ਵਿਲਡਬੀਸਟ
ਜਿਸ ਨੂੰ ਗ੍ਨੂ ਵੀ ਕਹਿੰਦੇ ਹਨ ਅਫਰੀਕਾ ਵਿੱਚ ਮਿਲਣ ਵਾਲਾ ਦੋਖ਼ੁਰੀ ਪ੍ਰਾਣੀ ਹੈ, ਜੋ ਕਿ ਸਿੰਗਾਂ ਵਾਲੇ ਹਿਰਨਾਂ ਦੀ ਬਰਾਦਰੀ ਦਾ ਹੈ। ਇਸਦੇ ਨਾਮ ਦਾ ਡਚ (ਹਾਲੈਂਡ) ਭਾਸ਼ਾ ਵਿੱਚ ਮਤਲਬ ਹੁੰਦਾ ਹੈ ਜੰਗਲੀ ਜਾਨਵਰ ਜਾਂ ਜੰਗਲੀ ਮਵੇਸ਼ੀ ਕਿਉਂਕਿ ਅਫਰੀਕਾਨਸ ਭਾਸ਼ਾ ਵਿੱਚ beest ਦਾ ਮਤਲਬ ਮਵੇਸ਼ੀ ਹੁੰਦਾ ਹੈ ਜਦੋਂ ਕਿ ਇਸਦਾ ਵਿਗਿਆਨਕ ਨਾਮ ਕਾਨੋਕਾਇਟਿਸ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ — konnos ਜਿਸਦਾ ਮਤਲਬ ਦਾੜੀ ਹੁੰਦਾ ਹੈ ਅਤੇ khaite ਜਿਸਦਾ ਮਤਲਬ ਲਹਿਰਾਉਂਦੇ ਵਾਲ਼ ਹੁੰਦਾ ਹੈ।[3] ਗਨੂ ਨਾਮ ਦੀ ਉਤਪਤੀ ਖੋਇਖੋਇ ਭਾਸ਼ਾ ਤੋਂ ਹੈ। ਇਹ ਬੋਵਿਡੀ ਕੁਲ ਦਾ ਪ੍ਰਾਣੀ ਹੈ, ਜਿਸ ਵਿੱਚ ਬਾਰਾਸਿੰਗਾ, ਮਵੇਸ਼ੀ, ਬਕਰੀ ਅਤੇ ਕੁੱਝ ਹੋਰ ਸਮ-ਉਂਗਲੀ ਸਿੰਗਾਂ ਵਾਲੇ ਖ਼ੁਰਦਾਰ ਪ੍ਰਾਣੀ ਹੁੰਦੇ ਹਨ। ਕਾਨੋਕਾਇਟਿਸ ਪ੍ਰਜਾਤੀ ਵਿੱਚ ਦੋ ਜਾਤੀਆਂ ਸ਼ਾਮਲ ਹਨ ਅਤੇ ਇਹ ਦੋਨੋਂ ਹੀ ਅਫਰੀਕਾ ਦੀਆਂ ਮੂਲ ਨਿਵਾਸੀ ਹਨ: ਕਾਲ਼ਾ ਵਿਲਡਬੀਸਟ (ਕਾਨੋਕਾਇਟਿਸ ਨੂੰ)[1] ਅਤੇ ਨੀਲਾ ਵਿਲਡਬੀਸਟ ਜਾਂ ਆਮ ਵਿਲਡਬੀਸਟ (ਕਾਨੋਕਾਇਟਿਸ ਟਾਰਿਨਸ)।[2]ਜੀਵਾਸ਼ਮ ਪ੍ਰਮਾਣ ਦੱਸਦੇ ਹਨ ਕਿ ਉਪਰੋਕਤ ਦੋਨੋਂ ਜਾਤੀਆਂ ਲੱਗਪਗ 10 ਲੱਖ ਸਾਲ ਪਹਿਲਾਂ ਅੱਡ ਅੱਡ ਹੋ ਗਈਆਂ ਸਨ, ਜਿਸਦੇ ਕਾਰਨ ਉੱਤਰੀ (ਨੀਲਾ ਵਿਲਡਬੀਸਟ) ਅਤੇ ਦੱਖਣੀ (ਕਾਲ਼ਾ ਵਿਲਡਬੀਸਟ) ਜਾਤੀਆਂ ਵੱਖ ਵੱਖ ਹੋ ਗਈਆਂ। ਨੀਲੀ ਜਾਤੀ ਵਿੱਚ ਆਪਣੇ ਪੂਰਵਜਾਂ ਨਾ ਸ਼ਾਇਦ ਹੀ ਕੋਈ ਬਦਲਾਓ ਆਇਆ, ਜਦੋਂ ਕਿ ਕਾਲ਼ੀ ਜਾਤੀ ਨੂੰ ਖ਼ੁਦ ਨੂੰ ਖੁੱਲੇ ਮੈਦਾਨਾਂ ਦੇ ਅਨੁਸਾਰ ਢਾਲਣਾ ਪਿਆ।
ਵਿਲਡਬੀਸਟ | |
---|---|
ਨੀਲਾ ਵਿਲਡਬੀਸਟ, ਤਨਜ਼ਾਨੀਆ | |
Scientific classification | |
Kingdom: | |
Phylum: | |
Subphylum: | |
Class: | |
Order: | ਸਮ-ਉਂਗਲ਼ੀ ਖੁਰਦਾਰ
|
Family: | |
Subfamily: | |
Genus: | ਕੋਨੋਕਿਟੀਸ Lichtenstein, ੧੮੧੨
|
ਜਾਤੀ | |
ਕੋਨੋਕਿਟੀਸ ਨੂ – ਕਾਲ਼ਾ ਵਿਲਡਰਬੀਸਟ (ਜ਼ਿਮਰਮੈਨ, ੧੭੮੦)[1] |
ਬਣਾਵਟ
ਸੋਧੋਇੱਕ ਬਾਲਗ ਵਿਲਡਬੀਸਟ ਮੋਢੇ ਤੱਕ।.47 ਮੀ ਤੱਕ ਉੱਚਾ ਹੁੰਦਾ ਹੈ ਅਤੇ 120 - 270 ਕਿਲੋ ਤੱਕ ਵਜਨੀ ਹੁੰਦਾ ਹੈ। ਇਨ੍ਹਾਂ ਦਾ ਘਰ ਅਫਰੀਕਾ ਦੇ ਖੁੱਲੇ ਮੈਦਾਨਾਂ ਵਿੱਚ ਅਤੇ ਖੁੱਲੇ ਜੰਗਲਾਂ ਵਿੱਚ ਹੁੰਦਾ ਹੈ। ਇਸਦੀ ਔਸਤਨ ਉਮਰ ਲੱਗਪਗ 20 ਸਾਲ ਹੁੰਦੀ ਹੈ; ਹਾਲਾਂਕਿ ਇਹ 40 ਸਾਲ ਤੋਂ ਵੀ ਜਿਆਦਾ ਤੱਕ ਜਿੰਦਾ ਰਹਿ ਸਕਦਾ ਹੈ।[4] ਇਸਦਾ ਚਿਹਰਾ ਘੋੜੇ ਦੀ ਤਰ੍ਹਾਂ ਲੰਮਾ ਹੁੰਦਾ ਹੈ ਲੇਕਿਨ ਮੂੰਹ ਚੌੜਾ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਇਹ ਛੋਟੀ ਛੋਟੀ ਘਾਹ ਵੀ ਖਾ ਸਕਦਾ ਹੈ।।[5]
ਨੀਲੇ ਅਤੇ ਕਾਲ਼ੇ ਵਿਲਡਬੀਸਟ ਵਿੱਚ ਭੇਦ
ਸੋਧੋਨੀਲੇ ਅਤੇ ਕਾਲ਼ੇ ਵਿਲਡਬੀਸਟ ਵਿੱਚ ਸਭ ਤੋਂ ਮੁੱਖ ਬਣਾਵਟ ਵਿੱਚ ਭੇਦ ਉਨ੍ਹਾਂ ਦੇ ਸਿੰਗਾਂ ਦੇ ਘੁਮਾਓ ਕਾਰਨ ਅਤੇ ਉਨ੍ਹਾਂ ਦੇ ਚਮੜੀ ਦੇ ਰੰਗ ਕਰਕੇ ਹੁੰਦਾ ਹੈ। ਨੀਲਾ ਵਿਲਡਬੀਸਟ ਦੋਨਾਂ ਜਾਤੀਆਂ ਵਿੱਚ ਵੱਡਾ ਹੁੰਦਾ ਹੈ। ਨਰਾਂ ਵਿੱਚ ਨੀਲਾ ਵਿਲਡਬੀਸਟ ਮੋਢੇ ਤੱਕ 150 ਸਮ ਉਚਾ ਅਤੇ 250 ਕਿਲੋ ਤੱਕ ਵਜ਼ਨੀ ਹੁੰਦਾ ਹੈ,[6] ਜਦਕਿ ਕਾਲ਼ਾ ਵਿਲਡਬੀਸਟ 111-120 ਸਮ ਉੱਚਾ[7] ਅਤੇ 180 ਕਿਲੋ ਤੱਕ ਵਜ਼ਨੀ ਹੁੰਦਾ ਹੈ।[8] ਮਾਦਾ ਨੀਲੀ ਵਿਲਡਬੀਸਟ 135 ਸਮ ਤੱਕ ਉੱਚੀ ਅਤੇ 180 ਕਿਲੋ ਤੱਕ ਵਜ਼ਨੀ ਹੁੰਦੀ ਹੈ, ਜਦ ਕਿ ਕਾਲ਼ੀ ਵਿਲਡਬੀਸਟ 108 ਸਮੀ ਤੱਕ ਉੱਚੀ ਅਤੇ 155 ਕਿਲੋ ਤੱਕ ਵਜ਼ਨੀ ਹੁੰਦੀ ਹੈ।ਨੀਲੇ ਵਿਲਡਬੀਸਟ ਦੇ ਸਿੰਗ ਬਾਹਰ ਨੂੰ ਨਿਕਲਕੇ ਹੇਠਾਂ ਦੇ ਵੱਲ ਮੁੜੇ ਹੁੰਦੇ ਹਨ ਅਤੇ ਫਿਰ ਸਿਰ ਦੇ ਵੱਲ ਘੁੰਮੇ ਹੁੰਦੇ ਹਨ, ਜਦੋਂ ਕਿ ਕਾਲ਼ੇ ਵਿਲਡਬੀਸਟ ਦੇ ਸਿੰਗ ਅੱਗੇ ਨੂੰ ਮੁੜ ਕੇ ਹੇਠਾਂ ਘੁੰਮਦੇ ਹੋਏ ਉੱਤੇ ਮੁੜਦੇ ਹਨ। ਨੀਲਾ ਵਿਲਡਬੀਸਟ ਗੂੜ੍ਹੇ ਸਲੇਟੀ ਰੰਗ ਦਾ ਧਾਰੀਦਾਰ ਹੁੰਦਾ ਹੈ ਲੇਕਿਨ ਕਦੇ ਕਦੇ ਚਮਕੀਲੇ ਨੀਲੇ ਰੰਗ ਦਾ ਵੀ ਹੁੰਦਾ ਹੈ। ਕਾਲ਼ਾ ਵਿਲਡਬੀਸਟ ਭੂਰੇ ਰੰਗ ਦੇ ਵਾਲਾਂ ਵਾਲਾ ਹੁੰਦਾ ਹੈ ਅਤੇ ਉਸਦਾ ਅਯਾਲ ਕਰੀਮ ਤੋਂ ਲੈ ਕੇ ਕਾਲੇ ਰੰਗ ਦੀ ਹੁੰਦੀ ਹੈ ਅਤੇ ਪੂਛ ਕਰੀਮ ਰੰਗ ਦੀ ਹੁੰਦੀ ਹੈ। ਨੀਲਾ ਵਿਲਡਬੀਸਟ ਵੱਖ ਵੱਖ ਪ੍ਰਕਾਰ ਦੇ ਇਲਾਕਿਆਂ ਵਿੱਚ ਰਹਿੰਦਾ ਹੈ ਜਿਵੇਂ ਮੈਦਾਨੀ ਇਲਾਕੇ ਅਤੇ ਖੁੱਲੇ ਜੰਗਲ ਜਦੋਂ ਕਿ ਕਾਲ਼ਾ ਵਿਲਡਬੀਸਟ ਖੁੱਲੇ ਮੈਦਾਨੀ ਇਲਾਕਿ ਵਿੱਚ ਹੀ ਰਹਿੰਦਾ ਹੈ। ਨੀਲੇ ਵਿਲਡਬੀਸਟ ਸਰਦੀਆਂ ਵਿੱਚ ਲੰਮੀ ਦੂਰੀ ਤੱਕ ਪਰਵਾਸ ਕਰਦੇ ਹਨ ਜਦੋਂ ਕਿ ਇਹ ਗੱਲ ਕਾਲ਼ੇ ਵਿਲਡਬੀਸਟ ਉੱਤੇ ਲਾਗੂ ਨਹੀਂ ਹੁੰਦੀ।[9] ਕਾਲ਼ੇ ਵਿਲਡਬੀਸਟ ਮਾਦੇ ਦੇ ਦੁੱਧ ਵਿੱਚ ਨੀਲੇ ਵਿਲਡਬੀਸਟ ਦੇ ਮੁਕਾਬਲੇ ਜ਼ਿਆਦਾ ਪ੍ਰੋਟੀਨ, ਘੱਟ ਚਰਬੀ ਅਤੇ ਘੱਟ ਲੈਕਟੋਸ (lactose) ਹੁੰਦੇ ਹਨ।[10]
ਹਵਾਲੇ
ਸੋਧੋ- ↑ 1.0 1.1 IUCN SSC Antelope Specialist Group (2008). Connochaetes gnou. 2008 IUCN Red List of Threatened Species. IUCN 2008. Retrieved on २३/०९/२०१२.
- ↑ 2.0 2.1 IUCN SSC Antelope Specialist Group (2008). Connochaetes taurinus. 2008 IUCN Red List of Threatened Species. IUCN 2008. Retrieved on २३/०९/२०१२.
- ↑ "Comparative Placentation: Wildebeest, Gnu". Archived from the original on 2012-03-15. Retrieved २३/०९/२०१२.
{{cite web}}
: Check date values in:|accessdate=
(help) - ↑ "Wildebeest". National Geographic Society. Archived from the original on 2010-02-03. Retrieved २३/०९/२०१२.
{{cite web}}
: Check date values in:|accessdate=
(help) - ↑ Ulfstrand, Staffan (2002). Savannah Lives: Animal Life and Human Evolution in Africa. OXford: Oxford University Press. Retrieved २३/०९/२०१२.
{{cite book}}
: Check date values in:|accessdate=
(help) - ↑ "Trophy Hunting Blue Wildebeest in South Africa". Retrieved २३/०९/२०१२.
{{cite web}}
:|first=
missing|last=
(help); Check date values in:|accessdate=
(help) - ↑ Lundrigan, Barbara. "Connochaetes gnou". Retrieved 29 अप्रैल 2011.
{{cite web}}
: Check date values in:|accessdate=
(help) - ↑ "Trophy Hunting Black Wildebeest in South Africa". Retrieved २३/०९/२०१२.
{{cite web}}
: Check date values in:|accessdate=
(help) - ↑ Hoffman, Louw; Schalkwyk, Sunet van; Muller, Nina (2009). "Effect of Season and Gender on the Physical and Chemical Composition of Black Wildebeest (Connochaetus Gnou) Meat". South African Journal of Wildlife Research. 39 (2): 170–174. doi:10.3957/056.039.0208.
- ↑ Osthoff, G. (2009). "Comparison of the Milk Composition of Free-ranging Blesbok, Black Wildebeest and Blue Wildebeest of the Subfamily Alcelaphinae (family: Bovidae)". Comparative Biochemistry and Physiology Part B: Biochemistry and Molecular Biology. 154 (1): 48–54. doi:10.1016/j.cbpb.2009.04.015.
{{cite journal}}
: Unknown parameter|coauthors=
ignored (|author=
suggested) (help)