ਵਿਕੀਪੀਡੀਆ:ਵੀਡੀਓਵਿਕੀ/ਫ਼ਰਹਾਨ ਅਖ਼ਤਰ
ਵੀਡੀਓਵਿਕੀ/ਫ਼ਰਹਾਨ ਅਖ਼ਤਰ | |
---|---|
ਤਸਵੀਰ:ਵਿਕੀਪੀਡੀਆ-ਵੀਡੀਓਵਿਕੀ-ਫ਼ਰਹਾਨ ਅਖ਼ਤਰ.webm | |
ਕਾਮਨਜ਼ 'ਤੇ ਲਿੰਕ | |
ਵੀਡੀਓ ਬਣਾਉਣ ਦੇ ਪੜਾਅ | |
ਪਹਿਲਾ ਪੜਾਅ | ਵੌਇਸ-ਓਵਰ ਸ਼ਾਮਲ ਕਰੋ |
ਦੂਜਾ ਪੜਾਅ | ਕਾਮਨਜ਼ 'ਤੇ ਅਪਲੋਡ ਕਰੋ |
ਜਾਣ ਪਛਾਣ
ਸੋਧੋਫ਼ਰਹਾਨ ਅਖ਼ਤਰ ਇਕ ਭਾਰਤੀ ਫਿਲਮ ਨਿਰਦੇਸ਼ਕ, ਲੇਖਕ, ਅਦਾਕਾਰ, ਗਾਇਕ, ਨਿਰਮਾਤਾ, ਅਤੇ ਟੈਲੀਵਿਜ਼ਨ ਹੋਸਟ ਹੈ। ਉਸਦਾ ਜਨਮ ਮੁੰਬਈ ਵਿਖੇ ਗੀਤਕਾਰ ਜਾਵੇਦ ਅਖਤਰ ਤੇ ਹਨੀ ਇਰਾਨੀ ਦੇ ਘਰ 9 ਜਨਵਰੀ 1974 ਨੂੰ ਹੋਇਆ ਸੀ। ਉਹ ਹਿੰਦੀ ਫਿਲਮ ਉਦਯੋਗ ਦੇ ਪ੍ਰਭਾਵ ਹੇਠ ਵੱਡਾ ਹੋਇਆ।
ਮੁੱਢਲਾ ਜੀਵਨ
ਸੋਧੋਉਸਦੀ ਭੈਣ ਜ਼ੋਇਆ ਅਖਤਰ ਇੱਕ ਲੇਖਕ ਅਤੇ ਨਿਰਦੇਸ਼ਕ ਹੈ। ਉਸਦੇ ਮੁੱਢਲੇ ਦਿਨਾਂ ਦੌਰਾਨ ਉਸਦੇ ਮਾਪਿਆਂ ਦਾ ਤਲਾਕ ਹੋ ਗਿਆ, ਅਤੇ ਉਸਦੇ ਪਿਤਾ ਨੇ 1984 ਵਿੱਚ ਸ਼ਬਾਨਾ ਆਜ਼ਮੀ ਨਾਲ ਵਿਆਹ ਕਰਵਾ ਲਿਆ।[1]
ਨਿੱਜੀ ਜੀਵਨ
ਸੋਧੋਫ਼ਰਹਾਨ ਅਖ਼ਤਰ ਨੇ 2000 ਵਿਚ ਅਧੁਨਾ ਭਬਾਨੀ ਨਾਲ ਵਿਆਹ ਕਰਵਾ ਲਿਆ ਸੀ।[2][3] ਉਹਨਾ ਦੀਆਂ ਸ਼ਾਕਿਆ ਅਤੇ ਅਕੀਰਾ ਨਾਮ ਦੀਆਂ ਦੋ ਬੇਟੀਆਂ ਹਨ। 21 ਜਨਵਰੀ 2016 ਨੂੰ, ਜੋੜੇ ਨੇ ਵਿਆਹ ਦੇ 16 ਸਾਲਾਂ ਬਾਅਦ ਅਧਿਕਾਰਤ ਤੌਰ 'ਤੇ ਵੱਖ ਹੋਣ ਦਾ ਐਲਾਨ ਕੀਤਾ।[4]
ਕਰੀਅਰ
ਸੋਧੋਫ਼ਰਹਾਨ ਅਖ਼ਤਰ ਨੇ ਬਾਲੀਵੁੱਡ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਯਸ਼ ਚੋਪੜਾ ਦੀ ਫਿਲਮ ਲਮਹੇ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਦਿਆਂ ਕੀਤੀ। 17 ਸਾਲ ਦੀ ਉਮਰ ਵਿੱਚ ਉਹ “ਸਕ੍ਰਿਪਟ ਸ਼ਾਪ” ਨਾਮਕ ਇਕ ਪ੍ਰੋਡਕਸ਼ਨ ਹਾਊਸ ਵਿੱਚ ਚਲਾ ਗਿਆ ਅਤੇ ਉਥੇ ਲਗਭਗ 3 ਸਾਲ ਬਿਤਾਏ।
ਨਿਰਦੇਸ਼ ਅਤੇ ਨਿਰਮਾਣ
ਸੋਧੋਰਿਤੇਸ਼ ਸਿਧਵਾਨੀ ਦੇ ਨਾਲ ਐਕਸਲ ਐਂਟਰਟੇਨਮੈਂਟ ਨਾਮ ਦੀ ਇਕ ਪ੍ਰੋਡਕਸ਼ਨ ਕੰਪਨੀ ਸਥਾਪਤ ਕਰਨ ਤੋਂ ਬਾਅਦ ਫ਼ਰਹਾਨ ਨੇ ਸਾਲ 2001 ਵਿੱਚ ਫਿਲਮ ਦਿਲ ਚਾਹਤਾ ਹੈ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਫਿਲਮ ਦੇ ਮੁੱਖ ਸਿਤਾਰੇ ਆਮਿਰ ਖ਼ਾਨ, ਸੈਫ਼ ਅਲੀ ਖ਼ਾਨ ਅਤੇ ਅਕਸ਼ੈ ਖੰਨਾ ਸਨ। ਫਿਲਮ ਨੇ ਨੌਜਵਾਨ ਪੀੜ੍ਹੀ ਨੂੰ ਦਰਸਾਉਣ ਲਈ ਅਲੋਚਨਾਤਮਕ ਪ੍ਰਸੰਸਾ ਪ੍ਰਾਪਤ ਕੀਤੀ ਅਤੇ ਇੱਕ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ।
ਅਦਾਕਾਰੀ ਅਤੇ ਗਾਇਕੀ
ਸੋਧੋ2008 ਵਿੱਚ, ਫ਼ਰਹਾਨ ਨੇ ਆਪਣੀ ਅਦਾਕਾਰੀ ਅਤੇ ਗਾਇਕੀ ਦੀ ਸ਼ੁਰੂਆਤ ਇੱਕ ਸੰਗੀਤ ਫਿਲਮ ਰਾਕ ਆਨ!! ਨਾਲ ਕੀਤੀ, ਜਿਸ ਲਈ ਉਸਨੇ ਸਕ੍ਰਿਪਟ ਲਿਖੀ ਅਤੇ ਨਿਰਮਾਣ ਵੀ ਕੀਤਾ।
ਹਵਾਲੇ
ਸੋਧੋ- ↑ Indo-Asian News Service (24 ਜੁਲਾਈ 2011). "Farhan Akhtar: For the love of friendship". The Tribune. Archived from the original on 16 ਅਕਤੂਬਰ 2013. Retrieved 17 ਮਾਰਚ 2012.
- ↑ "Stars, and their lesser known loves". Rediff. 4 ਮਈ 2009. Archived from the original on 17 ਅਕਤੂਬਰ 2013. Retrieved 27 ਸਤੰਬਰ 2012.
- ↑ Haimanti Mukherjee (19 September 2011). "Men hit on Farhan Akhtar". The Times of India. Archived from the original on 15 June 2013. Retrieved 27 September 2012.
- ↑ "Farhan Akhtar and wife Adhuna split after 16 years of marriage". Mid Day. 21 ਜਨਵਰੀ 2016. Archived from the original on 22 ਜਨਵਰੀ 2016. Retrieved 21 ਜਨਵਰੀ 2016.