ਭਾਰਤ ਦਾ ਝੰਡਾ
ਭਾਰਤ ਦਾ ਰਾਸ਼ਟਰੀ ਝੰਡਾ (ਜਾਂ ਤਿਰੰਗਾ) ਤਿੰਨ ਰੰਗਾਂ, ਕੇਸਰੀ, ਚਿੱਟਾ ਅਤੇ ਹਰੇ ਰੰਗ ਦੀਆਂ ਖਿਤਿਜ ਪੱਟੀਆਂ ਵਿੱਚ ਇੱਕ ਨੀਲੇ ਰੰਗ ਦੇ ਚੱਕਰ ਵਾਲ਼ਾ ਇੱਕ ਤਿੰਨ ਰੰਗਾ ਝੰਡਾ ਹੈ ਜਿਸਦੀ ਕਲਪਨਾ ਪਿੰਗਲੀ ਵੈਂਕਿਆ ਨੇ ਕੀਤੀ ਸੀ।[1][2] ਇਸਨੂੰ 15 ਅਗਸਤ 1947 ਨੂੰ ਅੰਗਰੇਜ਼ਾਂ ਵਲੋਂ ਭਾਰਤ ਦੀ ਅਜ਼ਾਦੀ ਦੇ ਕੁਝ ਹੀ ਦਿਨ ਪਹਿਲਾਂ 22 ਜੁਲਾਈ 1947 ਨੂੰ ਮੁਨੱਕਦ ਭਾਰਤੀ ਸੰਵਿਧਾਨ-ਸਭਾ ਦੀ ਬੈਠਕ ਵਿੱਚ ਅਪਣਾਇਆ ਗਿਆ ਸੀ।[3] ਇਸ ਵਿੱਚ ਤਿੰਨ ਇੱਕੋ ਜਿੰਨੀ ਚੌੜਾਈ ਦੀਆਂ ਖਿਤਿਜੀ ਪੱਟੀਆਂ ਹਨ,ਜਿਹਨਾਂ ਵਿੱਚ ਸਭ ਤੋਂ ਉੱਤੇ ਕੇਸਰੀ, ਵਿਚਲੇ ਚਿੱਟੀ ਅਤੇ ਹੇਠਾਂ ਗੂੜੇ ਹਰੇ ਰੰਗ ਦੀ ਪੱਟੀ ਹੈ। ਝੰਡੇ ਦੀ ਲੰਬਾਈ ਅਤੇ ਚੋੜਾਈ ਦਾ ਅਨੁਪਾਤ 2:3 ਹੈ। ਚਿੱਟੀ ਪੱਟੀ ਵਿੱਚ ਗੂੜੇ ਨੀਲੇ ਰੰਗ ਦਾ ਇੱਕ ਚੱਕਰ ਹੈ ਜਿਸ ਵਿੱਚ 24 ਓਏ ਹਨ। ਇਸ ਚੱਕਰ ਦਾ ਵਿਆਸ ਤਕਰੀਬਨ ਚਿੱਟੀ ਪੱਟੀ ਦੀ ਚੌੜਾਈ ਦੇ ਬਰਾਬਰ ਹੈ।
![]() | |
ਨਾਮ | ਤਿਰੰਗਾ |
---|---|
ਵਰਤੋਂ | ਕੌਮੀ ਝੰਡਾ ![]() |
ਮਾਪ ਦਾ ਅਨੁਪਾਤ | 3:2 |
ਮਾਨਤਾ ਦਾ ਸਮਾਂ | 22 ਜੁਲਾਈ 1947 |
ਡੀਜਾਇਨ | ਕੇਸਰੀ ਰੰਗ ਨੂੰ ਕੁਰਬਾਨੀ ਦਾ, ਹਰੇ ਰੰਗ ਨੂੰ ਹਰਿਆਲੀ-ਖ਼ਸ਼ਹਾਲੀ ਦਾ, ਸਫ਼ੈਦ ਰੰਗ ਨੂੰ ਸੱਚ, ਸ਼ਾਂਤੀ, ਸਫ਼ਾਈ ਅਤੇ ਸਾਝਾ ਦਾ ਪ੍ਰਤੀਕ ਮੰਨਿਆਂ ਗਿਆ। |
ਡੀਜਾਇਨ ਕਰਤਾ | ਪਿੰਗਲੀ ਵੈਂਕਈਆ |
ਸਰਕਾਰੀ ਝੰਡਾ ਨਿਰਦੇਸ਼ਾਂ ਦੇ ਮੁਕਾਬਕ ਝੰਡਾ ਖਾਦੀ ਵਿੱਚ ਹੀ ਬਨਣਾ ਚਾਹੀਦਾ ਹੈ।[ਸਰੋਤ ਚਾਹੀਦਾ] ਇਹ ਇੱਕ ਖ਼ਾਸ ਤਰ੍ਹਾਂ ਨਾਲ਼ ਹੱਥੀਂ ਕੱਤੇ ਗਏ ਕੱਪੜੇ ਤੋਂ ਬਣਦਾ ਹੈ ਜੋ ਮਹਾਤਮਾ ਗਾਂਧੀ ਦੁਆਰਾ ਹਰਮਨ ਪਿਆਰਾ ਬਣਾਇਆ ਸੀ। ਭਾਰਤੀ ਝੰਡਾਂ ਸਹਿਤਾ ਦੁਆਰਾ ਇਸ ਦੀ ਨੁਮਾਇਸ਼ ਅਤੇ ਵਰਤੋਂ ਉੱਤੇ ਖ਼ਾਸ ਕਾਬੂ ਹੈ।[4]
ਮਹੱਤਵਸੋਧੋ
ਹਰੇਕ ਆਜ਼ਾਦ ਦੇਸ਼ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ। ਹਰ ਦੇਸ਼ ਦੇ ਵਾਸੀ ਨੂੰ ਆਪਣੇ ਦੇਸ਼ ਦੇ ਕੌਮੀ ਝੰਡੇ ਤੇ ਮਾਨ ਹੁੰਦਾ ਹੈ।। ਇਸ ਨੂੰ ਦਿਨ ਛਿਪਣ ਤੋਂ ਪਹਿਲਾਂ ਤੱਕ ਇਸ ਨੂੰ ਲਹਿਰਾਇਆ ਜਾਂਦਾ ਹੈ। ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ। ਭਾਰਤ ਵਿੱਚ ਪੰਦਰਾਂ ਅਗਸਤ ਅਤੇ 26 ਜਨਵਰੀ ਨੂੰ ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋਂ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ।
ਅਕਾਰਸੋਧੋ
ਸਾਡੇ ਕੌਮੀ ਝੰਡੇ ਵਿੱਚ 3-2 ਦਾ ਅਨੁਪਾਤ ਹੈ। ਇਹ ਜਦ ਕਿਸੇ ਹੋਰ ਸੰਸਥਾ ਦੇ ਪ੍ਰੋਗਰਾਮ ਸਮੇਂ ਲਹਿਰਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਉੱਚਾ ਹੁੰਦਾ ਹੈ। ਇਸ ਦੇ ਸੱਜੇ ਪਾਸੇ ਹੋਰ ਕੋਈ ਝੰਡਾ ਨਹੀਂ ਹੁੰਦਾ। ਸਵੇਰੇ ਦਿਨ ਚੜ੍ਹਨ ਤੋਂ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਉਤਾਰ ਕੇ ਸਾਂਭਿਆ ਜਾਂਦਾ ਹੈ। ਸਾਡੇ ਲਈ ਸਾਡਾ ਕੌਮੀ ਝੰਡਾ ਮਾਨ-ਸਨਮਾਨ, ਆਜ਼ਾਦੀ ਅਤੇ ਵਿਸ਼ਵਾਸਾਂ ਦਾ ਪ੍ਰਤੀਕ ਹੈ।
ਰੰਗਸੋਧੋ
ਹੇਂਠ ਭਾਰਤੀ ਝੰਡੇ ਦੇ ਰੰਗ ਹਨ। ਝੰਡੇ ਦੇ ਰੰਗ ਕੇਸਰੀ, ਚਿੱਟਾ, ਹਰਾ, ਅਤੇ ਨੀਲਾ ਹੈ।
Scheme | HTML | CMYK | Textile color | Pantone |
---|---|---|---|---|
ਕੇਸਰੀ | #FF9933 | 0-50-90-0 | ਕੇਸਰੀ | 1495c |
ਚਿੱਟਾ | #FFFFFF | 0-0-0-0 | ਚਿੱਟਾ | 1c |
ਹਰਾ | #138808 | 100-0-70-30 | ਗਹਿਰਾ ਹਰਾ | 362c |
ਨੀਲਾ | #000080 | 100-98-26-48 | ਗਹਿਰਾ ਨੀਲਾ | 2755c |
ਇਤਿਹਾਸਸੋਧੋ
ਜਦ ਦੇਸ਼ ਆਜ਼ਾਦੀ ਦੀ ਜੰਗ ਆਰੰਭ ਹੋਈ ਤਾਂ ਆਜ਼ਾਦੀ ਭਾਵਨਾ ਅਤੇ ਇਸ ਦੀ ਕਲਪਨਾ ਨੂੰ ਲੈ ਕੇ ਭਾਰਤ ਦੇ ਕੌਮੀ ਝੰਡੇ ਦਾ ਮੁੱਢਲਾ ਵਜੂਦ ਬਣਨਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਕੋਲਕਾਤਾ ਦੇ ਇੱਕ ਸਮਾਗਮ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ 7 ਅਗਸਤ 1906 ਨੂੰ ਇੱਕ ਝੰਡਾ ਲਹਿਰਾਇਆ। ਜਿਸ ਵਿੱਚ ਤਿੰਨ ਪੱਟੀਆਂ ਗੂੜ੍ਹੀ ਹਰੀ, ਗੂੜ੍ਹੀ ਪੀਲੀ ਅਤੇ ਗੂੜ੍ਹੀ ਲਾਲ ਸੀ। ਹਰੀ ਪੱਟੀ ਵਿੱਚ ਅੱਠ ਚਿੱਟੇ ਕਮਲ ਫੁੱਲਾਂ ਦੇ ਨਿਸ਼ਾਨ ਸਨ। ਲਾਲ ਪੱਟੀ ਉੱਤੇ ਚੰਨ ਅਤੇ ਸੂਰਜ ਦੇ ਨਿਸ਼ਾਨ ਸਨ। ਪੀਲੀ ਪੱਟੀ ਉੱਤੇ “ਵੰਦੇ ਮਾਤਰਮ” ਲਿਖਿਆ ਹੋਇਆ ਸੀ। ਸਾਡੀ ਜੰਗੇ ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਵਾਲੀ ਮੈਡਮ ਭੀਮਾਂ ਜੀ ਕਾਮਾ ਨੇ 18 ਅਗਸਤ 1907 ਨੂੰ ਜਰਮਨੀ ਦੇ ਇੱਕ ਸਮਾਗਮ ਵਿੱਚ ਭਾਰਤੀ ਝੰਡਾ ਲਹਿਰਾਇਆ। ਇਸ ਝੰਡੇ ਵਿੱਚ ਲਾਲ, ਪੀਲੇ ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਸਨ। ਉੱਪਰਲੀ ਲਾਲ ਧਾਰੀ ਵਿੱਚ ਸੱਤ ਤਾਰੇ ਅਤੇ ਇੱਕ ਕਮਲ ਫੁੱਲ ਬਣਿਆਂ ਹੋਇਆ ਸੀ, ਵਿਚਕਾਰਲੀ ਪੀਲੀ ਪੱਟੀ ਵਿੱਚ ਨੀਲੇ ਰੰਗ ਨਾਲ “ਵੰਦੇ ਮਾਤਰਮ” ਅੰਕਿਤ ਸੀ ਅਤੇ ਹੇਠਲੀ ਹਰੀ ਪੱਟੀ ਵਿੱਚ ਤਾਰਾ, ਚੰਦਰਮਾਂ ਬਣਿਆਂ ਹੋਇਆ ਸੀ। ਇਹ ਝੰਡਾ 1916 ਤੱਕ ਪ੍ਰਵਾਨ ਕੀਤਾ ਗਿਆ। ਐਨੀ ਬੇਸੈਂਟ ਅਤੇ ਬਾਲ ਗੰਗਾਧਰ ਤਿਲਕ ਨੇ ਇੱਕ ਹੋਰ ਝੰਡਾ ਜਿਸ ਵਿੱਚ ਪੰਜ ਲਾਲ ਅਤੇ ਪੰਜ ਹਰੀਆਂ ਪੱਟੀਆਂ ਸਨ। ਸਪਤਰਿਸ਼ੀਆਂ ਦੇ ਪ੍ਰਤੀਕ ਸੱਤ ਤਾਰੇ ਅਤੇ ਇੱਕ ਖੂੰਜੇ ਵਿੱਚ ਯੂਨੀਅਨ ਜੈਕ ਦਾ ਵੀ ਨਿਸ਼ਾਨ ਸੀ ਜਿਸ ਦਾ ਸਖ਼ਤ ਵਿਰੋਧ ਹੋਇਆ। 1916 ਵਿੱਚ ਸ਼੍ਰੀਮਤੀ ਐਨੀ ਬੇਸੈਂਟ ਨੇ ਦੋ ਰੰਗ ਲਾਲ ਅਤੇ ਹਰਾ ਜੋ ਦੋਹਾਂ ਜਾਤਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਭਾਵਨਾ ਵਜੋਂ ਝੰਡਾ ਤਿਆਰ ਕੀਤਾ ਗਿਆ। ਮਹਾਤਮਾ ਗਾਂਧੀ ਜੀ ਨੇ ਰਾਇ ਦਿੱਤੀ ਕਿ ਝੰਡੇ ਵਿੱਚ ਤਿੰਨ ਰੰਗ ਹੋਣੇ ਚਾਹੀਦੇ ਹਨ। ਇਹਨਾਂ ਰੰਗਾਂ ਉੱਪਰ ਚਰਖੇ ਦਾ ਚਿਤਰ ਵੀ ਹੋਵੇ। ਇੱਕ ਕਮੇਟੀ 1931 ਵਿੱਚ ਬਣਾਈ ਜਿਸ ਵਿੱਚ ਸ਼੍ਰੀ ਕਾਕਾ ਕਾਲੇਕਰ ਨੇ ਸੁਝਾਅ ਦਿੰਦਿਆਂ ਕਿਹਾ ਕਿ ਝੰਡੇ ਦੇ ਚਾਰੋਂ ਪਾਸੇ ਲਾਲ ਰੰਗ ਵਿੱਚ ਹਰਾ ਅਤੇ ਸਫ਼ੈਦ ਰੰਗ ਵੀ ਹੋਵੇ। ਸਫ਼ੈਦ ਰੰਗ ਵਿੱਚ 1921 ਦੇ ਚਰਖਾ ਅੰਦੋਲਨ ਦੇ ਪ੍ਰਤੀਕ ਚਰਖੇ ਨੂੰ ਵੀ ਲਿਆ ਜਾਵੇ। ਪਰ ਇਹ ਸੁਝਾਅ ਰੱਦ ਹੋ ਗਿਆ। ਮੌਲਾਨਾ ਅਜ਼ਾਦ ਨੇ ਚਰਖੇ ਦੀ ਥਾਂ ਕਪਾਹ ਦਾ ਫੁੱਲ ਦਾ ਸੁਝਾਹ ਦਿਤਾ ਅਤੇ ਅਖ਼ੀਰ ਕੇਸਰੀ ਰੰਗ ਪ੍ਰਵਾਨ ਕਰਦਿਆਂ ਚਰਖਾ ਚਿੰਨ੍ਹ ਵੀ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਉੱਪਰ ਕੇਸਰੀ ਪੱਟੀ, ਵਿਚਕਾਰ ਚਿੱਟੀ ਪੱਟੀ ਅਤੇ ਹੇਠਾਂ ਹਰੀ ਪੱਟੀ। ਚਿੱਟੀ ਪੱਟੀ ਵਿੱਚ ਨੀਲੇ ਰੰਗ ਨਾਲ ਅੰਕਿਤ ਕੀਤਾ ਚਰਖਾ। ਕੇਸਰੀ ਰੰਗ ਨੂੰ ਕੁਰਬਾਨੀ ਦਾ, ਹਰੇ ਰੰਗ ਨੂੰ ਹਰਿਆਲੀ-ਖ਼ਸ਼ਹਾਲੀ ਦਾ, ਸਫ਼ੈਦ ਰੰਗ ਨੂੰ ਸੱਚ, ਸ਼ਾਂਤੀ, ਸਫ਼ਾਈ ਅਤੇ ਸਾਝਾ ਦਾ ਪ੍ਰਤੀਕ ਮੰਨਿਆਂ ਗਿਆ। ਸੋਚ ਵਿਚਾਰ ਮਗਰੋਂ ਸਾਰਨਾਥ ਦੀ ਲਾਠ ਉੱਤੇ ਬਣੇ ਅਸ਼ੋਕ ਦੇ 24 ਲਕੀਰਾਂ ਵਾਲੇ ਚੱਕਰ ਨੂੰ ਚਰਖੇ ਦੀ ਥਾਂ ਸ਼ਾਮਲ ਕੀਤਾ ਗਿਆ ਅਤੇ 22 ਜੁਲਾਈ 1947 ਨੂੰ ਇਹ ਪ੍ਰਵਾਨ ਕਰ ਲਿਆ ਗਿਆ
- ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਝੰਡਾ (1801).svg
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਝੰਡਾ
ਬ੍ਰਿਟਿਸ਼ ਸਰਕਾਰ ਸਮੇਂ ਭਾਰਤ ਦਾ ਝੰਡਾ
ਭਾਰਤ ਦਾ ਤਾਰੇ ਵਾਲਾ ਬ੍ਰਿਟਿਸ਼ ਭਾਰਤੀ ਨੀਲਾ ਚਿੰਨ, ਨੇਵੀ ਦੇ ਝੰਡੇ ਵਜੋਂ ਵਰਤਿਆ।
ਬਰਲਿਨ ਕਮੇਟੀ ਝੰਡਾ, ਭੀਕਾਜੀ ਕਾਮਾ ਦੁਆਰਾ 1907 ਵਿੱਚ ਪਹਿਲੀ ਵਾਰ ਝੁਲਾਇਆ ਗਿਆ।
ਗਦਰ ਪਾਰਟੀ ਭਾਰਤ ਦੇ ਪ੍ਰਤੀਕ ਵਜੋਂ ਆਪਣਾ ਝੰਡਾ ਵਰਤਿਆ।
ਕੇਂਦਰ ਵਿੱਚ ਚਰਖੇ ਵਾਲਾ 1921 ਵਿੱਚ ਅਣ-ਅਧਿਕਾਰਕ ਤੌਰ 'ਤੇ ਵਰਤਿਆ ਝੰਡਾ।
1931 ਵਿੱਚ ਅਪਣਾਇਆ, ਭਾਰਤੀ ਰਾਸ਼ਟਰੀ ਫੌਜ਼ ਦੇ ਯੁਧ ਪ੍ਰਤੀਕ ਵਜੋਂ ਵੀ ਵਰਤਿਆ ਗਿਆ ਝੰਡਾ।
ਅਜ਼ਾਦ ਹਿੰਦ ਝੰਡਾ, ਨਾਜ਼ੀ ਜਰਮਨੀ ਵਿੱਚ ਪਹਿਲੀ ਵਾਰ ਅਜ਼ਾਦ ਹਿੰਦ ਫੌਜ਼ ਵਲੋਂ ਝੁਲਾਇਆ ਗਿਆ।
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਭਾਰਤ ਦੇ ਝੰਡੇ ਨਾਲ ਸਬੰਧਤ ਮੀਡੀਆ ਹੈ। |
ਹਵਾਲੇਸੋਧੋ
- ↑ ਭਾਰਤੀ ਤਿਰੰਗੇ ਦਾ ਇਤਹਾਸ।ਭਾਸ਼ਕਾਰ ਡਾਟ ਕੋਮ।15 ਅਗਸਤ, 2009
- ↑ "ਭਾਰਤ ਦਾ ਰਾਸ਼ਟਰੀ ਧਵਜ". Funmunch.com. Retrieved 2006-10-11.
- ↑ ਰਾਸ਼ਟਰੀ ਧਵਜ।ਭਾਰਤ ਦੇ ਰਾਸ਼ਟਰੀ ਪੋਰਟਲ ਉੱਤੇ
- ↑ "ਫਲੈਗ ਕੋਡ ਆਫ਼ ਇੰਡਿਆ". ਘਰ ਮੰਤਰਾਲਾ, ਭਾਰਤ ਸਰਕਾਰ. 25 ਜਨਵਰੀ, 2006. Retrieved 11 ਅਕਤੂਬਰ, 2006. Check date values in:
|access-date=, |date=
(help)