ਵੈਸ਼ਨੋ ਮੰਦਿਰ, ਬੀਕਾਨੇਰ
ਵੈਸ਼ਨਵ ਮੰਦਿਰ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵਿੱਚ ਲਕਸ਼ਮੀਨਾਰਾਯਣ ਦੇ ਪ੍ਰਮੁੱਖ ਮੰਦਿਰਾਂ ਵਿਚੋਂ ਗਿਣਿਆ ਜਾਂਦਾ ਹੈ। ਇਸ ਮੰਦਿਰ ਦਾ ਨਿਰਮਾਣ ਰਾਵ ਲੁਣਕਰਣ ਨੇ ਕਰਵਾਇਆ ਸੀ। ਇਸ ਤੋਂ ਬਾਅਦ ਬੱਲਭ ਮਤਾਨੁਯਾਇਯੋਂ ਦੇ ਰਤਨ ਬਿਹਾਰੀ ਅਤੇ ਰਸਿਕ ਸ਼੍ਰਿਮਣੀ ਦੇ ਮੰਦਿਰ ਵੀ ਉਲੇਖ ਯੋਗ ਹਨ। ਇਸ ਦੇ ਚਾਰੇ ਪਾਸੇ ਬਗੀਚੇ ਹਨ। ਰਤਨ ਬਿਹਾਰੀ ਦਾ ਮੰਦਿਰ ਰਾਜਾ ਰਤਨ ਸਿੰਘ ਦੇ ਸਮੇਂ ਵਿੱਚ ਬਣਿਆ ਸੀ। ਧੁਨੀਨਾਥ ਦਾ ਮੰਦਿਰ ਇਸੇ ਨਾਮ ਦੇ ਯੋਗੀ ਨੇ 1808 ਈ. ਵਿੱਚ ਬਣ ਵਾਇਆ ਸੀ, ਜੋ ਨਗਰ ਦੇ ਪੂਰਬੀ ਦਰਵਾਜੇ ਦੇ ਕੋਲ ਸਥਿਤ ਹੈ। ਇਸ ਵਿਚ ਬ੍ਰਹਮਾ, ਸ਼ਿਵ, ਸੂਰਜ ਅਤੇ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਹਨ।[1]