ਸਪਾਇਡਰ-ਮੈਨ: ਨੋ ਵੇ ਹੋਮ

ਸਪਾਇਡਰ-ਮੈਨ: ਨੋ ਵੇ ਹੋਮ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸਪਾਇਡਰ-ਮੈਨ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਅਤੇ ਕੋਲੰਬੀਆ ਪਿਕਚਰਜ਼ ਵਲੋਂ ਸਿਰਜੀ ਗਈ ਇਹ ਫ਼ਿਲਮ ਸੋਨੀ ਪਿਕਚਰਜ਼ ਰਿਲੀਜ਼ਿੰਗ ਵਲੋਂ ਵੰਡੀ ਗਈ ਹੈ। ਇਹ ਸਪਾਇਡਰ-ਮੈਨ: ਫਾਰ ਫਰੌਮ ਹੋਮ (2019) ਦਾ ਅਗਲਾ ਭਾਗ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐਮ.ਸੀ.ਯੂ.) ਦੀ 27ਵੀਂ ਫ਼ਿਲਮ ਹੈ। ਫ਼ਿਲਮ ਨੂੰ ਜੌਨ ਵਾਟਸ ਨੇ ਨਿਰਦੇਸ਼ਤ ਕੀਤਾ ਹੈ ਅਤੇ ਕ੍ਰਿਸ ਮੈਕੈੱਨਾ ਅਤੇ ਐਰਿਕ ਸਮਰਜ਼ ਨੇ ਲਿਖਿਆ ਹੈ। ਫ਼ਿਲਮ ਵਿੱਚ ਟੌਮ ਹੌਲੈਂਡ ਨੇ ਪੀਟਰ ਪਾਰਕਰ / ਸਪਾਇਡਰ-ਮੈਨ ਦਾ ਕਿਰਦਾਰ ਕੀਤਾ ਹੈ, ਅਤੇ ਨਾਲ-ਨਾਲ ਹੀ ਫ਼ਿਲਮ ਵਿੱਚ ਜ਼ੈਂਡੇਆ, ਬੈਨੇਡਿਕਟ ਕੰਬਰਬੈਚ, ਜੇਕਬ ਬੈਟਾਲਨ, ਜੌਨ ਫੈਵਰੋਉ, ਮਰਿੱਸਾ ਟੋਮੇਈ, ਬੈਨੇਡਿਕਟ ਵੌਂਗ, ਐਲਫਰੈੱਡ ਮੋਲਿਨਾ, ਅਤੇ ਜੇਮੀ ਫੌਕਸ ਵੀ ਹਨ। ਸਪਾਇਡਰ-ਮੈਨ: ਫਾਰ ਫਰੌਮ ਹੋਮ ਦੇ ਅਖੀਰ ਵਿੱਚ ਜਦੋਂ ਸਾਰੀ ਦੁਨੀਆ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪਾਰਕਰ ਹੀ ਸਪਾਇਡਰ-ਮੈਨ ਹੈ ਤਾਂ ਪੀਟਰ ਇਸ ਫ਼ਿਲਮ ਵਿੱਚ ਡਾਕਟਰ ਸਟੀਫਨ ਸਟਰੇਂਜ ਨੂੰ ਆਖਦਾ ਹੈ ਕਿ ਉਹ ਕਿਸੇ ਤਰ੍ਹਾਂ ਸਾਰੀ ਦੁਨੀਆ ਨੂੰ ਭੁਲਾ ਦੇਵੇ ਕਿ ਉਹ ਹੀ ਸਪਾਇਡਰ-ਮੈਨ ਹੈ, ਪਰ ਸਟਰੇਂਜ ਦੇ ਮੰਤਰ ਨਾਲ ਮਲਟੀਵਰਸ ਟੁੱਟ ਜਾਂਦਾ ਹੈ, ਜਿਸ ਕਾਰਣ ਪੁਰਾਣੀਆਂ ਸਪਾਇਡਰ-ਮੈਨ ਫ਼ਿਲਮਾਂ ਦੇ ਖਲਨਾਇਕ ਐੱਮ.ਸੀ.ਯੂ. ਵਿੱਚ ਦਾਖਲ ਹੋਣੇ ਸ਼ੁਰੂ ਹੋ ਜਾਂਦੇ ਹਨ।

ਸਪਾਇਡਰ-ਮੈਨ: ਨੋ ਵੇ ਹੋਮ
ਨਿਰਦੇਸ਼ਕਜੋਨ ਵੌਟਸ
ਲੇਖਕਕ੍ਰਿਸ ਮੈੱਕੈੱਨਾ ਐਰਿਕ ਸਮਰਜ਼
ਨਿਰਮਾਤਾਕੈਵਿਨ ਫੇਇਗੀ ਐਮੀ ਪੈਸਕਾਲ
ਸਿਤਾਰੇਟੌਮ ਹੌਲੈਂਡ

ਜ਼ੈਂਡੇਆ

ਬੈਨੇਡਿਕਟ ਕੰਬਰਬੈਚ

ਜੇਕਬ ਬੈਟਾਲਨ

ਜੌਨ ਫੈਵਰੋਉ

ਜੇਮੀ ਫੌਕਸ

ਵਿਲਮ ਡੈਫੋ

ਐਲਫ੍ਰੈੱਡ ਮੋਲਿਨਾ

ਬੈਨੇਡਿਕਟ ਵੌਂਗ

ਟੋਨੀ ਰੈਵੋਲਰੀ

ਮਰਿਸਾ ਟੋਮੇਈ

ਐਂਡਰਿਊ ਗਾਰਫੀਲਡ

ਟੋਬੀ ਮੈਗੁਆਇਰ
ਸਿਨੇਮਾਕਾਰਮਾਉਰੋ ਫਿਓਰੇ
ਸੰਪਾਦਕਜੈੱਫਰੀ ਫੋਰਡ ਲੇਹ ਫੋਲਸਮ ਬੌਇਡ
ਸੰਗੀਤਕਾਰਮਾਇਕਲ ਗਿਆਚੀਨੋ
ਡਿਸਟ੍ਰੀਬਿਊਟਰਸੋਨੀ ਪਿਕਚਰਜ਼ ਰਿਲੀਜ਼ਿੰਗ
ਮਿਆਦ
148 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$200 ਮਿਲੀਅਨ

ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਤੀਜੀ ਸਪਾਇਡਰ-ਮੈਨ ਫ਼ਿਲਮ ਆਉਣ ਦੀ ਤਾਕ ਸਪਾਇਡਰ-ਮੈਨ: ਹੋਮਕਮਿੰਗ (2017) ਦੇ ਵੇਲੇ ਤੋਂ ਹੀ ਲਗਾਈ ਜਾ ਰਹੀ ਸੀ। ਅਗਸਤ 2019 ਤੱਕ, ਸੋਨੀ ਅਤੇ ਮਾਰਵਲ ਸਟੂਡੀਓਜ਼ ਦਾ ਸੌਦਾ ਜਿਸ ਹੇਠ ਦੋਵੇਂ ਰਲ਼ ਕੇ ਸਪਾਇਡਰ-ਮੈਨ ਫ਼ਿਲਮਾਂ ਬਣਾਉਂਦੇ ਸਨ ਉਹ ਟੁੱਟ ਗਿਆ; ਪਰ, ਦਰਸ਼ਕਾਂ ਦਾ ਖਿਝਿਆਪਨ ਵੇਖ ਕੇ ਤਕਰੀਬਨ ਅਗਲੇ ਇੱਕ ਮਹੀਨੇ ਬਾਅਦ ਦੋਹਾਂ ਕੰਪਣੀਆਂ ਦੀ ਇੱਕ ਨਵਾਂ ਸੌਦਾ ਹੋਇਆ। ਵਾਟਸ, ਮੈਕੈੱਨਾ, ਸਮਰਜ਼, ਅਤੇ ਹੌਲੈਂਡ ਫ਼ਿਲਮ ਲਈ ਵਾਪਸ ਆਉਣਗੇ ਇਹ ਐਲਾਨ ਵੀ ਉਸੇ ਵੇਲੇ ਹੀ ਕਰ ਦਿੱਤਾ ਗਿਆ ਸੀ। ਫ਼ਿਲਮ ਦਾ ਫ਼ਿਲਮਾਂਕਣ ਅਕਤੂਬਰ 2020 ਵਿੱਚ ਨਿਊ ਯਾਰਕ ਸ਼ਹਿਰ ਵਿੱਚ ਸ਼ੁਰੂ ਹੋਇਆ, ਅਤੇ ਉਸ ਹੀ ਮਹੀਨੇ ਵਿੱਚ ਕੁੱਝ ਸਮੇਂ ਬਾਅਦ ਐਟਲੈਂਟਾ ਵਿੱਚ ਵੀ ਫ਼ਿਲਮਾਂਕਣ ਹੋਇਆ। ਫ਼ਿਲਮਾਂਕਣ ਦੇ ਦੌਰਾਨ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਫੌਕਸ ਅਤੇ ਮੋਲਿਨਾ ਵੀ ਫ਼ਿਲਮ ਦਾ ਹਿੱਸਾ ਹੋਣਗੇ। ਫ਼ਿਲਮ ਦਾ ਨਾਮ ਫਰਵਰੀ 2021 ਵਿੱਚ ਐਲਾਨਿਆ ਗਿਆ ਸੀ, ਅਤੇ ਫ਼ਿਲਮਾਂਕਣ ਦਾ ਅੰਤ ਮਾਰਚ ਅਖੀਰ ਵਿੱਚ ਹੋਇਆ।

ਸਪਾਇਡਰ-ਮੈਨ: ਨੋ ਵੇ ਹੋਮ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦੇ ਹਿੱਸੇ ਵੱਜੋਂ ਸੰਯੁਕਤ ਰਾਜ ਅਮਰੀਕਾ ਵਿੱਚ 17 ਦਸੰਬਰ, 2021 ਨੂੰ ਜਾਰੀ ਕੀਤੀ ਗਈ ਸੀ। ਇੱਕ ਚੌਥੀ ਸਪਾਇਡਰ-ਮੈਨ ਫ਼ਿਲਮ ਵੀ ਸਿਰਜੀ ਜਾ ਰਹੀ ਹੈ।

ਸਾਰ ਸੋਧੋ

ਕੁਇੰਟਨ ਬੈੱਕ ਦੁਆਰਾ ਸਪਾਇਡਰ-ਮੈਨ ਨੂੰ ਕਤਲ ਲਈ ਫਸਾਉਣ ਅਤੇ ਉਸਦੀ ਪਛਾਣ ਸਾਰੀ ਦੁਨੀਆ ਨੂੰ ਦੱਸਣ ਤੋਂ ਬਾਅਦ, ਪਾਰਕਰ, ਉਸਦੀ ਆਂਟ ਮੇਅ, ਐੱਮਜੇ ਅਤੇ ਨੈੱਡ ਲੀਡਜ਼ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ, ਪਰ ਵਕੀਲ ਮੈਟ ਮਰਡੌਕ ਦੇ ਕਾਰਣ ਉਹਨਾਂ ਉੱਤੇ ਦਰਜ ਸਾਰੇ ਮੁਕੱਦਮੇ ਰੱਦ ਹੋ ਜਾਂਦੇ ਹਨ। ਪਾਰਕਰ, ਐੱਮਜੇ, ਅਤੇ ਲੀਡਜ਼ ਕਾਲਜ ਲਈ ਐੱਮ.ਆਈ.ਟੀ ਵਿੱਚ ਦਾਖ਼ਲੇ ਲਈ ਅਰਜ਼ੀ ਲਗਾਉਂਦੇ ਹਨ, ਪਰ ਐੱਮਜੇ ਅਤੇ ਲੀਡਜ਼ ਦੇ ਸਪਾਇਡਰ-ਮੈਨ ਨਾਲ਼ ਸੰਬੰਧ ਹੋਣ ਕਾਰਣ ਉਹਨਾਂ ਦੀਆਂ ਅਰਜ਼ੀਆਂ ਨਕਾਰ ਦਿੱਤੀਆਂ ਜਾਂਦੀਆਂ ਹਨ। ਪਾਰਕਰ, ਡੌਕਟਰ ਸਟਰੇਂਜ ਦੀ ਮੱਦਦ ਲੈਣ ਲਈ ਸੈਂਕਟਮ ਸੈਂਕਟੋਰਮ ਜਾਂਦਾ ਹੈ, ਅਤੇ ਸਟਰੇਂਜ ਇੱਕ ਮੰਤਰ ਦਾ ਸੁਝਾਅ ਦਿੰਦਾ ਹੈ ਜਿਸ ਨਾਲ਼ ਲੋਕ ਭੁੱਲ ਜਾਣਗੇ ਕਿ ਪੀਟਰ ਪਾਰਕਰ ਹੀ ਸਪਾਇਡਰ-ਮੈਨ ਹੈ, ਪਰ ਵੌਂਗ, ਸਟਰੇਂਜ ਨੂੰ ਉਸ ਮੰਤਰ ਨੂੰ ਵਰਤਣ ਤੋਂ ਪਰਹੇਜ਼ ਕਰਨ ਨੂੰ ਕਹਿੰਦਾ ਹੈ। ਫਿਰ ਵੀ ਸਟਰੇਂਜ ਇਹ ਮੰਤਰ ਪੜ੍ਹ ਦਿੰਦਾ ਹੈ, ਪਾਰਕਰ ਬਾਰ-ਬਾਰ ਮੰਤਰ ਵਿੱਚ ਫੇਰ ਬਦਲ ਕਰਨ ਦੀ ਫਰਿਆਦ ਕਰਦਾ ਹੈ, ਜਿਸ ਕਾਰਣ ਮੰਤਰ ਵਿੱਚ ਖ਼ਰਾਬੀ ਹੋ ਜਾਂਦੀ ਹੈ। ਸਟਰੇਂਜ ਮੰਤਰ 'ਤੇ ਕਾਬੂ ਪਾਅ ਲੈਂਦਾ ਹੈ ਅਤੇ ਪਾਰਕਰ ਨੂੰ ਸੈਂਕਟਮ ਸੈਂਕਟੋਰਮ ਤੋਂ ਭੇਜ ਦਿੰਦਾ ਹੈ।

ਪਾਰਕਰ, ਇੱਕ ਐੱਮ.ਆਈ.ਟੀ ਦੀ ਪ੍ਰਬੰਧਕ ਨੂੰ ਐੱਮਜੇ ਅਤੇ ਲੀਡਜ਼ ਦੀਆਂ ਅਰਜ਼ੀਆਂ ਕਬੂਲਣ ਲਈ ਮਨਾਉਣ ਲਈ ਐਲੈਗਜ਼ੈਂਡਰ ਹੈਮਿਲਟਨ ਬ੍ਰਿੱਜ 'ਤੇ ਮਿਲਣ ਜਾਂਦਾ ਹੈ, ਪਰ ਇਕਦਮ ਹੀ ਪੁੱਲ 'ਤੇ ਔਟੋ ਔਕਟੇਵੀਅਸ ਹਮਲਾ ਕਰ ਦਿੰਦਾ ਹੈ। ਪਾਰਕਰ, ਆਇਰਨ ਸਪਾਇਡਰ ਸੂਟ ਪਾਅ ਕੇ ਐੱਮ.ਆਈ.ਟੀ ਪ੍ਰਬੰਧਕ ਨੂੰ ਬਚਾਉਣ ਲਈ ਔਕਟੇਵੀਅਸ ਖਿਲਾਫ ਲੜਦਾ ਹੈ। ਜਦੋਂ ਔਕਟੇਵੀਅਸ, ਪਾਰਕਰ ਦੇ ਸੂਟ ਉੱਤੋਂ ਨੈਨੋਤਕਨਾਲੋਜੀ ਉਖਾੜਦਾ ਹੈ ਤਾਂ, ਉਹ ਨੈਨੋਤਕਨਾਲੋਜੀ ਉਸ ਦੀਆਂ ਮਸ਼ੀਨੀ ਬਾਹਵਾਂ ਵਿੱਚ ਸਮਾਅ ਜਾਂਦੀ ਹੈ, ਜਿਸ ਕਾਰਣ ਪਾਰਕਰ ਔਕਟੇਵੀਅਸ ਦੀਆਂ ਮਸ਼ੀਨੀ ਬਾਹਵਾਂ ਨੂੰ ਠੱਲ੍ਹ ਪਾਉਣ ਵਿੱਚ ਸਫ਼ਲ ਹੁੰਦਾ ਹੈ। ਫਿਰ ਉਹ ਨੌਰਮਨ ਔਸਬੌਰਨ ਨੂੰ ਆਪਣੇ ਵੱਲ ਉੱਡਦੇ ਆਉਂਦੇ ਨੂੰ ਵੇਖਦੇ ਹਨ, ਪਰ ਇਸ ਤੋਂ ਪਹਿਲਾਂ ਕਿ ਔਸਬੌਰਨ ਉਹਨਾਂ 'ਤੇ ਹਮਲਾ ਕਰ ਸਕੇ, ਸਟਰੇਂਜ ਔਕਟੇਵੀਅਸ ਨੂੰ ਫ਼ੜ ਕੇ ਸੈਂਕਟਮ ਅੰਦਰ ਕਰਟ ਕੌਨਰਜ਼ ਦੇ ਸਮੇਤ ਕ਼ੈਦ ਕਰ ਦਿੰਦਾ ਹੈ। ਸਟਰੇਂਜ ਸਮਝਾਉਂਦਾ ਹੈ ਕਿ ਮੰਤਰ ਕਾਰਣ ਮਲਟੀਵਰਸ ਦੇ ਹਰੇਕ ਹਿੱਸੇ ਤੋਂ ਉਹ ਲੋਕ ਆ ਗਏ ਹਨ ਜਿਨ੍ਹਾਂ ਨੂੰ ਆਪਣੇ ਬ੍ਰਹਿਮੰਡ ਵਿੱਚ ਪਤਾ ਹੈ ਕਿ ਪਾਰਕਰ ਹੀ ਸਪਾਇਡਰ-ਮੈਨ ਹੈ। ਸਟਰੇਂਜ ਪਾਰਕਰ ਨੂੰ ਹੁਕਮ ਦਿੰਦਾ ਹੈ ਕਿ ਉਹ ਐੱਮਜੇ ਅਤੇ ਲੀਡਜ਼ ਦੀ ਮੱਦਦ ਨਾਲ਼ ਬਾਕੀਆਂ ਦਾ ਵੀ ਪਤਾ ਲਗਾਵੇ ਅਤੇ ਉਨ੍ਹਾਂ ਨੂੰ ਫ਼ੜ ਕੇ ਸੈਂਕਟਮ ਅੰਦਰ ਕ਼ੈਦ ਕਰੇ।

ਪਾਰਕਰ, ਮੈਕਸ ਡਿਲਨ ਅਤੇ ਫਲਿੰਟ ਮਾਰਕੋ ਦਾ ਪਤਾ ਲਗਾਉਂਦਾ ਹੈ ਅਤੇ ਉਹ ਇੱਕ ਜੰਗਲ ਵਿੱਚ ਹੁੰਦੇ ਹਨ, ਅਤੇ ਪਾਰਕਰ ਉਨ੍ਹਾਂ ਨੂੰ ਵੀ ਕਾਬੂ ਕਰਕੇ ਸੈਂਕਟਮ ਅੰਦਰ ਕ਼ੈਦ ਕਰ ਦਿੰਦਾ ਹੈ। ਇਸ ਦੌਰਾਨ ਔਸਬੌਰਨ, ਆਪਣੇ ਆਪ ਉੱਤੇ ਕਾਬੂ ਪਾਉਣ ਤੋਂ ਬਾਅਦ ਐੱਫ.ਈ.ਏ.ਐੱਸ.ਟੀ. ਦੀ ਇਮਾਰਤ ਵਿਖੇ ਜਾਂਦਾ ਹੈ ਅਤੇ ਮੇਅ ਉਸਦਾ ਖਿਆਲ ਰੱਖਦੀ ਹੈ ਅਤੇ ਉਸ ਤੋਂ ਬਾਅਦ ਪਾਰਕਰ ਉਸ ਨੂੰ ਆਪਣੇ ਨਾਲ਼ ਲੈਅ ਜਾਂਦਾ ਹੈ। ਆਪਣੀਆਂ-ਆਪਣੀਆਂ ਸਪਾਇਡਰ-ਮੈਨ ਖ਼ਿਲਾਫ਼ ਲੜਾਈਆਂ ਦੀ ਗੱਲਬਾਤ ਕਰਦੇ ਦੌਰਾਨ, ਕੈਦ ਕੀਤੇ ਹੋਏ ਖਲਨਾਇਕਾਂ ਵਿੱਚੋਂ ਕੁੱਝ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ, ਉਹਨਾਂ ਦੇ ਬ੍ਰਹਿਮੰਡ ਵਿੱਚੋਂ ਉਹਨਾਂ ਦੀ ਮੌਤ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਇਸ ਬ੍ਰਹਿਮੰਡ ਵਿੱਚ ਆਏ ਹਨ। ਸਟਰੇਂਜ, ਔਸਬੌਰਨ ਨੂੰ ਬਾਕੀਆਂ ਵਾਂਗ ਕੈਦ ਕਰ ਦਿੰਦਾ ਹੈ, ਅਤੇ ਇਸ ਤੋਂ ਬਾਅਦ ਇੱਕ ਅਜਿਹਾ ਮੰਤਰ ਤਿਆਰ ਕਰਦਾ ਹੈ ਜੋ ਕਿ ਇੱਕ ਬਕਸੇ ਅੰਦਰ ਕੈਦ ਹੁੰਦਾ ਹੈ ਜਿਸ ਨਾਲ਼ ਸਾਰੇ ਖਲਨਾਇਕ ਆਪਣੇ-ਆਪਣੇ ਬ੍ਰਹਿਮੰਡਾਂ ਵਿੱਚ ਮੁੜ ਚਲੇ ਜਾਣਗੇ, ਪਰ ਪਾਰਕਰ ਜ਼ਿੱਦ ਕਰਦਾ ਹੈ ਕਿ ਉਨ੍ਹਾਂ ਨੂੰ ਇਹਨਾਂ ਦਾ ਪਹਿਲਾਂ ਇਲਾਜ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਬ੍ਰਹਿਮੰਡਾਂ ਵਿੱਚ ਪਹੁੰਚਣ ਤੋਂ ਬਾਅਦ ਮਰਨ ਨਾ। ਪਾਰਕਰ ਸਟਰੇਂਜ ਨੂੰ ਮਿਰਰ ਡਾਇਮੈੱਨਸ਼ਨ ਵਿੱਚ ਕੈਦ ਕਰਕੇ ਉਸ ਤੋਂ ਮੰਤਰ ਵਾਲਾ ਬਕਸਾ ਖੋਹ ਲੈਂਦਾ ਹੈ, ਅਤੇ ਖਲਨਾਇਕਾਂ ਨੂੰ ਹੈਪੀ ਹੋਗਨ ਦੇ ਘਰ ਲੈਅ ਜਾਂਦਾ ਹੈ। ਉਹ ਔਕਟੇਵੀਅਸ ਦਾ ਇਲਾਜ ਕਰਨ ਵਿੱਚ ਸਫ਼ਲ ਹੁੰਦਾ ਹੈ, ਪਰ ਔਸਬੌਰਨ ਉੱਤੇ ਗਰੀਨ ਗੌਬਲਿਨ ਦਾ ਮੁੜ ਅਸਰ ਹੋ ਜਾਂਦਾ ਹੈ ਅਤੇ ਉਹ ਬਾਕੀ ਦੇ ਬੇਇਲਾਜੇ ਖਲਨਾਇਕਾਂ ਨੂੰ ਪਾਰਕਰ ਖਿਲਾਫ ਬਗ਼ਾਵਤ ਕਰਨ ਲਈ ਮਨਾ ਲੈਂਦਾ ਹੈ। ਜਿਵੇਂ ਹੀ ਡਿਲਨ, ਮਾਰਕੋ ਅਤੇ ਕੌਨਰਜ਼ ਹੈਪੀ ਹੋਗਨ ਦੇ ਘਰ ਵਿੱਚੋਂ ਚਲੇ ਜਾਂਦੇ ਹਨ, ਔਸਬੌਰਨ ਪੀਟਰ ਦੀ ਆਂਟ ਮੇਅ ਦੇ ਆਪਣਾ ਗਲਾਈਡਰ ਘੋਪ ਦਿੰਦਾ ਹੈ; ਮਰਨ ਤੋਂ ਪਹਿਲਾਂ, ਮੇਅ, ਪਾਰਕਰ ਨੂੰ ਦੱਸਦੀ ਹੈ ਕਿ "ਵਿਦ ਗ੍ਰੇਟ ਪਾਵਰ, ਦੇਅਰ ਮਸਟ ਔਲਸੋ ਕਮ ਗ੍ਰੇਟ ਰਿਸਪੌਂਸੀਬਿਲੀਟੀ" (ਮਤਲਬ: ਵੱਡੀਆਂ ਸ਼ਕਤੀਆਂ ਦੇ ਨਾਲ-ਨਾਲ ਵੱਡੀਆਂ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ)।

ਨੈੱਡ ਨੂੰ ਪਤਾ ਲਗਦਾ ਹੈ ਕਿ ਉਹ ਸਟਰੇਂਜ ਦੀ ਸਲਿੰਗ ਰਿੰਗ ਵਰਤ ਕੇ ਪੰਰਟਲ ਖੋਲ੍ਹ ਸਕਦਾ ਹੈ, ਅਤੇ ਇਸ ਦੀ ਮੱਦਦ ਨਾਲ ਉਹ ਅਤੇ ਐੱਮਜੇ ਪਾਰਕਰ ਨੂੰ ਲੱਭਣ ਦਾ ਯਤਨ ਕਰਦੇ ਹਨ। ਪਰ ਉਹ ਆਪਣੇ ਪਾਰਕਰ ਦੀ ਬਜਾਏ ਉਸਦੇ ਦੋ ਹੋਰ ਵਰਜਨਜ਼ ਨੂੰ ਲੱਭਿਆ ਹੋਇਆ ਪਾਉਂਦੇ ਹਨ ਜਿਹੜੇ ਕਿ ਸਟਰੇਂਜ ਦੇ ਮੰਤਰ ਕਾਰਣ ਹੀ ਇਸ ਬ੍ਰਹਿਮੰਡ ਵਿੱਚ ਆਏ ਹਨ, ਅਤੇ ਇੱਕ ਨੂੰ ਨਾਂਮ ਦਿੱਤਾ ਜਾਂਦਾ ਹੈ "ਪੀਟਰ-ਦੋ" (ਔਸਬੌਰਨ, ਔਕਟੇਵੀਅਸ ਅਤੇ ਮਾਰਕੋ ਦੇ ਬ੍ਰਹਿਮੰਡ ਤੋਂ) ਅਤੇ ਦੂਜੇ ਨੂੰ "ਪੀਟਰ-ਤਿੰਨ" (ਕੌਨਰਜ਼ ਅਤੇ ਡਿਲਨ ਦੇ ਬ੍ਰਹਿਮੰਡ ਤੋਂ)। ਨੈੱਡ ਅਤੇ ਐੱਮਜੇ, ਪਾਰਕਰ ਨੂੰ ਲੱਭ ਕੇ ਉਸ ਨੂੰ ਹੌਂਸਲਾ ਦੇਣ ਦਾ ਯਤਨ ਕਰਦੇ ਹਨ ਅਤੇ ਬਾਕੀ ਦੇ ਸਪਾਇਡਰ-ਮੈਨ ਉਸ ਨੂੰ ਆਪਣੇ ਜਾਨ ਤੋਂ ਪਿਆਰਿਆਂ ਨੂੰ ਗਵਾਉਣ ਦੇ ਕਿੱਸੇ ਦੱਸਦੇ ਅਤੇ ਉਸਦਾ ਹੌਂਸਲਾ ਅਫਜ਼ਾਈ ਕਰਦੇ ਹਨ ਤਾਂ ਕਿ ਉਹ ਆਪਣੀ ਆਂਟ ਮੇਅ ਦੀ ਕੁਰਬਾਨੀ ਨੂੰ ਬਰਬਾਦ ਨਾ ਜਾਣ ਦੇਵੇ।

ਤਿੰਨੋਂ ਪਾਰਕਰ ਰਲ਼ ਕੇ ਬਚੇ ਹੋਏ ਬੇਇਲਾਜੇ ਖਲਨਾਇਕਾਂ ਨੂੰ ਠੀਕ ਕਰਨ ਲਈ ਦਵਾਅ ਬਣਾਉਂਦੇ ਹਨ, ਅਤੇ ਡਿਲਨ, ਮਾਰਕੋ ਅਤੇ ਕੌਨਰਜ਼ ਨੂੰ ਸਟੈਚੂ ਔਫ਼ ਲਿਬਰਟੀ ਵਿਖੇ ਬਲਾਉਂਦੇ ਹਨ, ਜਿੱਥੇ ਪੀਟਰ-ਦੋ ਮਾਰਕੋ ਦਾ ਅਤੇ ਪਾਰਕਰ ਕੌਨਰਜ਼ ਦਾ ਇਲਾਜ ਕਰ ਦਿੰਦੇ ਹਨ। ਔਕਟੇਵੀਅਸ ਵੀ ਉੱਥੇ ਮੱਦਦ ਕਰਨ ਵਾਸਤੇ ਆਉਂਦਾ ਹੈ ਅਤੇ ਡਿਲਨ ਦਾ ਇਲਾਜ ਕਰਨ ਵਿੱਚ ਸਫ਼ਲ ਹੁੰਦਾ ਹੈ। ਸਟਰੇਂਜ ਮਿਰਰ ਡਾਇਮੈੱਨਸ਼ਨ ਵਿੱਚੋਂ ਵਾਪਸ ਨਿਕਲ਼ ਆਉਂਦਾ ਹੈ, ਪਰ ਔਸਬੌਰਨ ਸਟੈਚੂ ਔਫ਼ ਲਿਬਰਟੀ 'ਤੇ ਆ ਕੇ ਬਕਸੇ ਵਿੱਚ ਕੈਦ ਮੰਤਰ ਨੂੰ ਤਬਾਹ ਕਰ ਦਿੰਦਾ ਹੈ, ਜਿਸ ਕਾਰਣ ਬ੍ਰਹਿਮੰਡਾਂ ਦੀਆਂ ਸਰਹੱਦਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਸਟਰੇਂਜ ਸਰਹੱਦਾਂ ਜੋੜਨ ਦਾ ਯਤਨ ਕਰਦਾ ਹੈ, ਉਸ ਵੇਲੇ ਖਿਝਿਆ ਹੋਇਆ ਪਾਰਕਰ ਔਸਬੌਰਨ ਨੂੰ ਮਾਰਨ ਦਾ ਯਤਨ ਕਰਦਾ ਹੈ, ਪਰ ਪੀਟਰ-ਦੋ ਉਸ ਨੂੰ ਇਹ ਕਰਨ ਤੋਂ ਠੱਲ੍ਹ ਪਾਉਂਦਾ ਹੈ। ਪੀਟਰ-ਤਿੰਨ ਅਤੇ ਪਾਰਕਰ ਦਵਾਅ ਦਾ ਟੀਕਾ ਔਸਬੌਰਨ ਦੇ ਲਗਾਉਂਦੇ ਹਨ ਅਤੇ ਉਹ ਵੀ ਠੀਕ ਹੋ ਜਾਂਦਾ ਹੈ। ਪੀਟਰ ਨੂੰ ਅਹਿਸਾਸ ਹੁੰਦਾ ਹੈ ਕਿ ਮਲਟੀਵਰਸ ਨੂੰ ਬਚਾਉਣ ਦਾ ਸਿਰਫ਼ ਇੱਕੋ ਹੀ ਤਰੀਕਾ ਹੈ ਅਤੇ ਉਹ ਇਸ ਤਰ੍ਹਾਂ ਜੇਕਰ ਸਾਰੇ ਭੁੱਲ ਜਾਣ ਕਿ ਉਸਦੀ (ਪਾਰਕਰ) ਕੋਈ ਹੋਂਦ ਵੀ ਹੈ ਅਤੇ ਸਟਰੇਂਜ ਨੂੰ ਇਹ ਕਰਨ ਲਈ ਫ਼ਰਿਆਦ ਕਰਦਾ ਹੈ, ਅਤੇ ਐੱਮਜੇ ਅਤੇ ਲੀਡਜ਼ ਨਾਲ਼ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਲੱਭ ਕੇ ਮੁੜ ਸਾਰਾ ਕੁੱਝ ਸਮਝਾ ਦੇਵੇਗਾ। ਸਟਰੇਂਜ ਮੰਤਰ ਪੜ੍ਹ ਦਿੰਦਾ ਹੈ, ਸਾਰੇ ਜਣੇ ਆਪਣੇ-ਆਪਣੇ ਬ੍ਰਹਿਮੰਡਾਂ ਵਿੱਚ ਵਾਪਸ ਚਲੇ ਜਾਂਦੇ ਹਨ ਅਤੇ ਪਾਰਕਰ ਨੂੰ ਉਸਦੇ ਬ੍ਰਹਿਮੰਡ ਵਿੱਚ ਸਾਰੇ ਭੁੱਲ ਜਾਂਦੇ ਹਨ। ਪਾਰਕਰ ਕੁੱਝ ਸਮੇਂ ਬਾਅਦ ਐੱਮਜੇ ਅਤੇ ਲੀਡਜ਼ ਨੂੰ ਮਿਲਣ ਜਾਂਦਾ ਹੈ, ਪਰ ਉਨ੍ਹਾਂ ਨਾਲ ਮੁੜ੍ਹ ਜਾਣ-ਪਛਾਣ ਨਹੀਂ ਕਰਦਾ। ਆਂਟ ਮੇਅ ਦੀ ਕਬਰ 'ਤੇ ਉਸਦੀ ਗੱਲ-ਬਾਤ ਹੋਗਨ ਨਾਲ਼ ਹੁੰਦੀ ਹੈ ਜਿਸ ਨੂੰ ਪਾਰਕਰ ਬਾਰੇ ਕੁੱਝ ਨਹੀਂ ਚੇਤਾ, ਪਰ ਇਸ ਗੱਲ-ਬਾਤ ਦੌਰਾਨ ਉਹ ਮੁੜ੍ਹ ਪ੍ਰੇਰਿਤ ਹੁੰਦਾ ਹੈ ਅਤੇ ਆਪਣੀ ਪਛਾਣ ਲੁਕੋ ਕੇ ਰੱਖਣ ਦਾ ਫੈਸਲਾ ਲੈਂਦਾ ਹੈ ਅਤੇ ਇੱਕ ਨਵਾਂ ਸੂਟ ਬਣਾ ਕੇ ਸਪਾਇਡਰ-ਮੈਨ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰਦਾ ਹੈ।

ਇੱਕ ਮਿੱਡ-ਕਰੈਡਿਟ ਸੀਨ ਵਿੱਚ, ਐੱਡੀ ਬਰੌਕ ਅਤੇ ਉਸਦਾ ਸਿੰਬਾਇਓਟ, ਵੈੱਨਮ ਵਿਖਾਏ ਜਾਂਦੇ ਹਨ ਜੋ ਕਿ ਮੰਤਰ ਵਿੱਚ ਗ਼ਲਤੀ ਹੋਣ ਕਾਰਣ ਪਾਰਕਰ ਦੇ ਬ੍ਰਹਿਮੰਡ ਵਿੱਚ ਆ ਗਏ ਹੁੰਦੇ ਹਨ। ਬਰੌਕ ਫੈਸਲਾ ਕਰਦਾ ਹੈ ਕਿ ਉਹ ਸਪਾਇਡਰ-ਮੈਨ ਨੂੰ ਮਿਲਣ ਜਾਵੇਗਾਪਰ ਇਸ ਦੌਰਾਨ ਉਹ ਆਪਣੇ ਬ੍ਰਹਿਮੰਡ ਵਿੱਚ ਵਾਪਸ ਚਲੇ ਜਾਂਦੇ ਹਨ, ਅਤੇ ਅਣਜਾਣੇ ਵਿੱਚ ਸਿੰਬਾਇਓਟ ਦਾ ਇੱਕ ਹਿੱਸਾ ਉਥੇ ਹੀ ਛੱਡ ਜਾਂਦੇ ਹਨ।

ਅਦਾਕਾਰ ਅਤੇ ਕਿਰਦਾਰ ਸੋਧੋ

  • ਟੌਮ ਹੌਲੈਂਡ - ਪੀਟਰ ਪਾਰਕਰ / ਸਪਾਇਡਰ-ਮੈਨ: ਇੱਕ ਨੌਜਵਾਨ ਮੁੰਡਾ ਅਤੇ ਅਵੈਂਜਰ ਜਿਸ ਨੂੰ ਇੱਟ ਰੇਡੀਓਐਕਟਿਵ ਮੱਕੜੀ ਲੜਨ ਕਾਰਣ ਮੱਕੜੀ ਵਰਗੀਆਂ ਸ਼ਕਤੀਆਂ ਮਿਲ ਗਈਆਂ ਹਨ। ਹੌਲੈਂਡ ਨੇ ਇਹ ਆਖਿਆ ਕਿ ਪੀਟਰ ਦਾ ਕਿਰਦਾਰ ਕਰਨਾ ਉਸ ਲਈ ਥੋੜਾ ਔਖਾ ਹੋਇਆ ਕਿਉਂਕਿ ਪੀਟਰ ਇੱਕ "ਭੋਲਾ, ਦਿਲਕਸ਼ ਨੌਜਵਾਨ" ਹੈ ਅਤੇ ਪਿੱਛਲੀ ਕੁੱਝ ਫ਼ਿਲਮਾਂ ਵਿੱਚ ਉਸ ਨੇ ਕੁੱਝ ਜ਼ਿਆਦਾ ਸਿਆਣੇ ਕਿਰਦਾਰ ਕੀਤੇ ਸਨ, ਜਿਵੇਂ ਕਿ ਚੈਰੀ (2021)
  • ਜੈਂਡੇਆ - ਐੱਮਜੇ: ਪਾਰਕਰ ਦੀ ਜਮਾਤਣ ਅਤੇ ਸਹੇਲੀ। ਉਸਦਾ ਪੂਰਾ ਨਾਮ ਮਿਛੈੱਲ ਜੋਨਜ਼ ਹੈ।
  • ਬੈਨੇਡਿਕਟ ਕੰਬਰਬੈਚ - ਡਾਕਟਰ ਸਟੀਫਨ ਸਟਰੇਂਜ: ਇੱਕ ਸਰਜੀਅਨ ਜੋ ਇੱਕ ਕਾਰ ਦੁਰਘਟਨਾ ਤੋਂ ਬਾਅਦ ਮਿਸਟਿਕ ਆਰਟਸ ਦਾ ਸਰਤਾਜ ਬਣ ਜਾਂਦਾ ਹੈ। ਰੌਬਰਟ ਡਾਉਨੀ ਜੂਨੀਅਰ ਦਾ ਕਿਰਦਾਰ ਟੋਨੀ ਸਟਾਰਕ ਜਿਵੇਂ ਸਪਾਇਡਰ-ਮੈਨ: ਹੋਮਕਮਿੰਗ (2017) ਵਿੱਚ ਅਤੇ ਸੈਮਿਊਲ ਐੱਲ. ਜੈਕਸਨ ਦਾ ਕਿਰਦਾਰ ਨਿੱਕ ਫਿਊਰੀ ਜਿਵੇਂ ਸਪਾਇਡਰ-ਮੈਨ: ਫਾਰ ਫਰੌਮ ਹੋਮ (2019) ਵਿੱਚ ਪੀਟਰ ਲਈ ਮੁਰਸ਼ਦ ਬਣੇ ਸਨ ਇਸ ਹੀ ਤਰ੍ਹਾਂ ਸਟਰੇਂਜ ਹੁਣ ਪੀਟਰ ਲਈ ਮੁਰਸ਼ਦ ਬਣਿਆ ਹੈ।
  • ਜੇਕਬ ਬੈਟਾਲਨ - ਨੈੱਡ ਲੀਡਜ਼: ਪਾਰਕਰ ਦਾ ਪੱਕਾ ਆੜੀ। ਬੈਟਾਲਨ ਨੂੰ ਇਸ ਕਿਰਦਾਰ ਲਈ ਕੁੱਲ 46 ਕਿੱਲੋ (102 ਪਾਉਂਡ) ਭਾਰ ਘਟਾਉਣਾ ਪਿਆ ਸੀ।
  • ਮਰਿੱਸਾ ਟੋਮੇਈ - ਮੇ ਪਾਰਕਰ: ਪਾਰਕਰ ਦੀ ਆਂਟ।
  • ਬੈਨੇਡਿਕਟ ਵੌਂਗ - ਵੌਂਗ: ਮਿਸਟਿਕ ਆਰਟਸ ਦਾ ਸਰਤਾਜ ਅਤੇ ਸਟਰੇਂਜ ਦਾ ਆੜੀ ਅਤੇ ਮੁਰਸ਼ਦ।
  • ਜੇਮੀ ਫੌਕਸ - ਮੈਕਸ ਡਿਲਨ / ਇਲੈਕਟਰੋ
  • ਜੌਨ ਫੈਵਰੋਉ - ਹੈਰਲਡ "ਹੈਪੀ" ਹੋਗਨ: ਸਟਾਰਕ ਇੰਡਸਟਰੀਜ਼ ਦੇ ਸੁਰੱਖਿਆ ਮਹਿਕਮੇ ਦਾ ਸਰਦਾਰ ਅਤੇ ਟੋਨੀ ਸਟਾਰਕ ਦਾ ਸਾਬਕਾ ਰੱਖਿਅਕ ਅਤੇ ਡਰਾਇਵਰ, ਜੋ ਕਿ ਹੁਣ ਪਾਰਕਰ ਦੀ ਦੇਖ-ਰੇਖ ਕਰਦਾ ਹੈ।
  • ਵਿਲੈੱਮ ਡੈੱਫੋ - ਨੌਰਮਨ ਔਸਬੌਰਨ / ਗਰੀਨ ਗੌਬਲਿਨ
  • ਐਲਫਰੈੱਡ ਮੋਲਿਨਾ - ਔਟੋ ਔਕਟੇਵੀਅਸ / ਡੌਕਟਰ ਔਕਟੋਪਸ
  • ਟੋਨੀ ਰੈਵੋਲਰੀ - ਇਉਜੀਨ "ਫਲੈਸ਼" ਥੌਂਪਸਨ
  • ਐਂਡਰਿਊ ਗਾਰਫੀਲਡ - ਪੀਟਰ ਪਾਰਕਰ / ਸਪਾਇਡਰ-ਮੈਨ
  • ਟੋਬੀ ਮੈਗੁਆਇਰ - ਪੀਟਰ ਪਾਰਕਰ / ਸਪਾਇਡਰ-ਮੈਨ

ਸੰਗੀਤ ਸੋਧੋ

ਨਵੰਬਰ 2020 ਵਿੱਚ ਇਹ ਐਲਾਨ ਦਿੱਤਾ ਗਿਆ ਸੀ ਕਿ ਹੋਮਕਮਿੰਗ ਅਤੇ ਫਾਰ ਫਰੌਮ ਹੋਮ ਦੇ ਸੰਗੀਤਕਾਰ ਮਾਇਕਲ ਗਿਆਚਿਨੋ ਹੀ ਨੋ ਵੇ ਹੋਮ ਲਈ ਸੰਗੀਤ ਬਣਾਉਣਗੇ।

ਰਿਲੀਜ਼ ਸੋਧੋ

ਥੀਏਟਰਾਂ ਵਿੱਚ ਸੋਧੋ

ਸਪਾਇਡਰ-ਮੈਨ: ਨੋ ਵੇ ਹੋਮ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦੇ ਹਿੱਸੇ ਵੱਜੋਂ ਸੰਯੁਕਤ ਰਾਜ ਅਮਰੀਕਾ ਵਿੱਚ 17 ਦਸੰਬਰ, 2021 ਨੂੰ ਜਾਰੀ ਕੀਤੀ ਗਈ ਸੀ। ਇੱਕ ਚੌਥੀ ਸਪਾਇਡਰ-ਮੈਨ ਫ਼ਿਲਮ ਵੀ ਸਿਰਜੀ ਜਾ ਰਹੀ ਹੈ। ਪਹਿਲਾਂ ਇਹ 16 ਜੁਲਾਈ, 2021 ਨੂੰ ਜਾਰੀ ਹੋਣ ਦੀ ਤਾਕ ਵਿੱਚ ਸੀ, ਪਰ ਫਿਰ ਇਸ ਨੂੰ ਕੋਵਿਡ-19 ਮਹਾਂਮਾਰੀ ਕਾਰਣ 5 ਨਵੰਬਰ, 2021 ਨੂੰ ਜਾਰੀ ਕਰਨ ਦਾ ਖਿਆਲ ਕੀਤਾ ਗਿਆ, ਪਰ ਅਖੀਰ ਵਿੱਚ ਇਸ ਨੂੰ 17 ਦਸੰਬਰ, 2021 ਨੂੰ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ।

ਹੋਮ ਮੀਡੀਆ ਸੋਧੋ

ਸਪਾਇਡਰ-ਮੈਨ: ਨੋ ਵੇ ਹੋਮ ਨੂੰ ਇਸਦੇ ਥੀਏਟਰਾਂ ਵਿੱਚ ਜਾਰੀ ਹੋਣ ਤੋਂ ਬਾਅਦ ਸਟਾਰਜ਼ 'ਤੇ ਜਾਰੀ ਕੀਤਾ ਜਾਵੇਗਾ।

ਭਵਿੱਖ ਸੋਧੋ

ਅਗਸਤ 2019 ਤੱਕ, ਨੋ ਵੇ ਹੋਮ ਦੇ ਨਾਲ-ਨਾਲ ਹੀ ਇਸਦਾ ਅਗਲਾ ਭਾਗ ਵੀ ਬਣ ਰਿਹਾ ਸੀ। ਫਰਵਰੀ 2021 ਵਿੱਚ, ਟੌਮ ਹੌਲੈਂਡ ਨੇ ਭਾਵੇਂ ਇਹ ਆਖਿਆ ਸੀ ਕਿ, ਨੋ ਵੇ ਹੋਮ ਉਸਦੀ ਅਖ਼ੀਰਲੀ ਫ਼ਿਲਮ ਹੈ ਮਾਰਵਲ ਅਤੇ ਸੋਨੀ ਨਾਲ ਉਸਦੇ ਮੌਜੂਦਾ ਇਕਰਾਰਨਾਮੇ ਮੁਤਾਬਕ, ਪਰ ਉਹ ਭਵਿੱਖ ਸਪਾਇਡਰ-ਮੈਨ ਦਾ ਕਿਰਦਾਰ ਕਰਨਾ ਪਸੰਦ ਕਰੂਗਾ। ਉਸ ਹੀ ਵਰ੍ਹੇ ਦੇ ਜੁਲਾਈ ਮਹੀਨੇ ਵਿੱਚ, ਜ਼ੈਂਡੇਆ ਨੇ ਇਹ ਆਖਿਆ ਉਸ ਨੂੰ ਇਸ ਬਾਰੇ ਕੁੱਝ ਨਹੀਂ ਪਤਾ ਕਿ ਨੋ ਵੇ ਹੋਮ ਤੋਂ ਕੋਈ ਸਪਾਇਡਰ-ਮੈਨ ਫ਼ਿਲਮ ਬਣੂਗੀ ਜਾਂ ਨਹੀਂ।

ਹਵਾਲੇ ਸੋਧੋ

  1. "Spider-Man: No Way Home (12A)". British Board of Film Classification. Archived from the original on December 12, 2021. Retrieved December 12, 2021.
  2. Rubin, Rebecca (December 14, 2021). "Box Office Preview: Spider-Man: No Way Home Eyes Mighty, Massive, Marvelous $150 Million-Plus Debut". Variety. Archived from the original on December 14, 2021. Retrieved December 14, 2021.