ਵਰਿੰਦਰ ਸ਼ਰਮਾ

(ਵਿਰੇਂਦਰ ਸ਼ਰਮਾ ਤੋਂ ਮੋੜਿਆ ਗਿਆ)

ਵਰਿੰਦਰ ਕੁਮਾਰ ਸ਼ਰਮਾ ਜਨਮ 5 ਅਪ੍ਰੈਲ 1947[2]) ਇੱਕ ਭਾਰਤ ਚ ਜਨਮਿਆ ਬਰਤਾਨਵੀ ਲੇਬਰ ਪਾਰਟੀ ਦਾ ਸਿਆਸਤਦਾਨ ਹੈ। ਉਹ 2007 ਵਿੱਚ ਪਹਿਲੀ ਵਾਰ ਈਲਿੰਗ ਸਾਊਥਾਲ ਤੋਂ ਸਾਂਸਦ ਚੁਣੇ ਗੲੇ ।

ਵਰਿੰਦਰ ਸ਼ਰਮਾ

ਸਾਂਸਦ

ਸਾਂਸਦ (ਬਰਤਾਨੀਆ)
ਈਲਿੰਗ ਸਾਊਥਾਲ ਤੋਂ
ਸਾਬਕਾ

ਪਿਆਰਾ ਖਾਬੜਾ

ਬਹੁਮਤ

22,090 (49.0%)[1]

ਨਿੱਜੀ ਜਾਣਕਾਰੀ
ਜਨਮ

5 ਅਪ੍ਰੈਲ 1947 (ਉਮਰ 70)
ਭਾਰਤ

ਕੌਮੀਅਤ

ਬਰਤਾਨਵੀ

ਸਿਆਸੀ ਪਾਰਟੀ

ਲੇਬਰ

ਅਲਮਾ ਮਾਤਰ

ਲੰਡਨ ਦਾ ਅਰਥ ਸ਼ਾਸ਼ਤਰ ਸਕੂਲ

ਕੰਮ-ਕਾਰ

ਸਿਆਸਤਦਾਨ

ਵੈਬਸਾਈਟ

virendrasharma.com Archived 2017-10-15 at the Wayback Machine.

ਸ਼ੁਰੂ ਦਾ ਜੀਵਨ

ਸੋਧੋ

ਵਰਿੰਦਰ ਸ਼ਰਮਾ ਦਾ ਜਨਮ 1947 ਚ ਭਾਰਤ ਵਿੱਚ ਹੋਇਆ ਸੀ ਅਤੇ ਉਹਨਾਂ ਇਕਨਾਮਿਕਸ ਦੇ ਲੰਡਨ ਸਕੂਲ ਤੋਂ ਇੱਕ ਟਰੇਡ ਯੂਨੀਅਨ ਦੀ ਸਕਾਲਰਸ਼ਿਪ.[3] ਤੇ ਪੜ੍ਹਾਈ ਕੀਤੀ । ਉਹ ਪੰਜਾਬੀ, ਹਿੰਦੀ ਅਤੇ ਉਰਦੂ ਦਾ ਚੰਗਾ ਬੁਲਾਰਾ ਹੈ।

ਸ਼ਰਮਾ 1968 ਚ ਭਾਰਤ ਤੋਂ ਲੰਡਨ ਦੇ ਸ਼ਹਿਰ ਹਾਨਵੈਲ ਆਇਆ ਸੀ  ਅਤੇ 207 ਰੂਟ ਤੇ ਬੱਸ ਕੰਡਕਟਰ ਰਿਹਾ, ਬਾਅਦ ਚ ਹਿਲਿੰਗਡਨ ਸ਼ਹਿਰ ਦੇ ਅਪਾਹਜ ਬੰਦਿਆਂ ਲਈ ਉਸ ਨੇ ਦਿਨ ਦੇ ਸੇਵਾ ਪ੍ਰਬੰਧਕ ਦੇ ਤੌਰ ਤੇ ਕੰਮ ਸ਼ੁਰੂ ਕੀਤਾ।  ਉਸਨੇ ਅਪਣਾ ਸਿਆਸੀ ਸਫਰ ਲਿਬਰਲ ਪਾਰਟੀ ਚ ਸ਼ਾਮਿਲ ਹੋਕੇ ਕੀਤਾ ਫਿਰ ਕੁੱਝ ਅਰਸੇ ਬਾਅਦ ਲੇਬਰ ਪਾਰਟੀ ਚ ਜਾ ਰਲਿਆ। ਉਹ ਲੇਬਰ ਪਾਰਟੀ ਦਾ ਕੌਮੀ ਬਰਾਬਰਤਾ ਦਾ ਅਫਸਰ ਸੀ।

ਉਹ ਲੰਡਨ ਦੇ ਈਲਿੰਗ ਨਗਰ  ਦਾ 1982-2010 ਤੱਕ ਕਾਉਂਸਲਰ ਰਿਹਾ, ਅਤੇ ਕਾਉਂਸਲਰ  ਹੁੰਦਿਆਂ ਆਪਣੇ ਹਿੱਸੇ ਦੇ ਸਮੇਂ ਵਿਚ ਨਗਰ ਦੀ ਪ੍ਰਧਾਨਗੀ ਕੀਤੀ ਸੀ।  ਉਸਦੀਆਂ ਪ੍ਰੀਸ਼ਦ ਦੀਆਂ ਮੀਟਿੰਗਾਂ [4] ਚ ਹਾਜ਼ਰੀਆਂ ਦੇ ਪੱਧਰ ਨੂੰ ਲੈਕੇ ਵਿਰੋਧੀ ਧਿਰਾਂ ਦੇ ਕੌਂਸਲਰਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ 2010 ਨੂੰ ਸਥਾਨਕ ਚੋਣਾਂ ਚ ਕਾੳਂਸਲਰ ਦੇ ਅਹੁਦੇ ਤੇ ਹੀ ਸਬਰ ਕਰਨਾ ਪਿਆ।

ਸੰਸਦੀ ਸਫਰ

ਸੋਧੋ

ਵਰਿੰਦਰ ਸ਼ਰਮਾ 19 ਜੁਲਾਈ 2007 ਵਿੱਚ ਈਲ਼ਿੰਗ ਸਾਊਥਾਲ ਦੀਆਂ  ਉਪ ਚੁੋਣਾਂ ਚ ਸਾਂਸਦ ਬਣੇ। ਇਹ ਉਪ-ਚੋਣ ਲੇਬਰ ਸਾਂਸਦ, ਪਿਆਰਾ ਸਿੰਘ ਖਾਬੜਾ ਦੀ 19 ਜੂਨ 2007 [5] ਨੂੰ ਮੌਤ ਦੇ ਬਾਅਦ ਆਯੋਜਿਤ ਕੀਤੀ ਗਈ ਸੀ। ਸ਼ਰਮਾ ਇਸ ਸੀਟ ਤੇ 2010 ਦੀਆਂ ਆਮ ਚੋਣਾਂ ਤਕ ਰਿਹਾ।

ਨਵੰਬਰ 2008 ਵਿੱਚ, ਲੇਬਰ ਸਰਕਾਰ ਨੇ  ਸ਼ਰਮਾ ਨੂੰ  ਖਜ਼ਾਨਾ ਅਤੇ ਗ੍ਰਹਿ ਰਾਜ ਮੰਤਰੀ, ਫਿਲ ਵੂਲਾਸ ਦਾ ਸੰਸਦੀ ਪ੍ਰਾਈਵੇਟ ਸਕੱਤਰ[6] ਲਾ ਦਿੱਤਾ, ਜੋ ਸਰਹੱਦ ਅਤੇ ਇਮੀਗ੍ਰੇਸ਼ਨ ਲਈ ਜ਼ਿੰਮੇਵਾਰ ਸੀ। ਸ਼ਰਮਾ ਨੇ ਜਨਵਰੀ 2009 ਵਿੱਚ ਲੇਬਰ ਸਰਕਾਰ ਦੇ ਹੀਥਰੋ ਹਵਾਈ ਅੱਡੇ ਦਾ ਤੀਜਾ ਰਨਵੇ ਬਣਾੳਣ ਲਈ ਰੱਖੇ ਪ੍ਰਸਤਾਵ ਦੇ ਵਿਰੋਧ ਚ ਰੋਸ ਵਜੋਂ ਅਸਤੀਫਾ ਦੇ ਦਿਤਾ ਸੀ।

ਸ਼ਰਮਾ, ਸਿਹਤ, ਮਨੁੱਖੀ ਅਧਿਕਾਰ ਅਤੇ ਅੰਤਰਰਾਸ਼ਟਰੀ ਵਿਕਾਸ ਦੀ ਸੰਸਦੀ ਚੋਣ ਕਮੇਟੀ ਦਾ ਇੱਕ ਹਿੱਸਾ ਹੈ।

ਉਸਨੇ ਇੱਕ ਅਧਿਕਾਰਤ ਸਾਂਸਦ ਦੇ ਤੌਰ ਤੇ ਸਾਈਪ੍ਰਸ, ਕੀਨੀਆ, ਭਾਰਤ, ਮਾਰਿਸ਼ਿਅਸ ਅਤੇ ਦੱਖਣੀ ਕੋਰੀਆ ਦਾ ਖੇਤਰੀ ਦੌਰਾ ਕੀਤਾ। ਉਹ [[ਤਮਿਲ਼ ਲੋਕ|ਤਾਮਿਲਾਂ ਲਈ ਸਾਰੇ ਪਾਰਟੀ ਸੰਸਦੀ ਗਰੁੱਪ ਦੇ ਉਪ-ਪ੍ਰਧਾਨ ਹਨ। ਉਹ ਡੇਵਿਡ ਮਿਲੀਬੈਂਡ ਦੇ 2010 ਲੇਬਰ ਲੀਡਰਸ਼ਿਪ ਚੋਣ ਦੇ ਸਹਿਯੋਗੀ ਰਹੇ।

ਸਤੰਬਰ 2011 ਵਿਚ, ਚੋਣ ਕਮਿਸ਼ਨ ਨੇ ਸ਼ਰਮਾ ਵਲੋਂ  ਇਕ ਭਾਰਤੀ ਯਾਤਰੀ ਬੋਰਡ ਤੋਂ ਕਥਿਤ ਤੌਰ ਤੇ 5000 ਪੌਂਡ ਦਾਨ ਵਜੋਂ ਲੈਕੇ ਸੰਸਦੀ  ਰਜਿਸਟਰ ਵਿਚ ਦਰਜ ਨਾ ਕਰਨ ਕਰਕੇ ਤਫ਼ਤੀਸ਼ ਕੀਤੀ ਸੀ। ਸ਼ਰਮਾ ਨੇ ਕਿਸੇ ਵੀ ਭਾਰਤੀ ਯਾਤਰੀ ਬੋਰਡ ਤੋਂ ਕਦੇ ਵੀ ਦਾਨ ਪ੍ਰਾਪਤ ਕਰਨ ਦੇ ਦੋਸ਼ਾਂ ਤੋਂ ਸਖਤੀ ਨਾਲ ਇਨਕਾਰ ਕੀਤਾ ਅਤੇ ਕਿਹਾ ਕਿ ਇਸ ਲਈ ਸੰਸਦੀ ਮੈਂਬਰਾਂ ਦੇ ਰਜਿਸਟਰ[7] ਵਿੱਚ ਐਲਾਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਰਿੰਦਰ ਸ਼ਰਮਾ ਆਖਿਰਕਾਰ ਦਸੰਬਰ 2011[8] ਵਿੱਚ ਦੋਸ਼ਮੁਕਤ ਪਾੲੇ ਗੲੇ ਸਨ।

2017 ਵਿੱਚ ਸ਼ਰਮਾ ਨੇ ਬਰੈਗਜ਼ਿਟ ਦੇ ਅਰਥ ਵਿਵਸਥਾ [9] ਉਤੇ ਸੰਭਾਵੀ ਅਸਰ ਦੀ ਚਿੰਤਾ ਜਾਹਿਰ ਕਰਕੇ ਆਪਣੀ ਸਥਿਤੀ ਸਹੀ ਸਿੱਧ ਕਰਦਿਆਂ ਹਾਊਸ ਔਫ ਕੌਮਨਜ਼ ਚ ਲੇਖ 50 ਲਾਗੂ ਕਰਨ ਦੇ ਬਿੱਲ ਖਿਲਾਫ ਵੋਟ ਪਾਈ ਸੀ।

ਘਰੇਲੂ ਜੀਵਨ

ਸੋਧੋ

ਸ਼ਰਮਾ ਜੀ ਵਿਆਹੇ ਹੋੲੇ ਨੇ ਤੇ ਇੱਕ ਪੁੱਤਰ ਤੇ ਧੀ ਅਤੇ ਤਿੰਨ ਪੋਤੇ,ਪੋਤੀਆਂ ਵਾਲੇ ਹਨ। ਉਹ ਇਸ ਵੇਲੇ "ਤਿੰਨ ਪੁਲ ਅਤੇ ਬਘਿਆੜ ਖੇਤਰ" ਨਾ ਦੇ ਇੱਕ ਸਕੂਲ ਦੇ ਰਾਜਪਾਲ ਹਨ।

ਹਵਾਲੇ

ਸੋਧੋ
  1. https://www.parliament.uk/biographies/commons/mr-virendra-sharma/1604
  2. "Virendra Sharma MP". BBC Democracy Live. BBC. Archived from the original on 27 ਅਕਤੂਬਰ 2012. Retrieved 25 July 2010. {{cite news}}: Unknown parameter |dead-url= ignored (|url-status= suggested) (help)
  3. "UK Polling Report: Ealing Southall profile including detail on Sharma". Archived from the original on 2017-10-26. Retrieved 2017-10-14. {{cite web}}: Unknown parameter |dead-url= ignored (|url-status= suggested) (help)
  4. "Daily Telegraph blog entry: Sharma's role as councillor". Archived from the original on 2011-08-12. Retrieved 2017-10-14. {{cite web}}: Unknown parameter |dead-url= ignored (|url-status= suggested) (help)
  5. TheyWorkForYou.com: Virendra Sharma
  6. Ealing Times article: Virendra Sharma
  7. Walker, Tim (15 September 2011). "Labour MP Virendra Sharma's party is checked out by the Electoral Commission". The Daily Telegraph. London.
  8. Gates, James (30 September 2013) [23 December 2011]. "Election watchdog clears Southall MP Sharma". Get West London. Retrieved 3 July 2017.
  9. "Virendra Sharma, other Labour MPs to vote against Brexit bill". http://www.hindustantimes.com/ (in ਅੰਗਰੇਜ਼ੀ). 2017-01-28. Retrieved 2017-07-13. {{cite news}}: External link in |work= (help)External link in |work= (help)

ਬਾਹਰੀ ਕੜੀਆਂ

ਸੋਧੋ

ਜਨਰਲ

ਸੋਧੋ