ਮੁੱਖ ਮੀਨੂ ਖੋਲ੍ਹੋ
  • ਭਾਰਤ ਨੇ 27 ਗੋਲ ਕਰਕੇ ਏਸ਼ੀਆਈ ਖੇਡਾਂ ਵਿਚ ਹਾਕੀ ਵਿੱਚ ਪੁਰਾਣੇ ਇਤਿਹਾਸ ਨੂੰ ਦੁਹਰਾਇਆ

ਪੰਜਾਬ ਵਿੱਚ ਬਰਗਾੜੀ ਇਨਸਾਫ ਮੋਰਚਾ ਵਿਖੇ ਜੱਥੇਦਾਰ ਧਿਆਨ ਸਿੰਘ ਮੰਡ ਨੂੰ ਤਿੰਨ ਮੰਗਾਂ ਤੇ ਮੋਰਚਾ ਲਾਏ ਹੋਏ ਪੰਜ ਮਹੀਨੇ ਤੋਂ ਉਪਰ ਹੋ ਗਏ ਹਨ। ਇਕ ਜੂਨ 2018 ਨੂੰ ਲੱਗੇ ਮੋਰਚੇ ਦੀਆਂ ਤਿੰਨ ਮੰਗਾਂ ਹੇਠ ਲਿਖੇ ਅਨੁਸਾਰ ਹਨ 1)ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ 2)ਬਹਿਬਲ ਕਲਾਂ ਵਿਖੇ ਲੋਕਾਂ ਦੇ ਸ਼ਾਂਤਮਈ ਢੰਗ ਨਾਲ ਮੁੱਖ ਸੜਕ ਤੋਂ ਪਾਸੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਬਿਨਾਂ ਵਜ੍ਹਾ ਚਲਾਈ ਪੁਲਸ ਗੋਲੀਬਾਰੀ ਨੇ ਦੋ ਸਿੰਘ ਸ਼ਹੀਦ ਕਰ ਦਿੱਤੇ। ਉਨ੍ਹਾਂ ਪੁਲਸ ਅਧਿਕਾਰੀਆਂ ਅਤੇ ਹੁਕਮ ਜਾਰੀ ਕਰਨ ਵਾਲੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਕੇ ਸਜ਼ਾ ਦਿੱਤੀ ਜਾਵੇ 3)ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਵੇ

         ਕਾਂਗਰਸ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਚੁੱਕੀ ਹੈ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇ।

7-10-2018 ਨੂੰ ਬਰਗਾੜੀ ਇਨਸਾਫ ਮੋਰਚਾ ਵੱਲੋਂ ਸੱਦੀ ਰੋਸ ਰੈਲੀ ਵਿੱਚ ਪੰਜ ਲੱਖ ਦੇ ਕਰੀਬ ਲੋਕ ਸ਼ਾਮਿਲ ਹੋਏ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੋਸ਼ੀ ਪੁਲਸ ਅਧਿਕਾਰੀਆਂ ਅਤੇ ਹੁਕਮ ਜਾਰੀ ਕਰਨ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਿਹ ਮੰਤਰੀ ਸੁਖਬੀਰ ਸਿੰਘ ਬਾਦਲ ਉਪਰ ਐਕਸ਼ਨ ਲੈਣ ਦੀ ਮੰਗ ਕੀਤੀ। ਇਹ ਤਿੰਨੋਂ ਮੰਗਾਂ ਦਾ ਮੰਨਿਆ ਜਾਣਾ ਜਮਹੂਰੀਅਤ ਦਾ ਤਕਾਜਾ ਹੈ ਪਰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਵਿਚ ਪੰਜਾਬ ਨੂੰ ਇਨਸਾਫ ਨਹੀਂ ਮਿਲ ਰਿਹਾ |

Jagbani News:IPL 2019 : ਹੈਦਰਾਬਾਦ ਨੇ ਬੈਂਗਲੁਰੂ ਨੂੰ 118 ਦੌਡ਼ਾਂ ਨਾਲ ਹਰਾਇਆ |

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਡਿਓੜੀ ਢਾਹੁਣ ਦੇੇ ਮਾਮਲੇ ਚ ਮੈਨੇਜਰ ਮੁਅੱਤਲ |

ਸ਼ਹਿਰੀ ਇਲਾਕਿਆਂ 'ਚ ਜਾਇਦਾਦ ਰਜਿਸਟ੍ਸ਼ਨ 'ਤੇ ਤਿੰਨ ਫੀਸਦੀ ਲੱਗਦੀ ਵਾਧੂ ਸਟੈਂਪ ਡਿਊਟੀ ਤੇ ਰੋਕ |