ਵਿਜੇ ਕੁਮਾਰ ਚੋਪੜਾ
ਵਿਜੇ ਕੁਮਾਰ ਚੋਪੜਾ (ਜਨਮ 31 ਜਨਵਰੀ 1932, ਲਾਹੌਰ ਵਿੱਚ) ਪੰਜਾਬ ਕੇਸਰੀ ਪ੍ਰਿੰਟ ਨਿਊਜ਼ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸੰਪਾਦਕ ਹਨ। ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਸ਼ਾਮਲ ਹੈ ਅਤੇ ਉਸਨੂੰ ਪਦਮ ਸ਼੍ਰੀ ਪੁਰਸਕਾਰ (ਸਾਹਿਤ ਅਤੇ ਸਿੱਖਿਆ: 1990) ਪ੍ਰਾਪਤ ਹੋਇਆ ਹੈ)। ਅਗਸਤ 2009 ਵਿੱਚ, ਉਸਨੂੰ ਪ੍ਰੈਸ ਟਰੱਸਟ ਆਫ਼ ਇੰਡੀਆ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਸੀ।[1]
ਵਿਜੇ ਕੁਮਾਰ ਚੋਪੜਾ
| |||||
---|---|---|---|---|---|
ਨਿੱਜੀ ਵੇਰਵੇ | |||||
ਜਨਮ | ਲਾਹੌਰ, ਬ੍ਰਿਟਿਸ਼ ਇੰਡੀਆ | 31 ਜਨਵਰੀ 1932 ||||
ਜੀਵਨ ਸਾਥੀ | ਸਵਦੇਸ਼ ਚੋਪੜਾ (25 ਅਗਸਤ 1937 - 7 ਜੁਲਾਈ 2015) | ||||
ਬੱਚੇ | 2 ਪੁੱਤਰ: ਅਵਿਨਾਸ਼ ਚੋਪੜਾ ਅਤੇ ਅਮਿਤ ਚੋਪੜਾ | ||||
ਮਾਪੇ | ਲਾਲਾ ਜਗਤ ਨਰਾਇਣ ਅਤੇ ਸ਼ਾਂਤੀ ਦੇਵੀ | ਨਿਵਾਸ | ਜਲੰਧਰ |
ਪਰਿਵਾਰ
ਸੋਧੋਚੋਪੜਾ ਪੰਜਾਬੀ ਮੂਲ ਦੇ ਖੱਤਰੀ ਕਬੀਲੇ ਨਾਲ ਸੰਬੰਧਿਤ ਹੈ ਅਤੇ ਸਵਾਮੀ ਦਯਾਨੰਦ (ਜਾਂ ਆਰੀਆ ਸਮਾਜ, ਇੱਕ ਹਿੰਦੂ ਸੁਧਾਰ ਲਹਿਰ) ਦਾ ਪੈਰੋਕਾਰ ਹੈ। ਉਹ ਲਾਲਾ ਜਗਤ ਨਰਾਇਣ ਅਤੇ ਸ਼ਾਂਤੀ ਦੇਵੀ ਦਾ ਦੂਜਾ ਬੱਚਾ ਹੈ। ਲਾਲਾ ਜਗਤ ਨਰਾਇਣ ਸਤੰਬਰ 1981 ਵਿੱਚ ਪੰਜਾਬ ਵਿੱਚ ਖਾਲਿਸਤਾਨ ਸਮਰਥਕਾਂ ਦੁਆਰਾ ਮਾਰਿਆ ਗਿਆ ਸੀ, [2] ਜਦੋਂ ਕਿ ਉਸਦੇ ਭਰਾ ਰੋਮੇਸ਼ ਚੰਦਰ ਨੂੰ ਮਈ 1984 ਵਿੱਚ ਜਲੰਧਰ ਵਿੱਚ ਖਾਲਿਸਤਾਨ ਸਮਰਥਕਾਂ ਦੁਆਰਾ ਮਾਰਿਆ ਗਿਆ ਸੀ [3] ਚੋਪੜਾ ਦੇ ਦੋ ਪੁੱਤਰ ਹਨ, ਜੋ ਦੋਵੇਂ ਪਰਿਵਾਰਕ ਕਾਰੋਬਾਰ ਵਿਚ ਕੰਮ ਕਰਦੇ ਹਨ।
ਕੰਮ-ਕਾਜ
ਸੋਧੋਚੋਪੜਾ ਪੰਜਾਬ ਕੇਸਰੀ ਗਰੁੱਪ (ਇੱਕ ਅਖਬਾਰ ਸੰਸਥਾ) ਦੇ ਮੁੱਖ ਸੰਪਾਦਕ ਅਤੇ ਸੀ.ਈ.ਓ. ਹਨ। ਇਹ ਗਰੁੱਪ ਤਿੰਨ ਭਾਸ਼ਾਈ ਪਰਚੇ ਪ੍ਰਕਾਸ਼ਿਤ ਕਰਦਾ ਹੈ: ਪੰਜਾਬ ਕੇਸਰੀ (ਹਿੰਦੀ ਵਿੱਚ); ਜਗਬਾਣੀ (ਪੰਜਾਬੀ ਵਿੱਚ); ਅਤੇ ਹਿੰਦ ਸਮਾਚਾਰ (ਉਰਦੂ ਵਿੱਚ)। ਪੰਜਾਬ ਕੇਸਰੀ ਗਰੁੱਪ ਦੇ ਅੱਠ ਸਥਾਨ ਹਨ: ਜਲੰਧਰ, ਪਟਿਆਲਾ, ਅੰਬਾਲਾ, ਪਾਲਮਪੁਰ, ਲੁਧਿਆਣਾ, ਪਾਣੀਪਤ, ਹਿਸਾਰ, ਜੰਮੂ ਅਤੇ ਮੋਹਾਲੀ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- [1] Archived 2018-01-26 at the Wayback Machine. "ਸਭ ਅਖਬਾਰਾਂ ਬਾਰੇ"।
- [2] "ਸ਼ਹੀਦ ਪਰਿਵਾਰ ਫੰਡ"।