ਸਟੋਨਵਾਲ ਦੰਗੇ, ਜਿਨ੍ਹਾਂ ਨੂੰ ਸਟੋਨਵਾਲ ਵਿਦਰੋਹ, ਸਟੋਨਵਾਲ ਬਗਾਵਤ, ਜਾਂ ਸਿਰਫ਼ ਸਟੋਨਵਾਲ ਵੀ ਕਿਹਾ ਜਾਂਦਾ ਹੈ, ਗੇ ਭਾਈਚਾਰੇ ਦੇ ਮੈਂਬਰਾਂ {{Refn|While the community has always included all LGBT people, the one-word unifying term in the 1950s through the early 1980s was gay (see Gay liberation). Later ('70s/80s) this was expanded by many groups to lesbian and gay, then by the '90s and '00s to lesbian, gay, bisexual, transgender (LGBT). Also by the late eighties and early nineties, queer began to be reclaimed as a one-word alternative to the ever-lengthening string of initials, especially when used by radical political groups.[1] "GCN's Stonewall tenth anniversary issue, showing a plaque repeatedly posted by activists at the site of the riots and removed by the building's owner. [Reading]: Gay People of New York City – This is the site of the Stonewall Riots – During the days of June 27 – 31, 1969, gay people ascended into the streets and openly resisted the harassment and criminal exploitation of their community. Oppressions which they had long endured in silence. Rich – Poor – Drag – Butch. Gays stood together and fought in a mass act of resistance. Those days were the birth pangs of the Gay Liberation Movement. Long Live the Spirit of Stonewall." ਦੁਆਰਾ ਜੂਨ ਦੀ ਇੱਕ ਸਵੇਰ ਨੂੰ ਸ਼ੁਰੂ ਹੋਏ ਪੁਲਿਸ ਛਾਪੇ ਦੇ ਜਵਾਬ ਵਿੱਚ ਆਪ ਮੁਹਾਰੇ ਰੋਸ ਮੁਜ਼ਾਹਰਿਆਂ ਦੀ ਇੱਕ ਲੜੀ ਸੀ। 28 ਜੂਨ 1969, ਨਿਊਯਾਰਕ ਸਿਟੀ ਵਿੱਚ ਲੋਅਰ ਮੈਨਹਟਨ ਦੇ ਗ੍ਰੀਨਵਿਚ ਵਿਲੇਜ ਇਲਾਕੇ ਵਿੱਚ ਸਟੋਨਵਾਲ ਇਨ ਵਿਖੇ ਸਟੋਨਵਾਲ ਦੇ ਸਰਪ੍ਰਸਤ, ਹੋਰ ਵਿਲੇਜ ਲੈਸਬੀਅਨ ਅਤੇ ਗੇ ਬਾਰ, ਅਤੇ ਗੁਆਂਢ ਗਲੀ ਦੇ ਲੋਕ ਜਦੋਂ ਪੁਲਿਸ ਹਿੰਸਾ ਤੇ ਉਤਾਰੂ ਹੋ ਗਈ ਤਾਂ ਉਨ੍ਹਾਂ ਨੇ ਜਵਾਬੀ ਲੜਾਈ ਕੀਤੀ। ਦੰਗਿਆਂ ਨੂੰ ਵਿਆਪਕ ਤੌਰ 'ਤੇ ਵਾਟਰਸ਼ੈੱਡ ਘਟਨਾ ਮੰਨਿਆ ਜਾਂਦਾ ਹੈ ਜਿਸ ਨੇ ਸਮਲਿੰਗੀ ਮੁਕਤੀ ਅੰਦੋਲਨ ਅਤੇ ਸੰਯੁਕਤ ਰਾਜ ਵਿੱਚ LGBT ਅਧਿਕਾਰਾਂ ਲਈ 20ਵੀਂ ਸਦੀ ਦੀ ਲੜਾਈ ਨੂੰ ਨਵਾਂ ਰੂਪ ਦੇ ਦਿੱਤਾ। [2] [3] [4]

ਜਿਵੇਂ ਕਿ ਉਸ ਸਮੇਂ ਅਮਰੀਕੀ ਗੇ ਬਾਰਾਂ ਲਈ ਆਮ ਗੱਲ ਸੀ, ਸਟੋਨਵਾਲ ਇਨ ਮਾਫੀਆ ਦੀ ਮਲਕੀਅਤ ਸੀ। [5] [6] [7] ਉਦੋਂ 1960 ਦੇ ਦਹਾਕੇ ਵਿੱਚ ਗੇ ਬਾਰਾਂ 'ਤੇ ਪੁਲਿਸ ਦੇ ਛਾਪੇ ਰੁਟੀਨ ਸਨ, 28 ਜੂਨ 1969 ਸਟੋਨਵਾਲ ਇਨ ਵਿਖੇ ਸਥਿਤੀ ਦਾ ਕੰਟਰੋਲ ਜਲਦੀ ਹੀ ਅਧਿਕਾਰੀਆਂ ਦੇ ਹੱਥੋਂ ਨਿੱਕਲ ਗਿਆ।ਨਿਊਯਾਰਕ ਸਿਟੀ ਪੁਲਿਸ ਅਤੇ ਗ੍ਰੀਨਵਿਚ ਵਿਲੇਜ ਦੇ ਸਮਲਿੰਗੀ ਨਿਵਾਸੀਆਂ ਵਿਚਕਾਰ ਤਣਾਅ ਅਗਲੀ ਸ਼ਾਮ ਅਤੇ ਫਿਰ ਕਈ ਰਾਤਾਂ ਬਾਅਦ ਹੋਰ ਰੋਸ ਮੁਜ਼ਾਹਰਿਆਂ ਵਿੱਚ ਚੱਲਦਾ ਰਿਹਾ। ਕੁਝ ਹਫ਼ਤਿਆਂ ਦੇ ਅੰਦਰ ਹੀ ਪਿੰਡ ਦੇ ਵਸਨੀਕ ਆਪਣੇ ਜਿਨਸੀ ਝੁਕਾਅ ਦੇ ਸਬੰਧ ਵਿੱਚ ਖੁੱਲ੍ਹੇਆਮ ਜਿਉਣ ਦੇ ਅਧਿਕਾਰ ਦੀ ਮੰਗ ਕਰਨ ਵਾਲੇ ਕਾਰਕੁੰਨ ਸਮੂਹਾਂ ਵਿੱਚ ਸੰਗਠਿਤ ਹੋ ਗਏ, ਅਤੇ ਗ੍ਰਿਫਤਾਰ ਕੀਤੇ ਜਾਣ ਦਾ ਡਰ ਚੁੱਕਿਆ ਗਿਆ। ਨਵੀਆਂ ਕਾਰਕੁੰਨ ਜਥੇਬੰਦੀਆਂ ਨੇ ਟਕਰਾਅ ਦੀਆਂ ਚਾਲਾਂ 'ਤੇ ਧਿਆਨ ਕੇਂਦ੍ਰਿਤ ਕੀਤਾ, ਅਤੇ ਕੁਝ ਮਹੀਨਿਆਂ ਦੇ ਅੰਦਰ ਹੀ ਸਮਲਿੰਗੀ ਪੁਰਸ਼ਾਂ ਅਤੇ ਲੈਸਬੀਅਨਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਅਖਬਾਰਾਂ ਦੀ ਸਥਾਪਨਾ ਕੀਤੀ ਗਈ।

ਵਿਦਰੋਹ ਦੇ ਇੱਕ ਸਾਲ ਬਾਅਦ, 28 ਜੂਨ 1970 ਨੂੰ ਘਟਨਾ ਦੀ ਬਰਸੀ ਮਨਾਉਣ ਲਈ, ਸ਼ਿਕਾਗੋ, ਲਾਸ ਏਂਜਲਸ, ਨਿਊਯਾਰਕ, ਅਤੇ ਸੈਨ ਫਰਾਂਸਿਸਕੋ ਵਿੱਚ ਪਹਿਲੇ ਸਮਲਿੰਗੀ ਸਵੈਮਾਣ ਮਾਰਚ ਹੋਏ। [8] ਕੁਝ ਸਾਲਾਂ ਦੇ ਅੰਦਰ, ਅਮਰੀਕਾ ਅਤੇ ਦੁਨੀਆ ਭਰ ਵਿੱਚ ਸਮਲਿੰਗੀ ਅਧਿਕਾਰ ਸੰਗਠਨਾਂ ਦੀ ਸਥਾਪਨਾ ਕੀਤੀ ਗਈ। ਅੱਜ, ਸਟੋਨਵਾਲ ਦੰਗਿਆਂ ਦੇ ਸਨਮਾਨ ਵਿੱਚ ਜੂਨ ਵਿੱਚ ਹਰ ਸਾਲ LGBT ਸਵੈਮਾਣ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

ਉਸ ਸਾਈਟ 'ਤੇ ਸਟੋਨਵਾਲ ਨੈਸ਼ਨਲ ਸਮਾਰਕ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ [9] ਅੰਦਾਜ਼ਨ 5 ਮਿਲੀਅਨ ਪ੍ਰਤੀਭਾਗੀਆਂ ਨੇ ਸਟੋਨਵਾਲ ਵਿਦਰੋਹ ਦੀ 50ਵੀਂ ਵਰ੍ਹੇਗੰਢ ਮਨਾਈ। [10] ਅਤੇ 6 ਜੂਨ 2019 ਨੂੰ , ਨਿਊਯਾਰਕ ਸਿਟੀ ਪੁਲਿਸ ਕਮਿਸ਼ਨਰ ਜੇਮਜ਼ ਪੀ. ਓ'ਨੀਲ ਨੇ 1969 ਵਿੱਚ ਸਟੋਨਵਾਲ ਵਿਖੇ ਅਫਸਰਾਂ ਦੀਆਂ ਕਾਰਵਾਈਆਂ ਲਈ ਰਸਮੀ ਮੁਆਫੀ ਮੰਗੀ। [11] [12]

ਹਵਾਲੇ ਸੋਧੋ

  1. Hoffman 2007, pp. 79–81.
  2. Julia Goicichea (August 16, 2017). "Why New York City Is a Major Destination for LGBT Travelers". The Culture Trip. Retrieved February 2, 2019.
  3. "Brief History of the Gay and Lesbian Rights Movement in the U.S". University of Kentucky. Archived from the original on ਨਵੰਬਰ 18, 2019. Retrieved September 2, 2017.
  4. US National Park Service (October 17, 2016). "Civil Rights at Stonewall National Monument". US Department of the Interior. Retrieved August 6, 2017.
  5. Duberman 1993.
  6. Carter 2004.
  7. "Stonewall Uprising: The Year That Changed America – Why Did the Mafia Own the Bar?". American Experience. PBS. April 2011. Retrieved June 5, 2019.
  8. "Heritage | 1970 Christopher Street Liberation Day Gay-In, San Francisco". SF Pride. June 28, 1970. Archived from the original on October 22, 2014. Retrieved June 28, 2014.
  9. Nakamura, David; Eilperin, Juliet (June 24, 2016). "With Stonewall, Obama designates first national monument to gay rights movement". Retrieved June 24, 2016.
  10. About five million people attended WorldPride in NYC, mayor says By karma allen, July 2, 2019.
  11. Gold, Michael; Norman, Derek (June 6, 2019). "Stonewall Riot Apology: Police Actions Were 'Wrong,' Commissioner Admits". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved June 6, 2019.
  12. "New York City Police Finally Apologize for Stonewall Raids". advocate.com. June 6, 2019. Retrieved June 6, 2019.