ਵੀਰ ਸਿੰਘ ‘ਵੀਰ’

ਵੀਰ ਸਿੰਘ ‘ਵੀਰ’ (14 ਫਰਵਰੀ 1905 - 25 ਦਸੰਬਰ 2001) ਉਘਾ ਸੁੰਤਤਰਤਾ ਸੰਗਰਾਮੀ, ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦਾ ਸਰਪ੍ਰਸਤ ਸੀ।

ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁੱਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸਨੇ ਕਲਗੀਧਰ ਸਕੂੂਲ ਤੋਂ ਪੰਜਵੀਂ ਅਤੇ ਗੁਰੂ ਅਰਜਨ ਦੇਵ ਮਿਡਲ ਸਕੂੂਲ ਤੋਂ ਅੱਠਵੀਂ ਪਾਸ ਕੀਤੀ।।

ਵੀਰ ਸਿੰਘ ਨੇ ਸੋਹਣ ਸਿੰਘ ਜਲਾਲ ਉੁਸਮਾਨ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਜਥੇਦਾਰ ਊੂਧਮ ਸਿੰਘ ਨਾਗੋਕੇ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਪ੍ਰਤਾਪ ਸਿੰਘ ਕੈਂਰੋਂ, ਗਿਆਨੀ ਜ਼ੈਲ ਸਿੰਘ, ਦਰਸ਼ਨ ਸਿੰਘ ਫੈਰੂਮਾਨ, ਗੁਰਦਿਆਲ ਸਿੰਘ ਢਿੱਲੋਂ, ਜਥੇਦਾਰ ਮੋਹਨ ਸਿੰਘ ਨਾਗੋਕੇ ਦੇ ਨਾਲ ਅਜ਼ਾਦੀ ਦੀ ਲੜਾਈ ਦੌਰਾਨ ਅਨੇਕ ਵਾਰ ਜੇਲ੍ਹ ਯਾਤਰਾ ਕੀਤੀ। 1930-33 ਦੌਰਾਨ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਚਲੇ ਸਿਵਲ ਨਾਫਰਮਾਨੀ ਅੰਦੋਲਨ ਦੌਰਾਨ ਕਵਿਤਾ ਪੜ੍ਹਨ ਕਰਕੇ ਉਸਨੇ ਬੋਸਟਨ ਜੇਲ੍ਹ ਲਾਹੌਰ ਵਿੱਚ 9 ਮਹੀਨੇ ਕੈਦ ਹੋਈ। 1937 ਵਿੱਚ ਊੂਧਮ ਸਿੰਘ ਨਾਗੋਕੇ ਦੇ ਨਾਲ ਕਿਸਾਨ ਮੋਰਚੇ ਦੇ ਅੰਦੋਲਨ ਵਿੱਚ ਜੇਲ੍ਹ ਕੱਟੀ। 1938 ਵਿੱਚ ਵੀਰ ਸਿੰਘ ਤੇ ਕਤਲ ਦੇ ਚਾਰ ਕੇਸ ਪਾ ਦਿੱਤੇ ਗਏ ਅਤੇ ਇਸ ਸੰਬੰਧ ਵਿੱਚ ਜ਼ਿਲ੍ਹਾ ਸਿਆਲਕੋਟ ਦੀ ਜੇਲ੍ਹ ਵਿੱਚ ਸਾਲ ਤੋਂ ਵੱਧ ਸਮਾਂ ਰਹਿਣਾ ਪਿਆ।

ਕਿੱਸੇ ਤੇ ਕਿਤਾਬਾਂਸੋਧੋ

 • ਅੰਮ੍ਰਿਤ ਧਾਰਾਂ
 • ਤਿੱਖੀਆਂ ਧਾਰਾਂ
 • ਤਲਵਾਰ ਦੀ ਨੋਕ ‘ਤੇ[1]
 • ਖੂਨੀ ਤੇਗਾਂ
 • ਦਸ ਪਾਤਸ਼ਾਹੀਆਂ
 • ਸ਼ੇਅਰੋ ਸ਼ਾਇਰੀ
 • ਤੜਫਦੇ ਦਿਲ

ਸਨਮਾਨਸੋਧੋ

 • 15 ਅਗਸਤ 1988 ਨੂੰ ਉੁਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਤਾਮਰ ਪੱਤਰ ਭੇਂਟ ਕੀਤਾ।
 • ਆਲ ਇੰਡੀਆ ਸਿੱਖ ਯੂਥ ਫੋਰਮ ਨਵੀਂ ਦਿੱਲੀ ਵੱਲੋਂ 1990 ਵਿੱਚ ਉੁਸ ਸਮੇਂ ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਸਨਮਾਨਿਤ ਕੀਤਾ।

ਵੀਰ ਸਿੰਘ ਵੀਰ ਦੀ 25 ਦਸੰਬਰ 2001[2] ਨੂੰ ਵੱਡੀ ਉਮਰ ਭੋਗਕੇ ਮੌਤ ਹੋ ਗਈ।

ਹਵਾਲੇਸੋਧੋ

 1. 'ਵੀਰ', ਸਰਦਾਰ ਵੀਰ ਸਿੰਘ ਜੀ (1946). "ਤਲਵਾਰ ਦੀ ਨੋਕ ਤੇ" (PDF). https://pa.wikisource.org/.  External link in |website= (help)
 2. http://punjabpost.in/welcome/2014/12/23039[ਮੁਰਦਾ ਕੜੀ]