ਵਿਕੀਪੀਡੀਆ:ਵਿਕੀਪਰਿਯੋਜਨਾ
ਵਿਕੀਪਰਿਯੋਜਨਾ ਯੋਗਦਾਨੀਆਂ ਦੀ ਇੱਕ ਢਾਣੀ ਹੈ ਜੋ ਵਿਕੀਪੀਡੀਆ ਦੇ ਸੁਧਾਰ ਵਾਸਤੇ ਇੱਕ-ਜੁੱਟ ਹੋ ਕੇ ਕੰਮ ਕਰਨਾ ਲੋਚਦੇ ਹਨ। ਇਹ ਢਾਣੀਆਂ ਆਮ ਕਰਕੇ ਕਿਸੇ ਇੱਕ ਖ਼ਾਸ ਵਿਸ਼ੇ (ਜਿਵੇਂ ਕਿ ਔਰਤਾਂ ਦਾ ਇਤਿਹਾਸ) ਜਾਂ ਇੱਕ ਖ਼ਾਸ ਕਾਰਜ (ਜਿਵੇਂ ਕਿ ਨਵੇਂ ਬਣਾਏ ਸਫ਼ੇ ਪਰਖਣੇ) ਉੱਤੇ ਧਿਆਨ ਦਿੰਦੀਆਂ ਹਨ।
ਵਿਕੀਪਰਿਯੋਜਨਾ ਦੇ ਸਫ਼ੇ ਸਿੱਧਾ ਗਿਆਨਕੋਸ਼ੀ ਲੇਖ ਲਿਖਣ ਵਾਸਤੇ ਨਹੀਂ ਹੁੰਦੇ ਸਗੋਂ ਲੇਖਾਂ ਨੂੰ ਬਣਾਉਣ ਅਤੇ ਸੁਧਾਰਨ ਵਾਸਤੇ ਢਾਣੀ ਦੇ ਉਪਰਾਲਿਆਂ ਨੂੰ ਚਲਾਉਣ ਅਤੇ ਜੱਥੇਬੰਦ ਕਰਨ ਵਾਸਤੇ ਇੱਕ ਸਰੋਤ ਦਾ ਕੰਮ ਦਿੰਦੇ ਹਨ।