ਪ੍ਰੋ. ਵਿਸ਼ਵਾਨਾਥ ਤਿਵਾੜੀ ਦਾ ਜਨਮ 17 ਮਾਰਚ 1936 ਦੀ ਭਾਰਤੀ ਪੰਜਾਬ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਵੀ.ਐਨ. ਤਿਵਾੜੀ ਦੇ ਪਿਤਾ ਦਾ ਨਾਂ ਸ਼੍ਰੀ ਸੇਵਕ ਬੈਜਨਾਥ ਤਿਵਾੜੀ ਅਤੇ ਮਾਤਾ ਦਾ ਨਾਂ ਸ੍ਰੀਮਤੀ ਸਤਿਆ ਦੇਵੀ ਸੀ।

ਤਾਲੀਮਸੋਧੋ

ਵਿਸ਼ਵਾਨਾਥ ਤਿਵਾੜੀ ਨੇ ਬੀ.ਏ. (ਆਨਰਜ਼) ਮੈਡਲਿਸਟ, ਐਮ.ਏ. (ਪੰਜਾਬੀ) ਕੀਤੀ। ਉਨ੍ਹਾਂ ਨੇ ਪੀ.ਐਚ.ਡੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।

ਜੀਵਨਸੋਧੋ

ਉਹ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ। ਉਨ੍ਹਾਂ ਨੇ ਕਰੀਬ 40 ਕਿਤਾਬਾਂ ਦੀ ਰਚਨਾ ਕੀਤੀ। ਉਹ 1982 `ਚ ਰਾਜ ਸਭਾ ਮੈਂਬਰ ਨਾਮਜ਼ਦ ਹੋਇਆ। ਉਸਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਸਾਹਿਤ ਰਚਨਾ ਕੀਤੀ। 1982 ਈ. ਵਿੱਚ ਸ੍ਰੀ ਊਸ਼ਾ ਸ਼ੰਕਰ ਜੋਸ਼ੀ ਪ੍ਰਧਾਨ ਤੋਂ ਸਾਹਿਤ ਅਕਾਡਮੀ ਤੋਂ ਗੋਆ ਵਿੱਚ ਪੁਰਸਕਾਰ ਪ੍ਰਾਪਤ ਕੀਤੀ। 1957 ਈ. ਵਿੱਚ ਪੰਜਾਬੀ ਸਾਹਿਤ ਅਕਾਦਮੀ ਡੇ ਸਮਾਗਮ ਤੇ ‘ਪੰਜਾਬੀ ਯੂਨੀਵਰਸਿਟੀ` ਬਨਣੀ ਚਾਹੀਦੀ ਹੈ ਦਾ ਮਤਾ ਪਾਸ ਕੀਤਾ। ਉਹ ਪੰਜਾਬੀ ਲੇਖਕ, ਸਾਹਿਤ ਅਕੈਡਮੀ ਐਵਾਰਡ ਜੇਤੂ ਕਵੀ ਅਤੇ ਕਾਂਗਰਸ ਨਾਲ ਸੰਬੰਧਿਤ ਸੰਸਦ ਸੀ। ਉਸਨੇ ਸੈਕੂਲਰ ਡੈਮੋਕ੍ਰੇਸੀ ਲਹਿਰ ਵਿੱਚ ਯੋਗਦਾਨ ਪਾਇਆ। 3 ਅਪਰੈਲ 1984 ਚੰਡੀਗੜ੍ਹ ਵਿੱਚ 48 ਸਾਲ ਦੀ ਉਮਰ ਵਿੱਚ ਦਹਿਸ਼ਤਾਗਰਦਾਂ ਦੁਆਰਾ ਉਸ ਦੀ ਮੌਤ ਹੋ ਗਈ[1]। 1981 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਪਰਵਾਰਸੋਧੋ

ਉਨ੍ਹਾਂ ਦੀ ਘਰਵਾਲੀ ਡਾਕਟਰ ਅੰਮ੍ਰਿਤ ਕੌਰ ਤਿਵਾੜੀ ਦੰਦਾਂ ਦੀ ਡਾਕਟਰ ਸੀ, ਜੋ ਇੱਕ ਪੀ. ਜੀ. ਆਈ. ਚੰਡੀਗੜ੍ਹ ਵਿੱਚ ਡੀਨ ਸੀ| ਉਨ੍ਹਾਂ ਦਾ ਬੇਟਾ [[ਮਨੀਸ਼ ਤਿਵਾੜੀ]] ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਸਿਆਸਤਦਾਨ ਹੈ|  

ਰਚਨਾਵਾਂਸੋਧੋ

1) ਯਾਦਾਂ ਤੋਂ ਯਾਦਾਂ (1957)

2) ਤਨ ਦੀ ਚਿਖਾ (1966)

3) ਅੱਕ ਦੀ ਅੰਬੀ (1977)

4) ਗਰਾਜ਼ ਤੋਂ ਫੁੱਟਪਾਥ ਤੀਕ (1980)

5) ਚੁੱਪੀ ਦੀ ਪੈੜ

6) ਇੱਕਲ ਤੋਂ ਇੱਕਲ ਦਾ ਸਫ਼ਰ

7) ਸਿਮਰਨ ਤੋਂ ਸ਼ਹਾਦਤ ਤੀਕ (1978)

8) ਪਗੜੀ ਸੰਭਾਲ ਓਏ (1972)

9) ਰੱਬ ਬੁੱਢਾ ਹੋ ਗਿਆ (1981 ਦੋ ਭਾਗ)

10) ਨਵੀਂ ਪੀੜ੍ਹੀ

ਪੰਜਾਬੀ ਕਹਾਣੀਆਂਸੋਧੋ

1) ਚਿਣਗਾਂ (1957)

2) ਡੇਲੀਆ (1961)

3) ਕੁੱਖ ਦੀ ਚੋਰੀ (1981)

ਪੰਜਾਬੀ ਜੀਵਨੀਸੋਧੋ

1) ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਜੀਵਨੀ (1968)

ਪੰਜਾਬੀ ਆਲੋਚਨਾਸੋਧੋ

1) ਕ੍ਰਾਂਤੀਕਾਰੀ ਗੁਰੂ ਨਾਨਕ (1969)

2) ਗੁਰੂ ਨਾਨਕ ਦਾ ਸੰਦੇਸ਼ (1970)

ਭਾਈ ਵੀਰ ਸਿੰਘ ਦੀਆਂ ਚਿੱਠੀਆਂਸੋਧੋ

1) ਪਿਆਰੇ ਜੀਓ (1978)

ਹੋਰ ਵਿਸ਼ੇਸੋਧੋ

1) ਵਿਦਿਆ ਚਰਣ (1964)

2) ਪੰਜਾਬੀਆਂ ਦੇ ਨਾਮ ਅਪੀਲ (1957)

3) ਨਾਨਕ ਸਿਮਰਣ (1973)

4) ਭਾਈ ਵੀਰ ਸਿੰਘ ਸੰਦਰਭ ਕੋਸ਼ (1974)

5) ਪੰਜਾਬੀ ਤੇ ਪੰਜਾਬ (1975)

6) ਸਿਮਰਨ ਤੋਂ ਸ਼ਹਾਦਤ ਤੀਕ (1978)

7) ਤਿਵਾੜੀ ਰਚਨਾਵਲੀ-2 ਜਿਲਦਾਂ (1981)

ਅਨੁਵਾਦਤ ਪੁਸਤਕਾਂਸੋਧੋ

1) ਨਾ ਕੋ ਹਿੰਦੂ ਨਾ ਮੁਸਲਮਾਨ (1972 ਅੰਗਰੇਜ਼ੀ ਤੇ ਹਿੰਦੀ ਅਨੁਵਾਦ)

ਅੰਗਰੇਜ਼ੀ ਪੁਸਤਕਾਂ[2]ਸੋਧੋ

 1. Language of Chandigarh (1967)
 2. 42 Willington Crescent (1974)
 3. Nehru and Indian Literature (1981)
 4. Understanding Nehru (1981)
 5. Nehru the writer in Goal (1981)
 6. Collected work of Tewari (1979)
 7. Nehru and Secularism (1983)
 8. Punjab: A Cultural Profile (1983)
 9. ਪੰਜਾਬੀ ਕਵਿਤਾ ਇੱਕ ਦੇਵਨਾਗਰੀ ਸਰਕਿਪਟ

Referencesਸੋਧੋ

 1. Stevens, William K. (April 4, 1984). "Sikh Terrorists Kill Legislator". The New York Times. Retrieved 24 February, 2020.  Check date values in: |access-date= (help)
 2. "Tewari, V. N. (Vishwa Nath)". National Library of Australia. Retrieved 24 February, 2020.  Check date values in: |access-date= (help)