ਵੈਂਟਵਰਦ ਮਿੱਲਰ
ਵੈਂਟਵਰਦ ਅਰਲ ਮਿੱਲਰ III (ਜਨਮ 2 ਜੂਨ 1972) ਬ੍ਰਿਟੇਨ ਵਿੱਚ ਜੰਮਿਆ ਇੱਕ ਅਮਰੀਕੀ ਅਦਾਕਾਰ, ਮਾਡਲ, ਸਕਰੀਨਲੇਖਕ ਅਤੇ ਨਿਰਮਾਤਾ ਹੈ। ਉਹ ਪ੍ਰਿਜ਼ਨ ਬਰੇਕ ਵਿੱਚ ਮਾਇਕਲ ਸਕਲਫੀਲਡ ਵਜੋਂ ਕੀਤੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ, ਜਿਸ ਲਈ ਉਹ ਗੋਲਡਨ ਗਲੋਬ ਇਨਾਮ ਲਈ ਮੁੱਖ ਭੂਮਿਕਾ ਵਿੱਚ ਵਧੀਆ ਅਦਾਕਾਰ ਵਜੋਂ ਨਾਮਜਦ ਹੋਇਆ। ਉਸਨੇ 2013 ਵਿੱਚ ਸਟੋਕਰ ਨਾਂ ਦੀ ਰੋਮਾਂਚਕ ਫਿਲਮ ਤੋਂ ਸਕਰੀਨਲੇਖਕ ਵਜੋ ਸ਼ੁਰੂਆਤ ਕੀਤੀ।
ਵੈਂਟਵਰਦ ਮਿੱਲਰ | |
---|---|
ਮਿਲਰ ਦੀ 25 ਸਤੰਬਰ 2011 ਨੂੰ ਅੰਦ੍ਰਿਯਾਸ ਹੋਰੋਵਿਜ਼ ਵਲੋਂ ਖਿਚੀ ਫੋਟੋ | |
ਜਨਮ | ਵੈਂਟਵਰਦ ਅਰਲ ਮਿੱਲਰ III ਜੂਨ 2, 1972 ਚਿਪਿੰਗ ਨੋਰਟਨ, ਆਕਸਫੋਰਡਸ਼ਾਇਰ, ਇੰਗਲੈਂਡ |
ਰਿਹਾਇਸ਼ | ਲਾਸ ਐਂਜਲਸ, ਕੈਲੇਫੋਰਨੀਆ, ਅਮਰੀਕਾ |
ਨਾਗਰਿਕਤਾ | ਬ੍ਰਿਟਿਸ਼ / ਅਮਰੀਕਾ |
ਸਿੱਖਿਆ | ਬੈਚੂਲਰ ਡਿਗਰੀ |
ਅਲਮਾ ਮਾਤਰ | ਪ੍ਰਿੰਸਟਨ ਯੂਨੀਵਰਸਿਟੀ |
ਪੇਸ਼ਾ |
|
ਸਰਗਰਮੀ ਦੇ ਸਾਲ | 1998–ਹੁਣ ਤੱਕ |
ਜੀਵਨਸੋਧੋ
ਮਿੱਲਰ ਦਾ ਜਨਮ ਚਿਪਿੰਗ ਨੋਰਟਨ, ਆਕਸਫੋਰਡਸ਼ਾਇਰ, ਇੰਗਲੈਂਡ ਵਿੱਚ ਹੋਇਆ। ਮਿੱਲਰ ਦਾ ਜਨਮ ਅਮਰੀਕੀ ਮਾਪਿਆ, ਜੋਏ ਮੇਰੀ ਅਤੇ ਵੈਂਟਵਰਦ ਅਰਲ ਮਿੱਲਰ II, ਦੇ ਘਰ ਹੋਇਆ।[1]