ਸਈਦ ਮੁਸਤਫਾ ਸਿਰਾਜ (14 ਅਕਤੂਬਰ 1930 - 4 ਸਤੰਬਰ 2012) ਇੱਕ ਉੱਘਾ ਭਾਰਤੀ ਲੇਖਕ ਸੀ।[1][2][3] 1994 ਵਿਚ, ਉਸਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਉਸ ਦੇ ਨਾਵਲ ਮਿਥਿਕਲ ਮੈਨ (ਅਲੇਕ ਮਾਨੁਸ਼) ਲਈ ਮਿਲਿਆ, ਜਿਸ ਨੂੰ ਉਸਦੀ ਸਭ ਤੋਂ ਸਰਾਹੀ ਗਈ ਰਚਨਾ ਮੰਨਿਆ ਜਾਂਦਾ ਹੈ। 2005 ਵਿੱਚ, ਉਸ ਦੇ ਕਹਾਣੀ "ਰਣੀਰਘਾਟੇਰ ਬਿਰਤਾਂਤੋ " ਤੇ ਫਿਲਮ ਫ਼ਾਲਤੂ ਅੰਜਨ ਦਾਸ ਦੁਆਰਾ ਬਣਾਈ ਗਈ ਸੀ। ਉਸਨੇ ਲਗਭਗ 150 ਨਾਵਲ ਅਤੇ 300 ਛੋਟੀਆਂ ਕਹਾਣੀਆਂ ਲਿਖੀਆਂ। ਉਹ ਜਾਸੂਸ ਪਾਤਰ ਕਰਨਲ ਨੀਲਾਦਰੀ ਸਰਕਾਰ ਉਰਫ "ਗੋਇੰਦਾ ਕਰਨਲ", ਜਾਸੂਸ ਕਰਨਲ ਦਾ ਸਿਰਜਣਹਾਰ ਹੈ।

ਜ਼ਿੰਦਗੀ ਅਤੇ ਕੰਮਸੋਧੋ

ਸਈਦ ਮੁਸਤਫ਼ਾ ਸਿਰਾਜ ਦਾ ਜਨਮ 1930 ਵਿੱਚ ਮੁਰਸ਼ਿਦਾਬਾਦ ਜ਼ਿਲੇ ਦੇ ਖੋਸ਼ਬਾਸਪੁਰ ਨਾਮ ਦੇ ਇੱਕ ਪਿੰਡ ਵਿੱਚ ਹੋਇਆ ਸੀ।[2] ਉਹ ਐਸੇ ਘਰ ਵਿੱਚ ਵੱਡਾ ਹੋਇਆ ਜਿਸਦਾ ਮਜ਼ਬੂਤ ਸਾਹਿਤਕ ਪਿਛੋਕੜ ਸੀ, ਕਿਤਾਬਾਂ ਦੀ ਭਰਮਾਰ ਸੀ ਅਤੇ ਅਰਬੀ, ਫਾਰਸੀ ਅਤੇ ਸੰਸਕ੍ਰਿਤ ਸਮੇਤ ਕਈ ਭਾਸ਼ਾਵਾਂ ਨਾਲ ਜਾਣੂ ਹੋਣਾ ਸੁਭਾਵਕ ਸੀ।[4] ਕਵਿਤਾ ਲਿਖਣ ਵਾਲੀ ਉਸ ਦੀ ਮਾਂ ਪ੍ਰਭਾਵਸ਼ਾਲੀ ਸੀ। ਆਪਣੀ ਜਵਾਨੀ ਵਿੱਚ ਉਹ ਖੱਬੇਪੱਖੀ ਰਾਜਨੀਤੀ ਵਿੱਚ ਸ਼ਾਮਲ ਸੀ ਅਤੇ ਛੇ ਸਾਲ (1950–56) ਲੋਕ ਨਾਟਕ ਸਮੂਹ ਅੱਲਕਾਪ ਵਿਚ ਸਰਗਰਮ ਰਿਹਾ ਜਿਥੇ ਉਸਨੇ ਬੰਸਰੀ ਵਜਾਈ ਅਤੇ ਲੋਕ ਨਾਚ ਅਤੇ ਨਾਟਕ ਦਾ ਅਧਿਆਪਕ ਰਿਹਾ। ਉਸਨੇ ਮੁਰਸ਼ਿਦਾਬਾਦ, ਮਾਲਦਾ, ਬੁਰਦਵਾਨ, ਬੀਰਭੂਮ ਜ਼ਿਲ੍ਹਿਆਂ ਸਮੇਤ ਦਿਹਾਤੀ ਪੱਛਮੀ ਬੰਗਾਲ ਦੀ ਯਾਤਰਾ ਕੀਤੀ ਅਤੇ ਕੋਲਕਾਤਾ ਵਿੱਚ ਵੀ ਪ੍ਰਦਰਸ਼ਨ ਕੀਤਾ।[3] ਉਨ੍ਹਾਂ ਦਿਨਾਂ ਵਿਚ, ਉਹ ਸਾਰੀ ਰਾਤ ਕੰਮ ਕਰਦਾ ਅਤੇ ਦਿਨ ਵੇਲੇ ਸੌਂਦਾ ਹੁੰਦਾ ਸੀ। ਇਨ੍ਹਾਂ ਅਨੁਭਵਾਂ ਉਸਦੀ ਬਾਅਦ ਦੀ ਲਿਖਤ ਨੂੰ ਪ੍ਰਭਾਵਤ ਕਰਨਾ ਸੀ।

ਇਕ ਦਿਨ ਉਹ ਇਸ ਜ਼ਿੰਦਗੀ ਤੋਂ ਅੱਕ ਗਿਆ ਅਤੇ ਮਹਿਸੂਸ ਕੀਤਾ ਕਿ ਉਸ ਦੇ ਦੁਆਲੇ ਕਿਤੇ ਵਿਆਪਕ ਜ਼ਿੰਦਗੀ ਫੈਲੀ ਹੋਈ ਸੀ। ਉਹ ਕਵਿਤਾ ਅਤੇ ਛੋਟੀਆਂ ਕਹਾਣੀਆਂ ਲਿਖਣ ਵੱਲ ਮੁੜਿਆ। ਬਾਅਦ ਵਿੱਚ ਉਹ ਕੋਲਕਾਤਾ ਆਇਆ ਅਤੇ ਗੰਭੀਰ ਲਿਖਤਾਂ ਦੀ ਦੁਨੀਆ ਵਿੱਚ ਦਾਖਲ ਹੋਇਆ ਅਤੇ ਤੁਰੰਤ ਆਪਣੀਆਂ ਛੋਟੀਆਂ ਕਹਾਣੀਆਂ ਲਈ ਮਸ਼ਹੂਰ ਹੋ ਗਿਆ1। “ਇੰਟੀ, ਪਸੀ ਓ ਘਾਟਬਬੂ”, “ਭਾਲੋਬਾਸਾ ਓ ਡਾਊਨ ਟਰੇਨ” (ਉਸਦੀ ਪਹਿਲੀ ਕਹਾਣੀ ਜੋ <i id="mwMA">ਦੇਸ਼</i>, 1962 ਵਿੱਚ ਪ੍ਰਕਾਸ਼ਤ ਹੋਈ ਸੀ), “ਹਿਜ਼ਾਲ ਬਾਇਲਰ ਰੱਖਲੇਰਾ” ਅਤੇ “ਤਰੰਗਣੀਰ ਚੋਖ” ਉਸ ਲਈ ਪ੍ਰਸਿੱਧੀ ਲੈ ਕੇ ਆਈਆਂ।[3] ਉਹ ਇੱਕ ਬੰਗਾਲੀ ਅਖਬਾਰ ਵਿੱਚ ਸ਼ਾਮਲ ਹੋਇਆ ਅਤੇ ਸਾਲਾਂ ਤੱਕ ਪੱਤਰਕਾਰ ਵਜੋਂ ਕੰਮ ਕੀਤਾ। ਉਸਨੇ ਲਗਭਗ 150 ਨਾਵਲ ਅਤੇ 300 ਛੋਟੀਆਂ ਕਹਾਣੀਆਂ ਲਿਖੀਆਂ।[2] ਉਸ ਦੀਆਂ ਛੋਟੀਆਂ ਕਹਾਣੀਆਂ "ਉੜੋ ਪਖਰ ਛਾਇਆ", "ਮਨੂਸ਼ੇਰ ਜਨਮ", "ਰਾਣਭੂਮੀ", "ਰਾਕਟੇਰ ਪ੍ਰਤਿਆਸ਼ਾ", "ਮਾਟੀ", "ਗੌਘਨਾ", ਅਤੇ "ਮ੍ਰਿਤੁਰ ਘੋਰਾ" ਨੇ ਤੁਰੰਤ ਬੰਗਾਲੀ ਪਾਠਕਾਂ ਅਤੇ ਬੁੱਧੀਜੀਵੀਆਂ ਨੂੰ ਆਕਰਸ਼ਤ ਕੀਤਾ।

ਹਵਾਲੇਸੋਧੋ

  1. Sangeeta Barooah Pisharoty (26 August 2012). "So says Siraj". The Hindu. Archived from the original on 6 September 2012. Retrieved 4 September 2012. 
  2. 2.0 2.1 2.2 Ziya Us Salam (5 September 2012). "Voice of the 'other' India falls silent". The Hindu. Retrieved 4 September 2012. 
  3. 3.0 3.1 3.2 "Literary world to miss its bohemian genius". The Times of India (Kalkuta). 5 September 2012. Archived from the original on 26 ਜਨਵਰੀ 2013. Retrieved 4 August 2012.  Check date values in: |archive-date= (help)
  4. "Remembering Siraj". katha.org. Archived from the original on 18 September 2012. Retrieved 9 August 2012.