ਪਥਰਾਟੀ ਬਾਲਣ

(ਜੀਵਾਸ਼ਮ ਈਂਧਨ ਤੋਂ ਮੋੜਿਆ ਗਿਆ)

ਪਥਰਾਟੀ ਬਾਲਣ ਕੁਦਰਤੀ ਅਮਲਾਂ ਰਾਹੀਂ ਬਣੇ ਹੋਏ ਬਾਲਣ ਹੁੰਦੇ ਹਨ ਜਿਵੇਂ ਕਿ ਦੱਬੇ ਹੋਏ ਪ੍ਰਾਣੀਆਂ ਦਾ ਹਵਾ ਦੀ ਗ਼ੈਰ-ਮੌਜੂਦਗੀ ਵਿੱਚ ਗਲ਼ਨਾ। ਪ੍ਰਾਣੀਆਂ ਦੀ ਅਤੇ ਉਹਨਾਂ ਤੋਂ ਬਣਨ ਵਾਲ਼ੇ ਪਥਰਾਟੀ ਬਾਲਣਾਂ ਦੀ ਉਮਰ ਆਮ ਤੌਰ ਉੱਤੇ ਲੱਖਾਂ ਸਾਲਾਂ ਦੇ ਗੇੜ ਵਿੱਚ ਹੁੰਦੀ ਹੈ ਅਤੇ ਕਈ ਵਾਰ ਤਾਂ 65 ਕਰੋੜ ਵਰ੍ਹਿਆਂ ਤੋਂ ਵੀ ਵੱਧ[1] ਪਥਰਾਟੀ ਬਾਲਣਾਂ ਵਿੱਚ ਕਾਰਬਨ ਦੀ ਵੱਡੀ ਮਾਤਰਾ ਹੁੰਦੀ ਹੈ ਅਤੇ ਇਹਨਾਂ ਵਿੱਚ ਕੋਲ਼ਾ, ਕੱਚਾ ਤੇਲ ਅਤੇ ਕੁਦਰਤੀ ਗੈਸ ਸ਼ਾਮਲ ਹਨ।[2] ਇਹ ਮੀਥੇਨ ਵਰਗੇ ਘੱਟ ਕਾਰਬਨ:ਹਾਈਡਰੋਜਨ ਨਿਸਬਤ ਵਾਲ਼ੇ ਉੱਡਣਹਾਰ ਪਦਾਰਥਾਂ ਤੋਂ ਲੈ ਕੇ ਐਂਥਰਾਸਾਈਟ ਵਰਗੇ ਲਗਭਗ ਖ਼ਰੇ ਕਾਰਬਨ ਦੇ ਬਣੇ ਗ਼ੈਰ-ਉੱਡਣਹਾਰ ਪਦਾਰਥਾਂ ਤੱਕ ਹੋ ਸਕਦੇ ਹਨ। ਮੀਥੇਨ ਹਾਈਡਰੋਕਾਰਬਨ ਦੇ ਇਲਾਕਿਆਂ ਵਿੱਚ ਇਕੱਲਾ, ਤੇਲ ਦੇ ਨਾਲ਼ ਜਾਂ ਮੀਥੇਨ ਕਲੈਥਰੇਟ ਦੇ ਰੂਪ ਵਿੱਚ ਮਿਲਦਾ ਹੈ। ਇਹ ਸਿਧਾਂਤ ਕਿ ਪਥਰਾਟੀ ਬਾਲਣ ਲੱਖਾਂ ਵਰ੍ਹੇ ਪਹਿਲਾਂ ਧਰਤੀ ਦੀ ਪੇਪੜੀ ਵਿੱਚ ਤਾਪ ਅਤੇ ਦਾਬ ਹੇਠ ਪਏ ਮੁਰਦਾ ਬੂਟਿਆਂ ਦੀ ਪਥਰਾਈ ਹੋਈ ਰਹਿੰਦ-ਖੂੰਹਦ ਤੋਂ ਬਣੇ ਹਨ,[3][4] ਨੂੰ ਪਹਿਲੀ ਵਾਰ 1556 ਵਿੱਚ ਜੌਰਗ ਐਗਰੀਕੋਲਾ ਅਤੇ ਬਾਅਦ ਵਿੱਚ 18ਵੇਂ ਸੈਂਕੜੇ ਵਿੱਚ ਮਿਖ਼ਾਈਲ ਲੋਮੋਨੋਸੋਵ ਨੇ ਦਿੱਤਾ ਸੀ।

ਕੋਲ਼ਾ, ਇੱਕ ਪਥਰਾਟੀ ਬਾਲਣ

ਊਰਜਾ ਜਾਣਕਾਰੀ ਪ੍ਰਬੰਧ ਦਾ ਅੰਦਾਜ਼ਾ ਹੈ ਕਿ 2007 ਵਿੱਚ ਊਰਜਾ ਦੇ ਮੁੱਢਲੇ ਸੋਮਿਆਂ ਵਿੱਚ 36.0% ਕੱਚਾ ਤੇਲ, 27.4% ਕੋਲ਼ਾ, 23.0% ਕੁਦਰਤੀ ਗੈਸ ਸ਼ਾਮਲ ਹਨ ਜਿਸ ਕਰ ਕੇ ਦੁਨੀਆ ਦੇ ਮੁੱਢਲੇ ਊਰਜਾ ਖਪਾਅ ਵਿੱਚ ਪਥਰਾਟੀ ਬਾਲਣ ਦਾ ਹਿੱਸਾ ਤਕਰੀਬਨ 86.4% ਬਣਦਾ ਹੈ।[5] 2006 ਵਿੱਚ ਗ਼ੈਰ-ਪਥਰਾਟੀ ਸੋਮਿਆਂ ਵਿੱਚ ਪਣ-ਬਿਜਲੀ 6.3%, ਨਿਊਕਲੀ 8.5%, ਅਤੇ ਹੋਰ (ਭੂ-ਤਾਪੀ, ਸੂਰਜੀ, ਬਿਜਲੀ, ਹਵਾਈ, ਲੱਕੜ, ਕੂੜਾ-ਕੱਟਾ) 0.9% ਹਿੱਸੇ ਨਾਲ਼ ਸ਼ਾਮਲ ਸਨ।[6] World energy consumption was growing about 2.3% per year.

ਠੀਕ-ਠੀਕ ਅਰਥਾਂ ਵਿੱਚ ਪਥਰਾਟੀ ਬਾਲਣ ਨਵਿਆਉਣਯੋਗ ਹੁੰਦੇ ਹਨ। ਇਹ ਕੁਦਰਤੀ ਕਾਰਵਾਈਆਂ ਸਦਕਾ ਲਗਾਤਾਰ ਬਣਦੇ ਰਹਿੰਦੇ ਹਨ, ਜਿਵੇਂ-ਜਿਵੇਂ ਬੂਟੇ ਅਤੇ ਜਾਨਵਰ ਮਰਦੇ ਹਨ ਅਤੇ ਫੇਰ ਗਲ਼-ਸੜ ਕੇ ਗਾਦ ਹੇਠ ਦਫ਼ਨਾਏ ਜਾਂਦੇ ਹਨ। ਪਰ, ਇਹਨਾਂ ਨੂੰ ਆਮ ਤੌਰ ਉੱਤੇ ਗ਼ੈਰ-ਨਵਿਆਉਣਯੋਗ ਸਰੋਤ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਬਣਨ ਵਿੱਚ ਲੱਖਾਂ ਸਾਲ ਲੱਗਦੇ ਹਨ ਅਤੇ ਨਵੇਂ ਭੰਡਾਰ ਪਤਾ ਲੱਗੇ ਭੰਡਾਰਾਂ ਦੇ ਖ਼ਾਲੀ ਹੋਣ ਤੋਂ ਬਹੁਤ ਹੌਲ਼ੀ ਬਣ ਰਹੇ ਹਨ।

ਬਾਹਰੀ ਜੋੜ

ਸੋਧੋ

ਬਹਿਸ

  1. Paul Mann, Lisa Gahagan, and Mark B. Gordon, "Tectonic setting of the world's giant oil and gas fields," in Michel T. Halbouty (ed.) Giant Oil and Gas Fields of the Decade, 1990–1999, Tulsa, Okla.: American Association of Petroleum Geologists, p. 50, accessed 22 June 2009.
  2. "Fossil fuel". ScienceDaily. Archived from the original on 2013-04-28. Retrieved 2014-11-01. {{cite web}}: Unknown parameter |dead-url= ignored (|url-status= suggested) (help)
  3. Novaczek, Irene (September 2000). "Canada's Fossil Fuel Dependency". Elements. Archived from the original on 2019-09-04. Retrieved 2007-01-18. {{cite web}}: Unknown parameter |dead-url= ignored (|url-status= suggested) (help)
  4. "Fossil fuel". EPA. Archived from the original on 2007-03-12. Retrieved 2007-01-18. {{cite web}}: Unknown parameter |deadurl= ignored (|url-status= suggested) (help)
  5. "U.S. EIA International Energy Statistics". Archived from the original on 2013-04-28. Retrieved 2010-01-12. {{cite web}}: Unknown parameter |dead-url= ignored (|url-status= suggested) (help)
  6. "International Energy Annual 2006". Retrieved 2009-02-08.