ਸਤੀਸ਼ ਧਵਨ

ਭਾਰਤੀ ਹਵਾਈਯਾਨ ਇੰਜੀਨੀਅਰ

ਸਤੀਸ਼ ਧਵਨ (25 ਸਤੰਬਰ 1920 – 3 ਜਨਵਰੀ 2002) ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ, ਸੰਨ 1971 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।ਸਤੀਸ਼ ਧਵਨ ਦਾ ਜਨਮ 25 ਸਤੰਬਰ 1920 ਨੂੰ ਸ੍ਰੀਨਗਰ ਵਿਚ ਹੋਇਆ।ਸਤੀਸ਼ ਦਾ ਪਿਤਾ ਨਾਂ ਦੇਵੀ ਦਿਆਲ ਸੀ ਜੋ ਬਾਅਦ ਵਿਚ ਲਾਹੌਰ ਹਾਈਕੋਰਟ ਦਾ ਜੱਜ ਅਤੇ ਦੇਸ਼ ਵੰਡ ਉਪਰੰਤ ਰੀ-ਸੈਟਲਮੈਂਟ ਕਮਿਸ਼ਨਰ ਬਣਿਆ। ਪਿਤਾ ਰਾਵਲਪਿੰਡੀ ਨੇੜੇ ਡੇਰਾ ਇਸਮਾਈਲ ਖ਼ਾਨ ਦੇ ਸਨ ਤੇ ਮਾਤਾ ਲੱਛਮੀ (ਲਕਸ਼ਮੀ) ਦੇ ਪੇਕੇ ਸ੍ਰੀਨਗਰ ਸਨ। ਧਵਨ ਦੀ ਪੜ੍ਹਾਈ ਲਾਹੌਰ ਵਿਚ ਹੋਈ ਸੀ ਜਿੱਥੇ ਉਨ੍ਹਾਂ ਭੌਤਿਕ ਵਿਗਿਆਨ ਤੇ ਗਣਿਤ ਅਤੇ ਫਿਰ ਮਕੈਨੀਕਲ ਇੰਜਨੀਅਰਿੰਗ ਦੀਆਂ ਡਿਗਰੀਆਂ ਹਾਸਲ ਕੀਤੀਆ।[1] 3 ਜਨਵਰੀ 2002 ਨੂੰ ਉਨ੍ਹਾਂ ਦਾ ਨਿਧਨ ਹੋ ਗਿਆ।

ਸਤੀਸ਼ ਧਵਨ
ਤਸਵੀਰ:Satish Dhawan.jpg
ਜਨਮ(1920-09-25)25 ਸਤੰਬਰ 1920
ਪੂਰਨੀਆ, ਜੰਮੂ ਅਤੇ ਕਸ਼ਮੀਰ, ਬਰਤਾਨਵੀ ਭਾਰਤ
ਮੌਤ3 ਜਨਵਰੀ 2002(2002-01-03) (ਉਮਰ 81)
ਭਾਰਤ
ਖੇਤਰਮਕੈਨੀਕਲ ਅਤੇ ਏਰੋਸਪੇਸ ਇੰਜੀਨੀਅਰਿੰਗ
ਅਦਾਰੇIndian Space Research Organization
Indian Institute of Science
ਤਕਨਾਲੋਜੀ ਦੀ ਕੈਲੀਫੋਰਨੀਆ ਇੰਸਟੀਚਿਊਟ
National Aerospace laboratories

Indian Academy of Sciences and Indian Space Commission
ਖੋਜ ਕਾਰਜ ਸਲਾਹਕਾਰHans W. Liepmann
ਮਸ਼ਹੂਰ ਕਰਨ ਵਾਲੇ ਖੇਤਰਭਾਰਤ ਦਾ ਸਪੇਸ ਪ੍ਰੋਗਰਾਮ
ਅਹਿਮ ਇਨਾਮਪਦਮ ਵਿਭੂਸ਼ਣ
ਅਲਮਾ ਮਾਤਰਪੰਜਾਬ ਯੂਨੀਵਰਸਿਟੀ (ਬ੍ਰਿਟਿਸ਼ ਭਾਰਤ)
ਮਿਨੀਸੋਟਾ ਯੂਨੀਵਰਸਿਟੀ
ਤਕਨਾਲੋਜੀ ਦੀ ਕੈਲੀਫੋਰਨੀਆ ਇੰਸਟੀਚਿਊਟ

ਸਨਮਾਨਸੋਧੋ

1971 ਵਿਚ ਉਸ ਨੂੰ ਪਦਮ ਭੂਸ਼ਣ ਤੇ 1981 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। 1976 ਵਿਚ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਲੁਧਿਆਣੇ ਦੇ ਸਰਕਾਰੀ ਕਾਲਜ ਦਾ ਨਾਮ ਉਸ ਨਾਲ ਜੋੜਿਆ। ਉਸ ਦੀ ਮੌਤ ਉਪਰੰਤ ਸ੍ਰੀ ਹਰੀਕੋਟਾ ਦੇ ਲਾਂਚ ਸੈਂਟਰ ਦਾ ਨਾਮ ਸਤੀਸ਼ ਧਵਨ ਲਾਂਚ ਸੈਂਟਰ ਕਰ ਦਿੱਤਾ ਗਿਆ। ਰੋਪੜ ਦੇ ਆਈ.ਆਈ.ਟੀ. ਦੇ ਮਕੈਨੀਕਲ ਬਲਾਕ ਦਾ ਨਾਮ ਵੀ ਸਤੀਸ਼ ਧਵਨ ਬਲਾਕ ਹੈ।[2]

ਹਵਾਲੇਸੋਧੋ

  1. ਰਾਮਚੰਦਰ ਗੁਹਾ. "ਅਗਵਾਈ ਦੇ ਸਬਕ- ਸਤੀਸ਼ ਧਵਨ ਤੋਂ". Tribuneindia News Service. Retrieved 2020-10-25. 
  2. ਡਾ. ਕੁਲਦੀਪ ਸਿੰਘ ਧੀਰ. "ਵਿਸਰਨ-ਵਿਸਾਰਨ ਯੋਗ ਨਹੀਂ ਇਹ ਪੰਜਾਬੀ ਵਿਗਿਆਨੀ". Tribuneindia News Service. Retrieved 2020-10-25.