ਸਰਾਭਾ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਸਰਾਭਾ ਲੁਧਿਆਣਾ ਜ਼ਿਲੇ ਦੇ ਬਲਾਕ ਪੱਖੋਵਾਲ ਦਾ ਥਾਣਾ ਸੁਧਾਰ ਅਧੀਨ ਪੈਂਦਾ ਪਿੰਡ ਹੈ।[1] ਭਾਰਤ ਦੇ ਇੱਕ ਉੱਘੇ ਅਜ਼ਾਦੀ ਘੁਲਾਟੀਏ ਅਤੇ ਇਨਕਲਾਬੀ, ਗਦਰ ਪਾਰਟੀ ਦਾ ਸਰਗਰਮ ਕਾਰਕੁੰਨ ਕਰਤਾਰ ਸਿੰਘ ਸਰਾਭਾ ਦਾ ਪਿੰਡ ਹੋਣ ਨਾਤੇ ਇਸ ਨੂੰ ਕੌਮਾਂਤਰੀ ਪ੍ਰਸਿੱਧੀ ਮਿਲੀ ਹੈ।[2] ਐਪਰ, ਇੱਥੋਂ ਦੇ ਹੋਰ ਗਦਰੀ ਦੇਸ਼ ਭਗਤ ਵੀ ਹੋਏ ਹਨ; ਜਿਨ੍ਹਾਂ ਵਿੱਚ ਰੁਲੀਆ ਸਿੰਘ, ਅਮਰ ਸਿੰਘ, ਅਰਜਨ ਸਿੰਘ, ਬਦਨ ਸਿੰਘ (ਕਰਤਾਰ ਸਿੰਘ ਦਾ ਦਾਦਾ), ਕੁੰਦਨ ਸਿੰਘ, ਨਾਰੰਗ ਸਿੰਘ, ਨੂਰ ਇਲਾਹੀ, ਤੇਜਾ ਸਿੰਘ ਸਫਰੀ ਤੇ ਪ੍ਰੇਮ ਸਿੰਘ (ਦੋਵੇਂ ਸਕੇ ਭਰਾ) ਸ਼ਾਮਲ ਹਨ।[3]
ਸਰਾਭਾ | |
---|---|
ਪਿੰਡ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਪੱਖੋਵਾਲ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਲੁਧਿਆਣਾ |