ਵਿਨੋਦ ਕਿਨਾਰੀਵਾਲਾ

ਵਿਨੋਦ ਕਿਨਾਰੀਵਾਲਾ (1924-9 ਅਗਸਤ 1942) ਭਾਰਤ ਦੇ ਸ਼ਹਿਰ ਅਹਿਮਦਾਬਾਦ ਦੇ ਗੁਜਰਾਤ ਕਾਲਜ ਵਿੱਚ ਇੱਕ ਵਿਦਿਆਰਥੀ ਸੀ ਤੇ 9 ਅਗਸਤ 1942 ਨੂੰ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਭਾਰਤ ਛੱਡੋ ਲਹਿਰ ਦੇ ਪਹਿਲੇ ਦਿਨ  ਕਿਨਾਰੀਵਾਲਾ ਦੀ ਕਾਲਜ ਦੇ ਸਾਹਮਣੇ ਰੋਸ ਪ੍ਰਗਟਾਉਂਦੇ ਹੋਏ ਹਿੰਦ ਦਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਲਈ ਇੱਕ ਬ੍ਰਿਟਿਸ਼ ਅਫ਼ਸਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।[1] ਜਦੋਂ ਬ੍ਰਿਟਿਸ਼ ਅਫ਼ਸਰ ਉਸ ਤੋਂ ਸਿਰਫ ਕੁਝ ਫੁੱਟਾਂ ਦੀ ਦੂਰੀ ਖੜ੍ਹਾ ਸੀ, ਤਾਂ ਉਸ ਨੇ ਉਸਨੂੰ ਝੰਡਾ ਨੀਵਾਂ ਰੱਖਣ ਲਈ ਕਿਹਾ, ਤਾਂ ਕਿਨਾਰੀਵਲਾ ਨੇ ਥੋਕ ਕੇ ਜਵਾਬ ਦੇ ਦਿੱਤਾ ਕਿ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰੇਗਾ। ਅਫ਼ਸਰ ਨੇ ਉਸ ਨੂੰ ਗੋਲੀ ਮਾਰ ਦਿੱਤੀ. ਉਸ ਵੇਲੇ ਵਿਨੋਦ ਕਿਨਾਰੀਵਾਲਾ 18 ਸਾਲ ਦਾ ਸੀ। 

ਬਾਅਦ ਵਿੱਚ 1947 ਵਿਚ, ਵੀਰ ਵਿਨੋਦ ਕਿਨਾਰੀਵਾਲਾ ਮੈਮੋਰੀਅਲ ਅਤੇ ਉਸ ਦੀ ਮੂਰਤੀ ਦਾ ਉਦਘਾਟਨ ਕਾਲਜ ਕੈਂਪਸ ਦੇ ਅੰਦਰ  ਜੈ ਪ੍ਰਕਾਸ਼ ਨਾਰਾਇਣ ਦੁਆਰਾ ਕੀਤਾ ਗਿਆ। [2]

ਜਿਸ ਸੜਕ ਤੇ ਉਸ ਨੂੰ ਗੋਲੀ ਮਾਰੀ ਗਈ ਸੀ ਉਸ ਦਾ ਨਾਂ ਸ਼ਹੀਦ ਵੀਰ ਕਿਨਾਰੀਵਾਲਾ ਮਾਰਗ ਹੈ।

ਹਵਾਲੇ ਸੋਧੋ

  1. "Tributes to Quit India Movement martyrs:". Times of India. 17 February 2013. Archived from the original on 17 ਫ਼ਰਵਰੀ 2013. Retrieved 2 April 2013. {{cite news}}: Unknown parameter |dead-url= ignored (|url-status= suggested) (help)
  2. "Veer Vinod Kinariwala Memorial". Gujarat College, Government of Gujarat. Archived from the original on 28 ਅਗਸਤ 2015. Retrieved 3 April 2013. {{cite web}}: Unknown parameter |dead-url= ignored (|url-status= suggested) (help)