ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਕੋਣਾਰਕ ਦਾ ਸੂਰਜ ਮੰਦਿਰ ਭਾਰਤ ਦੇ ਉੜੀਸਾ ਰਾਜ ਦੇ ਪੁਰੀ ਜਿਲ੍ਹੇ ਦੇ ਪੁਰੀ ਨਾਂ ਦੇ ਸ਼ਹਿਰ ਵਿੱਚ ਸਥਿਤ ਹੈ । ਇਸਨੂੰ ਲਾਲ ਰੇਤਲੇ ਪੱਥਰ ਅਤੇ ਕਾਲੇ ਗਰੇਨਾਇਟ ਪੱਥਰ ਨਾਲ 1236– 1264 ਈ . ਪੂ . ਵਿੱਚ ਗੰਗ ਵੰਸ਼ ਦੇ ਰਾਜੇ ਨ੍ਰਸਿੰਹਦੇਵ ਨੇ ਬਣਵਾਇਆ ਸੀ। ਕਲਿੰਗ ਸ਼ੈਲੀ ਵਿੱਚ ਨਿਰਮਿਤ ਇਹ ਮੰਦਿਰ ਸੂਰਜ ਦੇਵਤਾ (ਅਰਕ) ਦੇ ਰੱਥ ਦੇ ਰੂਪ ਵਿੱਚ ਨਿਰਮਿਤ ਹੈ। ਇਸ ਨੂੰ ਪੱਥਰ ਉੱਤੇ ਉੱਤਮ ਨੱਕਾਸ਼ੀ ਕਰਕੇ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ। ਸੰਪੂਰਣ ਮੰਦਿਰ ਥਾਂ ਨੂੰ ਇੱਕ ਬਾਰਾਂ ਜੋੜੀ ਚਕਰਾਂ ਵਾਲੇ, ਸੱਤ ਘੋੜਿਆਂ ਨਾਲ ਖਿੱਚੇ ਜਾਂਦੇ ਸੂਰਜ ਦੇਵ ਦੇ ਰੱਥ ਦੇ ਰੂਪ ਵਿੱਚ ਬਣਾਇਆ ਹੈ। ਮੰਦਿਰ ਆਪਣੀਆਂ ਕਾਮੀ ਮੁਦਰਾਵਾਂ ਵਾਲੀਆਂ ਸ਼ਿਲਪੀ ਮੂਰਤਾਂ ਲਈ ਵੀ ਪ੍ਰਸਿੱਧ ਹੈ।

ਤਸਵੀਰ: Alokprasad84

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ