ਵਿਸ਼ਵ ਕਵਿਤਾ ਦਿਵਸ
ਵਿਸ਼ਵ ਕਵਿਤਾ ਦਿਵਸ 21 ਮਾਰਚ ਨੂੰ ਮਨਾਇਆ ਜਾਂਦਾ ਹੈ। ਯੁਨੈਸਕੋ ਨੇ ਸਾਲ 1999 ਵਿੱਚ ਇਸ ਦਾ ਐਲਾਨ ਕੀਤਾ ਸੀ। ਇਸ ਦਿਨ ਦਾ ਮਕਸਦ ਵਿਸ਼ਵ ਭਰ ਵਿੱਚ ਕਵਿਤਾ ਦੇ ਪੜ੍ਹਨ, ਲਿਖਣ, ਪ੍ਰਕਾਸ਼ਨ ਅਤੇ ਸਿੱਖਿਆ ਨੂੰ ਉਤਸ਼ਾਹਤ ਕਰਨਾ ਅਤੇ ਯੂਨੇਸਕੋ ਦੇ ਦਿਨ ਘੋਸ਼ਿਤ ਕਰਨ ਵਾਲੇ ਅਜਲਾਸ ਦੇ ਅਨੁਸਾਰ "ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਕਵਿਤਾ ਅੰਦੋਲਨਾਂ ਨੂੰ ਨਵੀਂ ਪਹਿਚਾਣ ਦੇਣਾ ਅਤੇ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ।
ਵਿਸ਼ਵ ਕਵਿਤਾ ਦਿਵਸ | |
---|---|
![]() | |
ਹੋਰ ਨਾਮ | WPD |
ਮਨਾਉਣ ਦਾ ਸਥਾਨ | ਯੁਐਨ ਮੈਂਬਰ |
ਜਸ਼ਨ | ਯੂਨੈਸਕੋ |
ਮਕਸਦ | ਕਵਿਤਾ ਨੂੰ ਉਤਸਾਹਿਤ ਕਰਨਾ |
ਸ਼ੁਰੂ | 1999 |
ਤਾਰੀਖ਼ | 21 ਮਾਰਚ |
ਅਗਲੀ ਵਾਰ | ਗ਼ਲਤੀ: ਅਕਲਪਿਤ < ਚਾਲਕ। |
ਸਮਾਂ | 1 ਦਿਨ |
ਇਹ ਆਮ ਤੌਰ ਉੱਤੇ ਅਕਤੂਬਰ ਵਿੱਚ ਮਨਾਇਆ ਜਾਂਦਾ ਸੀ, ਕਈ ਵਾਰ 5 ਅਕਤੂਬਰ ਨੂੰ, ਲੇਕਿਨ 20ਵੀਂ ਸਦੀ ਦੇ ਮਗਰਲੇ ਅੱਧ ਵਿੱਚ ਸੰਸਾਰ ਸਮੁਦਾਏ ਇਸਨੂੰ ਰੋਮਨ ਮਹਾਂਕਾਵਿ ਕਵੀ ਵਿਰਜਿਲ ਅਤੇ ਅਗਸਤਸ ਦੇ ਤਹਿਤ ਰਾਜ ਕਵੀ ਦੇ ਜਨਮਦਿਨ ਤੇ 15 ਅਕਤੂਬਰ ਨੂੰ ਮਨਾਉਣ ਲੱਗ ਪਿਆ। ਰਾਸ਼ਟਰੀ ਜਾਂ ਅੰਤਰਰਾਸ਼ਟਰੀ ਕਵਿਤਾ ਦਿਨ ਸਮਾਰੋਹ ਲਈ ਅਕਤੂਬਰ ਦੀ ਤਾਰੀਖ ਨੂੰ ਰੱਖਣ ਦੀ ਪਰੰਪਰਾ ਹੁਣ ਵੀ ਕਈ ਦੇਸ਼ਾਂ ਵਿੱਚ ਕਾਇਮ ਹੈ।[1] ਇਹ ਯੂਕੇ ਵਿੱਚ ਹੁਣ ਵੀ 5 ਅਕਤੂਬਰ ਹੈ।[2] ਵਿਕਲਪਿਕ ਤੌਰ ਤੇ ਇੱਕ ਵੱਖ ਅਕਤੂਬਰ ਜਾਂ ਨਵੰਬਰ ਦੀ ਤਾਰੀਖ ਮਨਾ ਲਈ ਜਾਂਦੀ ਹੈ।