ਸ਼ਮਸ਼ੇਰ ਸਿੰਘ ਅਸ਼ੋਕ

ਪੰਜਾਬੀ ਲੇਖਕ
(ਸਮਸ਼ੇਰ ਸਿੰਘ ਅਸ਼ੋਕ ਤੋਂ ਮੋੜਿਆ ਗਿਆ)

ਸ਼ਮਸ਼ੇਰ ਸਿੰਘ ਅਸ਼ੋਕ (10 ਫਰਵਰੀ 1904 - 14 ਜੁਲਾਈ 1986) ਪੰਜਾਬੀ ਦੇ ਲੇਖਕ ਹਨ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਸੰਪਾਦਿਤ ਕੀਤੀਆਂ ਹਨ। ਸ਼ਮਸ਼ੇਰ ਸਿੰਘ ਅਸ਼ੋਕ ਦਾ ਜਨਮ ਪਿੰਡ ਗੁਆਰਾ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ ਵਿਖੇ ਹੋਇਆ। ਲੇਖਕ ਨੇ ਹਿੰਦੀ ਵਿੱਚ ਵੀ ਰਚਨਾ ਕੀਤੀ। ਸ਼ਮਸ਼ੇਰ ਸਿੰਘ ਅਸ਼ੋਕ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਐਵਾਰਡ ਨਾਲ ਨਿਵਾਜਿਆ ਗਿਆ। 1978 ਈ. ਵਿੱਚ ਲੇਖਕ ਨੂੰ ਭਾਸ਼ਾ ਵਿਭਾਗ ਨੇ ਸਨਮਾਨਿਤ ਕੀਤਾ। ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰੀਸਰਚ ਸਕਾਲਰ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੇ ਇੰਚਾਰਜ ਵੀ ਰਹੇ।[1]

ਸ਼ਮਸ਼ੇਰ ਸਿੰਘ ਅਸ਼ੋਕ
ਅਸ਼ੋਕ ਸਾਹਿਬ
ਅਸ਼ੋਕ ਸਾਹਿਬ
ਜਨਮ(1904-02-10)10 ਫਰਵਰੀ 1904
ਗੁਆਰਾ
ਮੌਤ14 ਜੁਲਾਈ 1986(1986-07-14) (ਉਮਰ 82)
ਸੰਗਰੂਰ
ਕਿੱਤਾਸੰਪਾਦਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤ
ਸਿੱਖਿਆਦਸਵੀਂ
ਕਾਲ1904-1986
ਪ੍ਰਮੁੱਖ ਅਵਾਰਡਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ

ਰਚਨਾਵਾਂ

ਸੋਧੋ
  1. ਪ੍ਰਾਚੀਨ ਜੰਗਨਾਮੇ (ਸੰਪਾਦਿਤ),
  2. ਮਜਲੂਮਬੀਰ (ਕਵਿਤਾ),
  3. ਮੁਦਰਾ ਰਾਖਸ਼ ਨਾਟਕ(ਅਨੁਵਾਦ),
  4. ਜੰਗਨਾਮਾ ਲਾਹੌਰ ਕ੍ਰਿਤ ਕਾਨ ਸਿੰਘ ਬੰਗਾ(ਸੰਪਾਦਿਤ),
  5. ਧਰਮ,ਸਾਹਿਤ ਅਤੇ ਇਤਿਹਾਸ(ਲੇਖ ਸੰਗ੍ਰਹਿ),
  6. ਗੁਰੂ ਨਾਨਕ ਜੀਵਨੀ ਤੇ ਗੋਸ਼ਟਾਂ ,
  7. ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵਜੀ (ਜੀਵਨੀ),
  8. ਸਿੱਖੀ ਤੇ ਇਤਿਹਾਸ (ਲੇਖ ਸੰਗ੍ਰਹਿ),ਪੰਜਾਬ ਦੀਆਂ ਲਹਿਰਾਂ (1850- 1910),
  9. ਸਾਹਿਤਕ ਲੀਹਾਂ (ਲੇਖ ਸੰਗ੍ਰਹਿ),
  10. ਆਦਮੀ ਦੀ ਪਰਖ (ਅਨੁਵਾਦ),
  11. ਪੰਜਾਬ ਦਾ ਹਿੰਦੀ ਸਾਹਿਤ (ਹਿੰਦੀ),
  12. ਹੀਰ ਵਾਰਿਸ (ਸੰਪਾਦਿਤ),
  13. ਮੁਕਬਲ ਦੇ ਕਿੱਸੇ ,
  14. ਪੰਜਾਬੀ ਹੱਥ ਲਿਖਤਾਂ ਦੀ ਸੂਚੀ,
  15. ਸਮੇਂ ਦਾ ਸੁਨੇਹਾ (ਨਾਵਲ),
  16. ਸ਼ਾਹ ਮੁਹੰਮਦ ਦਾ ਜੰਗਨਾਮਾ (ਸੰਪਾਦਿਤ),
  17. ਮਾਧਵ ਨਲ ਕਾਮ ਕੰਦਲਾ ਤੇ ਰਾਗਮਾਲਾ ਨਿਰਣਯ [2]
  18. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ(1982)
  19. ਨੀਸਾਣ ਤੇ ਹੁਕਮਨਾਮੇ (ਸੰਪਾਦਨ)
  20. ਜੀਵਨੀ ਭਾਈ ਕਾਨ੍ਹ ਸਿੰਘ ਨਾਭਾ
  21. ਵੀਰ ਨਾਇਕ ਸ ਹਰੀ ਸਿੰਘ ਨਲੂਆ
  22. ਸ਼ੀਰੀਂ ਫ਼ਰਹਾਦ
  23. ਮਜਹਬੀ ਸਿੱਖਾਂ ਦਾ ਇਤਿਹਾਸ
  24. ਪ੍ਰਾਚੀਨ ਵਾਰਾਂ ਤੇ ਜੰਗਨਾਮੇ
  25. ਪ੍ਰਸਿੱਧ ਗੁਰਦੁਆਰੇ
  26. ਪੰਜਾਬ ਦਾ ਸੰਖੇਪ ਇਤਿਹਾਸ
  27. ਸਾਡਾ ਹਥ-ਲਿਖਤ ਪੰਜਾਬੀ ਸਾਹਿਤ
  28. ਪੰਜਾਬੀ ਵੀਰ ਪਰੰਪਰਾ (17ਵੀਂ ਸਦੀ)
  29. ਸੀਹਰਫ਼ੀਆਂ ਸਾਧੂ ਵਜ਼ੀਰ ਸਿੰਘ ਸਿੰਘ ਜੀ ਕੀਆਂ
  30. ਵੀਰ ਨਾਇਕ ਹਰੀ ਸਿੰਘ ਨਲਵਾ (ਜੀਵਨੀ)।[3]

ਹਵਾਲੇ

ਸੋਧੋ
  1. http://khalsanews.org/newspics/2010/08Aug2010/20%20Aug%2010/20%20Aug%2010%20SGGS%20history.htm
  2. [1]
  3. ਪੁਸਤਕ- ਸ਼ਮਸ਼ੇਰ ਸਿੰਘ ਅਸ਼ੋਕ ਜੀਵਨ ਤੇ ਰਚਨਾ ,ਲੇਖਕ - ਧਰਮ ਚੰਦ ਵਾਤਿਸ਼ , ਪ੍ਰਕਾਸ਼ਕ - ਪਬਲੀਕੇਸ਼ਨ ਬਿਉਰੋ ,ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਨ 1995, ਪੰਨਾ ਨੰ. 1-16,23-24