ਸਤਨਾਲਾ ਵਿਆਹ ਦੀ ਰਸਮ ਹੈ। ਇਹ ਰਸਮ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਕੀਤੀ ਜਾਂਦੀ ਹੈ। ਪੁਰਾਣੇ ਵੇਲਿਆਂ ਵਿੱਚ ਲਾੜੇ ਨੂੰ ਘੋੜੀ ਤੋਂ ਉਤਾਰ ਕੇ ਚੌਂਕੀ ਤੇ ਖੜਾ ਕੀਤਾ ਜਾਂਦਾ ਸੀ। ਇੱਕ ਸੁਹਾਗਣ ਲਾੜੇ ਦੇ ਸੱਤ ਅੰਗਾਂ ਦੀ ਮੌਲੀ ਦੇ ਧਾਗੇ ਨਾਲ ਮਿਣਤੀ ਕਰਦੀ ਸੀ ਤੇ ਹਰ ਵਾਰ ਧਾਗੇ ਨੂੰ ਗੰਢ ਦਿੰਦੀ ਸੀ। ਇਨ੍ਹਾਂ ਸੱਤ ਗੰਢਾਂ ਨਾਲ ਲਾੜੇ ਦਾ ਪੂਰਾ ਕੱਦ ਕਾਠ ਮਾਪਿਆ ਜਾਂਦਾ ਸੀ। ਉਸ ਸੱਤ ਗੰਢਾਂ ਵਾਲੇ ਮੌਲੀ ਦੇ ਧਾਗੇ ਨੂੰ ਸਤਨਾਲਾ ਕਹਿੰਦੇ ਹਨ।ਅੰਗਾਂ ਦੀ ਮਿਣਤੀ ਸਮੇਂ ਪਹਿਲਾਂ ਪੈਰਾਂ ਤੋਂ ਗੋਡਿਆਂ ਤੱਕ ਦੀ ਮਿਣਤੀ ਕੀਤੀ ਜਾਂਦੀ ਹੈ ਤੇ ਇੱਕ ਗੰਢ ਦੇ ਦਿੱਤੀ ਜਾਂਦੀ ਹੈ। ਫੇਰ ਗੋਡਿਆਂ ਤੋਂ ਲੱਕ ਤੱਕ ਦੀ ਮਿਣਤੀ ਕਰ ਕੇ ਦੂਜੀ ਗੰਢ ਦੇ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਲੱਕ ਦੀ ਮਿਣਤੀ ਕਰ ਕੇ ਤੀਜੀ ਗੰਢ ਦਿੱਤੀ ਜਾਂਦੀ ਹੈ।ਫੇਰ ਪੇਟ ਦੀ ਮਿਣਤੀ ਕਰ ਕੇ ਚੋਥੀ ਗੰਢ ਦਿੱਤੀ ਹੈ। ਫੇਰ ਛਾਤੀ ਦੀ ਮਿਣਤੀ ਕਰ ਕੇ ਪੰਜਵੀ ਗੰਢ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਮੋਢਿਆਂ ਦੀ ਮਿਣਤੀ ਕਰ ਕੇ ਛੇਵੀਂ ਗੰਢ ਦਿੱਤੀ ਜਾਂਦੀ ਹੈ। ਸਭ ਤੋਂ ਆਖਿਰ ਵਿੱਚ ਗਰਦਨ ਤੋਂ ਸਿਰ ਤੱਕ ਦੀ ਮਿਣਤੀ ਕਰ ਕੇ ਸਤਵੀਂ ਗੰਢ ਦਿੱਤੀ ਜਾਂਦੀ ਹੈ। ਲਾੜਾ ਇਹ ਮੋਲੀ ਸੰਭਾਲ ਕੇ ਰੱਖਦਾ ਹੈ। ਇਹ ਰਸਮ ਹੁਣ ਅਲੋਪ ਹੋ ਗਈ ਹੈ।

ਸਤਨਾਲਾ ਵਿਆਹ ਦੀ ਇਕ ਰਸਮ ਹੈ। ਇਸ ਰਸਮ ਲਈ ਲਾੜੇ ਨੂੰ ਘੋੜੀ ਤੋਂ ਉਤਾਰ ਕੇ ਚੌਕੀ ਤੇ ਖੜ੍ਹਾ ਕੀਤਾ ਜਾਂਦਾ ਹੈ। ਇਕ ਸੁਹਾਗਣ ਇਸਤਰੀ ਲਾੜੇ ਦੇ ਸਰੀਰ ਦੇ ਸੱਤ ਅੰਗਾਂ ਦੀ ਮੌਲੀ ਦੇ ਧਾਗੇ ਨਾਲ ਮਿਣਤੀ ਕਰਦੀ ਹੈ। ਪਹਿਲਾਂ ਪੈਰਾਂ ਤੋਂ ਗੋਡਿਆਂ ਤੱਕ ਦੀ ਮਿਣਤੀ ਕਰ ਕੇ ਮੌਲੀ ਦੇ ਧਾਗੇ ਨੂੰ ਇਕ ਗੰਢ ਦਿੱਤੀ ਜਾਂਦੀ ਹੈ। ਫੇਰ ਗੋਡਿਆਂ ਤੋਂ ਲੱਕ ਤੱਕ ਮਿਣਤੀ ਕਰ ਕੇ ਇਕ ਹੋਰ ਗੰਢ ਦਿੱਤੀ ਜਾਂਦੀ ਹੈ। ਫੇਰ ਲੁੱਕ ਦੀ ਮਿਣਤੀ ਕਰ ਕੇ ਗੰਢ ਦਿੱਤੀ ਜਾਂਦੀ ਹੈ। ਉਸ ਤੋਂ ਪਿੱਛੋਂ ਪੇਟ ਦੀ ਮਿਣਤੀ ਕਰ ਕੇ ਗੰਢ ਦਿੱਤੀ ਜਾਂਦੀ ਹੈ। ਫੇਰ ਛਾਤੀ ਦੀ ਮਿਣਤੀ ਕਰਕੇ ਗੰਢ ਦਿੱਤੀ ਜਾਂਦੀ ਹੈ। ਉਸ ਤੋਂ ਪਿੱਛੋਂ ਮੋਢਿਆਂ ਦੀ ਮਿਣਤੀ ਕਰਕੇ ਗੰਢ ਦਿੱਤੀ ਜਾਂਦੀ ਹੈ। ਅਖ਼ੀਰ ਵਿਚ ਗਰਦਨ ਤੋਂ ਸਿਰ ਤੱਕ ਦੀ ਮਿਣਤੀ ਕਰ ਕੇ ਮੌਲੀ ਨੂੰ ਆਖ਼ਰੀ ਸੱਤਵੀਂ ਗੰਢ ਦਿੱਤੀ ਜਾਂਦੀ ਹੈ। ਇਨ੍ਹਾਂ ਸੱਤ ਅੱਡ-ਅੱਡ ਗੰਢਾਂ ਨਾਲ ਲਾੜੇ ਦਾ ਪੂਰਾ ਕਦ- ਕਾਠ ਮਿਣ ਲਿਆ ਜਾਂਦਾ ਹੈ। ਇਸ ਸੱਤ ਗੰਢਾਂ ਵਾਲੇ ਮੌਲੀ ਦੇ ਧਾਗੇ ਨੂੰ ਸਤਨਾਲਾ ਕਹਿੰਦੇ ਹਨ। ਲਾੜਾ ਇਹ ਮੌਲੀ ਆਪਣੇ ਘਰ ਸੰਭਾਲ ਕੇ ਰੱਖ ਲੈਂਦਾ ਹੈ। ਵਿਆਹ ਦੀ ਇਹ ਰਸਮ ਸਿਰਫ਼ ਮਾਝੇ ਦੇ ਇਲਾਕੇ ਵਿਚ ਹੀ ਕੀਤੀ ਜਾਂਦੀ ਸੀ। ਹੁਣ ਇਹ ਰਸਮ ਬਿਲਕੁਲ ਖ਼ਤਮ ਹੋ ਗਈ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.