ਮਨੀਸ਼ ਤਿਵਾੜੀ

ਪੰਜਾਬ, ਭਾਰਤ ਦਾ ਸਿਆਸਤਦਾਨ

ਮਨੀਸ਼ ਤਿਵਾੜੀ (8 ਦਸੰਬਰ 1965) ਇੱਕ ਪੰਜਾਬੀ ਭਾਰਤੀ ਸਿਆਸਤਦਾਨ ਅਤੇ ਵਕੀਲ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਸਤਾਰ੍ਹਵੀਂ ਲੋਕ ਸਭਾ (2019) ਵਿੱਚ ਹਲਕਾ ਅਨੰਦਪੁਰ ਸਾਹਿਬ, ਪੰਜਾਬ, ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,000 ਤੋਂ ਵੱਧ ਵੋਟਾਂ ਨਾਲ ਹਰੀ ਕੇ ਜਿੱਤੇ ਹਨ।

ਮੁਨੀਸ਼ ਤਿਵਾੜੀ
ਰਾਜ ਦੇ ਯੂਨੀਅਨ ਮੰਤਰੀ (ਸੁਤੰਤਰ ਚਾਰਜ) – ਸੂਚਨਾ ਤੇ ਪ੍ਰਸਾਰਨ ਮੰਤਰੀ
ਦਫ਼ਤਰ ਸੰਭਾਲਿਆ
28 ਅਕਤੂਬਰ 2012
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਅੰਬਿਕਾ ਸੋਨੀ
ਪਾਰਲੀਮੈਂਟ ਮੈਂਬਰ
ਦਫ਼ਤਰ ਵਿੱਚ
2009
ਤੋਂ ਪਹਿਲਾਂਸ਼ਰਨਜੀਤ ਸਿੰਘ ਢਿੱਲੋਂ
ਹਲਕਾਲੁਧਿਆਣਾ
ਪ੍ਰਧਾਨ ਭਾਰਤੀ ਯੂਥ ਕਾਂਗਰਸ
ਦਫ਼ਤਰ ਵਿੱਚ
1998 - 2000
ਤੋਂ ਪਹਿਲਾਂਸੱਤਿਆਜੀਤ ਗਾਇਕਵਾੜ
ਤੋਂ ਬਾਅਦਰਨਦੀਪ ਸੁਰਜੇਵਾਲਾ
ਪ੍ਰਧਾਨ ਐਨਐਸਯੂਆਈ
ਦਫ਼ਤਰ ਵਿੱਚ
1986 - 1993
ਤੋਂ ਪਹਿਲਾਂਮੁਕੁਲ ਵਸਨੀਕ
ਤੋਂ ਬਾਅਦਸਲੀਮ ਅਹਿਮਦ
ਨਿੱਜੀ ਜਾਣਕਾਰੀ
ਜਨਮ8 ਦਸੰਬਰ 1965[1]
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਨਾਜ਼ਨੀਨ ਸ਼ਾਫ਼ਾ
As of 19 ਜੂਨ, 2009

ਮੁੱਢਲਾ ਜੀਵਨ

ਸੋਧੋ

ਮਨੀਸ਼ ਤਿਵਾੜੀ ਦਾ ਜਨਮ 8 ਦਸੰਬਰ 1965 ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਪ੍ਰੋਫੈਸਰ ਵਿਸ਼ਵਾਨਾਥ ਤਿਵਾੜੀ ਪੰਜਾਬੀ ਜ਼ੁਬਾਨ ਦੀ ਇੱਕ ਉੱਘੇ ਲਿਖਾਰੀ ਤੇ ਮਾਹਿਰ ਸਨ, ਅਤੇ ਉਨ੍ਹਾਂ ਦੇ ਮਾਤਾ ਜੀ ਡਾ. ਅੰਮ੍ਰਿਤ ਕੌਰ ਤਿਵਾੜੀ ਦੰਦਾਂ ਦੀ ਡਾਕਟਰ ਸਨ, ਜੋ ਕਿ ਪੀ. ਜੀ. ਆਈ. ਚੰਡੀਗੜ੍ ਵਿੱਚ ਡੀਨ ਸਨ| ਵਿਸ਼ਵਾਨਾਥ ਤਿਵਾੜੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਖੇ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਸਨ, ਅਤੇ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ 1982 ਵਿੱਚ ਰਾਜ ਸਭਾ ਵਿੱਚ ਨਾਮਜ਼ਦ ਕੀਤੇ ਗਏ, ਅਤੇ ਉਨ੍ਹਾਂ ਨੂੰ 3 ਅਪ੍ਰੈਲ 1984 ਨੂੰ ਅੱਤਵਾਦੀਆਂ ਵਲ਼ੋਂ ਕਤਲ ਕੀਤਾ ਗਿਆ। ਡਾਕਟਰ ਅੰਮ੍ਰਿਤ ਕੌਰ ਤਿਵਾੜੀ ਦਾ ਇੰਤਕਾਲ 14 ਜਨਵਰੀ 2018 ਵਿੱਚ ਦਿਲ ਦੇ ਦੌਰੇ ਕਰਨ ਹੋਇਆ[2]

ਤਾਲੀਮ

ਸੋਧੋ

ਮਨੀਸ਼ ਤਿਵਾੜੀ ਨੇ ਬੀ.ਏ. (ਅਰਥ ਸ਼ਾਸਤਰ) ਡੀ.ਏ.ਵੀ. ਕਾਲਜ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਤੋਂ, ਅਤੇ ਵਕਾਲਤ ਦੀ ਡਿਗਰੀ ਦਿੱਲੀ ਯੂਨੀਵਰਸਿਟੀ (ਯੂਨੀਵਰਸਿਟੀ ਆਫ਼ ਦਿੱਲੀ) ਤੋਂ ਹਾਸਲ ਕੀਤੀ।

ਸਿਆਸਤ

ਸੋਧੋ

ਮਨੀਸ਼ ਤਿਵਾੜੀ 1981-82 ਵਿੱਚ ਐਨ.ਐੱਸ.ਯੂ.ਆਈ. ਦੀ ਡੀ.ਏ.ਵੀ.ਕਾਲਜ, ਚੰਡੀਗੜ੍ਹ ਸ਼ਾਖਾ ਦੇ ਪ੍ਰਧਾਨ ਰਹੇ, ਅਤੇ 1988-93 ਵਿੱਚ ਐਨ.ਐੱਸ.ਯੂ.ਆਈ. ਦੇ ਰਾਸ਼ਟਰੀ ਪੱਧਰ ਦੇ ਪ੍ਰਧਾਨ ਬਣੇ। 1991 ਵਿੱਚ ਉਨ੍ਹਾਂ ਨੂੰ ਏ.ਆਈ.ਸੀ.ਸੀ.(ਅਖਿਲ ਭਾਰਤੀ ਕਾਂਗਰਸ ਕਮੇਟੀ) ਦਾ ਮੈਂਬਰ ਬਣਾਇਆ ਗਿਆ, ਅਤੇ 1997-98 ਵਿੱਚ ਏ.ਆਈ.ਸੀ.ਸੀ. ਦਾ ਸਕੱਤਰ। 2008 ਵਿੱਚ ਮਨੀਸ਼ ਪਾਰਟੀ ਦੇ ਬੁਲਾਰੇ ਵੀ ਬਣੇ। ਮਈ 2009 ਵਿੱਚ ਮਨੀਸ਼ ਤਿਵਾੜੀ ਕਾਂਗਰਸ ਪਾਰਟੀ ਦੀ ਟਿਕਟ ਤੇ ਲੁਧਿਆਣੇ ਤੋਂ ਸ਼ਰੋਮਣੀ ਅਕਾਲੀ ਦਲ ਦੇ ਗੁਰਚਰਨ ਸਿੰਘ ਗ਼ਾਲਿਬ ਨੂੰ ਹਰਾ ਕੇ ਪੰਦ੍ਹਰਵੀਂ ਲੋਕ ਸਭਾ ਵਿੱਚ ਸ਼ਾਮਿਲ ਹੋਏ। 2014 ਵਿੱਚ ਖ਼ਰਾਬ ਸਿਹਤ ਦੇ ਕਾਰਨ ਉਨ੍ਹਾਂ ਨੀ ਚੋਣਾਂ ਵਿੱਚ ਹਿੱਸਾ ਨਹੀਂ ਲਿਆ[3]। 2019 ਵਿੱਚ ਮਨੀਸ਼ ਨੇ ਅਨੰਦਪੁਰ ਸਾਹਿਬ ਹਲਕੀ ਤੋਂ ਚੋਣ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰੀ ਕੇ ਸਤਾਰ੍ਹਵੀਂ ਲੋਕ ਸਭਾ[4][5][6] ਵਿੱਚ ਸ਼ਾਮਿਲ ਹੋਏ। ਵਜ਼ੀਰ 2012 ਵਿੱਚ ਡਾ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮਨੀਸ਼ ਤਿਵਾੜੀ ਨੂੰ ਸੂਚਨਾ ਅਤੇ ਪ੍ਰਸਾਰਨ ਦਾ ਰਾਜ ਮੰਤਰੀ[7] ਬਣਾਇਆ ਗਿਆ।

ਪਰਵਾਰ

ਸੋਧੋ

ਮਨੀਸ਼ ਤਿਵਾੜੀ ਦਾ ਵਿਆਹ ਇੱਕ ਪਾਰਸੀ ਲੜਕੀ ਨਾਜ਼ਨੀਨ ਸ਼ਫ਼ਾ ਨਾਲ 1996 ਵਿੱਚ ਹੋਇਆ, ਅਤੇ ਉਨ੍ਹਾਂ ਦੀ ਇੱਕ ਬੇਟੀ ਹੈ।

ਹਵਾਲੇ

ਸੋਧੋ


  1. "Manish Tewari Biography". NRIInternet.com. Retrieved 4 January 2013.
  2. Singh, Robin (Jan 15, 2018). "Prof Amrit Tewari, former PGI Dean, passes away at 80". The Tribune. Retrieved 24 February 2020. {{cite news}}: Cite has empty unknown parameter: |dead-url= (help)
  3. "Not in poll fray because of ill health: Manish Tewari". The Economic Times. 28 March 2014. Retrieved 24 February 2020. {{cite news}}: Cite has empty unknown parameter: |dead-url= (help)
  4. Singh, Gurminder (23 May 2019). "ਸ੍ਰੀ ਅਨੰਦਪੁਰ ਸਾਹਿਬ 'ਚ ਕਾਂਗਰਸ ਦੀ ਮੁਨੀਸ਼ ਤਿਵਾੜੀ 46,795 ਵੋਟਾਂ ਨਾਲ ਜੇਤੂ". ਜਗਬਾਣੀ (in Punjabi). Retrieved 24 February 2020. {{cite news}}: Cite has empty unknown parameter: |dead-url= (help)CS1 maint: unrecognized language (link)
  5. "Manish Tewari wins from Anandpur Sahib". The Economic Times. 23 May 2019. Retrieved 24 February 2020. {{cite news}}: Cite has empty unknown parameter: |dead-url= (help)
  6. "Manish Tewari wins from Anandpur Sahib". Business Standard. 23 May 2019. Retrieved 24 February 2020. {{cite news}}: Cite has empty unknown parameter: |dead-url= (help)
  7. "Tewari becomes minister after 31-year association with Cong". Hindustan Times. 28 October 2012. Retrieved 24 February 2020. {{cite news}}: Cite has empty unknown parameter: |dead-url= (help)