵਾਪਰਿਆ।
- 2012– ਪੰਜਾਬੀ ਵਿਕੀਪੀਡੀਆ ਦੀ ਪਹਿਲੀ ਵਰਕਸ਼ਾਪ ਲੁਧਿਆਣਾ ਵਿਖੇ ਲਾਈ ਗਈ।
ਜਨਮਸੋਧੋ
- 1804– ਜਰਮਨ ਦਾਰਸ਼ਨਿਕ ਅਤੇ ਨਰਵਿਗਿਆਨੀ ਲੁਡਵਿਗ ਫ਼ਿਊਰਬਾਖ ਦਾ ਜਨਮ।
- 1954– ਵੈਨੇਜ਼ੁਏਲਾ ਦਾ ਰਾਸ਼ਟਰਪਤੀ ਹੂਗੋ ਚਾਵੇਜ਼ ਦਾ ਜਨਮ।
- 1902– ਆਸਤ੍ਰਿਆਈ-ਬਰਤਾਨਵੀ ਦਾਰਸ਼ਨਿਕ, ਪ੍ਰੋਫੈਸਰ ਕਾਰਲ ਪੌਪਰ ਦਾ ਜਨਮ।
- 1881– ਭਾਰਤ ਵਿੱਚ ਜੰਮਿਆ, ਲੰਦਨ ਵਿੱਚ ਪੜ੍ਹਿਆ ਵਕੀਲ ਅਤੇ ਨੇਤਾ ਮਨੀਲਾਲ ਡਾਕਟਰ ਦਾ ਜਨਮ।
ਦਿਹਾਂਤਸੋਧੋ
- 1741– ਇਤਾਲਵੀ ਬਰੋਕ ਕੰਪੋਜ਼ਰ, ਅਧਿਆਪਕ ਅਤੇ ਧਾਰਮਿਕ ਆਗੂ ਆਂਤੋਨੀਓ ਵਿਵਾਲਦੀ ਦਾ ਦਿਹਾਂਤ।
- 1750– ਬਾਰੋਕ ਕਾਲ ਦਾ ਜਰਮਨ ਸੰਗੀਤਕਾਰ, ਅਰਗਨਿਸਟ ਅਤੇ ਵਾਇਲਿਨ ਵਾਦਕ ਯੋਹਾਨ ਸੇਬਾਸਤੀਅਨ ਬਾਖ਼ ਦਾ ਦਿਹਾਂਤ।