ਸਤੀ ਕੁਮਾਰ

ਪੰਜਾਬੀ ਕਵੀ

ਸਤੀਸ਼ ਕੁਮਾਰ ਕਪਿਲ ਉਰਫ ਸਤੀ ਕੁਮਾਰ (ਅਗਸਤ 1938[1]- 25 ਜਨਵਰੀ 2008) ਪੰਜਾਬੀ ਕਵਿਤਾ ਵਿੱਚ ਪ੍ਰਯੋਗਵਾਦੀ ਲਹਿਰ ਦੇ ਮੋਢੀ ਕਵੀਆਂ ਵਿੱਚੋਂ ਇੱਕ ਸਨ।

ਸਤੀ ਕੁਮਾਰ
ਜਨਮ1938
ਰਾਮਪੁਰਾ ਫੂਲ, ਪੰਜਾਬ ਭਾਰਤ
ਮੌਤ25 ਜਨਵਰੀ 2008 (ਉਮਰ 70 ਸਾਲ)
ਸਟਾਕਹੋਮ, ਸਵੀਡਨ
ਕਿੱਤਾਕਵੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ

ਜੀਵਨ

ਸੋਧੋ

ਸਤੀ ਕੁਮਾਰ ਪੁਰੋਹਿਤਾਂ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਮਾਲਵਾ, ਪੰਜਾਬ ਦੇ ਸ਼ਹਿਰ ਰਾਮਪੁਰਾ ਫੂਲ ਵਿੱਚ ਅਗਸਤ 1938 ਵਿੱਚ ਪੈਦਾ ਹੋਇਆ ਸੀ। ਪੰਜਾਬ ਵਿੱਚੋਂ ਬੀਏ ਪਾਸ ਕਰਨ ਦੇ ਬਾਅਦ ਉਹ ਹੋਰ ਪੜ੍ਹਾਈ ਕਰਨ ਲਈ, ਦਿੱਲੀ ਯੂਨੀਵਰਸਿਟੀ ਚਲਾ ਗਿਆ। ਉਥੇ ਬਾਵਾ ਬਲਵੰਤ, ਦਵਿੰਦਰ ਸਤਿਆਰਥੀ, ਹਰਭਜਨ ਸਿੰਘ, ਹਰਨਾਮ ਅਤੇ ਖਾਸ ਕਰ ਅੰਮ੍ਰਿਤਾ ਪ੍ਰੀਤਮ ਵਰਗੇ ਪੰਜਾਬੀ ਲਿਖਾਰੀ ਉਸ ਦੇ ਸੰਪਰਕ ਵਿੱਚ ਆਏ।[2] ਇਹ 60ਵਿਆਂ ਦੀ ਗੱਲ ਹੈ ਜਦੋਂ ਸਤੀ ਕੁਮਾਰ ਦੀਆਂ ਕਿਤਾਬਾਂ ਪੰਚਮ ਅਤੇ ਘੋੜਿਆਂ ਦੀ ਉਡੀਕ ਨਾਲ਼ ਪੰਜਾਬੀ ਕਵਿਤਾ ਵਿੱਚ ਆਧੁਨਿਕਤਾਵਾਦ ਦੀ ਨੀਂਹ ਰੱਖੀ ਗਈ।

ਰਚਨਾਵਾਂ

ਸੋਧੋ
  • ਪੰਚਮ (1964)
  • ਘੋੜਿਆਂ ਦੀ ਉਡੀਕ (1971)
  • ਰਹਾਓ (1977)
  • ਤਾਂਬੇ ਦਾ ਰੁੱਖ (1979)
  • ਮਾਇਆ ਜਾਲ – ਗੱਲਾਂ ਅਤੇ ਕਵਿਤਾ (2005)
  • ਮੇਰੇ ਖੱਬੇ ਵਗਦੀ ਹਵਾ (2009)[3]

ਹਵਾਲੇ

ਸੋਧੋ
  1. ਮੇਰੇ ਖੱਬੇ ਵਗਦੀ ਹਵਾ / ਸਤੀ ਕੁਮਾਰ ; ਸੰਪਾਦਕ, ਅਵਤਾਰ ਜੰਡਿਆਲਵੀ - ਪੰਨਾ 22
  2. he went to Delhi University for further studies where he came in contact with stalwart Punjabi writers – Bawa Balwant, Devinder Satyarthi, Harbhajan Singh, Harnam and above all Amrita Pritam.
  3. [1]