ਵੈਸ਼ਾਲੀ ਕੀ ਨਗਰਵਧੂ
ਵੈਸ਼ਾਲੀ ਕੀ ਨਗਰਵਧੂ (ਹਿੰਦੀ:वैशाली की नगरवधू) (ਸ਼ਾਬਦਿਕ ਤੌਰ 'ਤੇ, ਨਗਰ ਵਧੂ ਜਾਂ ਸ਼ਾਹੀ ਸ਼ਹਿਰ ਦੀ ਦੁਲਹਨ / ਵੈਸ਼ਾਲੀ ਦੀ ਦਰਬਾਰੀ ਤਵਾਇਫ਼) ਅਚਾਰੀਆ ਚਤੁਰਸੇਨ ਸ਼ਾਸਤਰੀ ਦਾ ਦੋ ਭਾਗਾਂ ਵਾਲਾ ਹਿੰਦੀ ਨਾਵਲ ਹੈ, ਜੋ 1948-49 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਇੱਕ ਹਿੱਸਾ ਇਤਿਹਾਸਕ ਗਲਪ ਹੈ, ਇੱਕ ਜੀਵਨੀ ਨਾਵਲ ਹੈ, ਜੋ ਸਮਾਜ ਦੇ ਲੁਭਾਉਣੇ ਸੁਭਾਅ ਦੇ ਨਾਲ-ਨਾਲ ਸ਼ੁਰੂਆਤੀ ਬੋਧੀ ਯੁੱਗ ਦੇ ਭਾਰਤ ਦੇ ਸੱਭਿਆਚਾਰ ਅਤੇ ਇਤਿਹਾਸ ਦੇ ਹੋਰ ਪਹਿਲੂਆਂ ਉੱਪਰ ਰੌਸ਼ਨੀ ਪਾਉਂਦਾ ਹੈ। [1] ਇਹ ਗੱਲ ਬੜੀ ਮਸ਼ਹੂਰ ਹੈ ਕਿ ਸ਼ਾਸਤਰੀ ਨੇ ਘੋਸ਼ਣਾ ਕੀਤੀ ਸੀ ਕਿ ਉਸਨੇ ਆਪਣੀਆਂ ਸਾਰੀਆਂ ਹੋਰ ਰਚਨਾਵਾਂ ਨੂੰ ਤੱਜ ਦਿੱਤੀਆਂ ਹਨ ਅਤੇ 'ਵੈਸ਼ਾਲੀ ਕੀ ਨਗਰਵਧੂ' ਹੀ ਉਸਦੀ ਇੱਕੋ ਇੱਕ ਰਚਨਾ ਹੈ।
ਇਹ ਆਮਰਪਾਲੀ ਦੀ ਕਹਾਣੀ ਹੈ, ਜਿਸ ਨੂੰ "ਅੰਬਾਪਾਲਿਕਾ" ਜਾਂ "ਅੰਬਾਪਾਲੀ" ਵੀ ਕਿਹਾ ਜਾਂਦਾ ਹੈ, ਜੋ ਲਗਭਗ 500 ਈਸਾ ਪੂਰਵ ਦੇ ਆਸਪਾਸ ਪ੍ਰਾਚੀਨ ਭਾਰਤ ਵਿੱਚ ਵੈਸ਼ਾਲੀ ਗਣਰਾਜ ਦੀ ਇੱਕ ਮਸ਼ਹੂਰ ਨਗਰਵਧੂ (ਸ਼ਾਹੀ ਦਰਬਾਰੀ ਤਵਾਇਫ਼) ਸੀ। ਵੈਸ਼ਾਲੀ ਉਸ ਸਮੇਂ ਸਿਰਫ ਇੱਕ ਗਣਤੰਤਰ ਰਾਜ ਸੀ, ਜਿੱਥੇ ਲੋਕ ਹਰ ਮਾਮਲੇ 'ਤੇ ਵੋਟ ਦਿੰਦੇ ਹਨ, ਅਤੇ ਇਸ ਨੂੰ ਬਹੁਤ ਹੀ ਅਮੀਰ ਅਤੇ ਖੁਸ਼ਹਾਲ ਦੱਸਿਆ ਜਾਂਦਾ ਹੈ। ਜਦੋਂ ਅੰਬਾਪਾਲੀ ਜੁਆਨੀ ਦੀ ਦੇਹਲੀ ਚੜ੍ਹਦੀ ਹੈ, ਤਾਂ ਉਸਨੂੰ ਉਸਦੀ ਇੱਛਾ ਦੇ ਵਿਰੁੱਧ ਨਗਰਵਧੂ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਆਪਣੀ ਖੁਦਮੁਖਤਾਰੀ ਨੂੰ ਖੋਹਣ ਲਈ ਗਣਰਾਜ ਉੱਤੇ ਕਰੋਧ ਵਿੱਚ, ਉਹ ਇਸਨੂੰ ਤਬਾਹ ਕਰਨ ਦਾ ਫ਼ੈਸਲਾ ਕਰ ਲੈਂਦੀ ਹੈ। ਕਿਤਾਬ ਦੀ ਕਹਾਣੀ ਵੱਡੀ ਸਮਾਜਿਕ-ਰਾਜਨੀਤਿਕ ਉਥਲ-ਪੁਥਲ ਦੇ ਸਮੇਂ ਵਿੱਚ ਚੱਲਦੀ ਹੈ, ਅਤੇ ਅੰਬਾਪਲੀ ਜਾਣੇ-ਅਣਜਾਣੇ ਵਿੱਚ, ਇਸ ਸਭ ਦੇ ਕੇਂਦਰ ਵਿੱਚ ਹੈ। ਉਸਦੇ ਕਈ ਪ੍ਰੇਮੀ ਹਨ ਅਤੇ ਉਹ ਚਾਹੁੰਦੀ ਸੀ ਕਿ ਉਸਦਾ ਪੁੱਤਰ ਮਗਧ ਦਾ ਰਾਜਾ ਬਣੇ। ਪੁਸਤਕ ਜਾਤ, ਲਿੰਗ, ਗ਼ੁਲਾਮੀ, ਵਰਗ, ਅਤੇ ਯੁੱਗ ਦੀਆਂ ਰਾਜਨੀਤਿਕ ਪ੍ਰਣਾਲੀਆਂ ਦੇ ਸੰਕਲਪਾਂ ਦੀ ਵੀ ਪੜਚੋਲ ਕਰਦੀ ਹੈ।
ਹਵਾਲੇ
ਸੋਧੋ- ↑ "वैशाली की नगरवधू [Vaishali ki Nagarvadhu]". goodreads.com.