ਸਵਾਤ ਜ਼ਿਲ੍ਹਾ
ਸਵਾਤ (ਪਸ਼ਤੋ:سوات, Urdu: سوات)ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾ ਪ੍ਰਾਂਤ ਦਾ ਇੱਕ ਜ਼ਿਲ੍ਹਾ ਅਤੇ ਸੁੰਦਰ ਘਾਟੀ ਹੈ। ਇਹ ਹਿੰਦੂ ਕੁਸ਼ ਲੜੀ ਵਿੱਚ ਉੱਠਦੀ ਸਵਾਤ ਦਰਿਆ ਦੀ ਉੱਪਰੀ ਵਾਦੀ ਹੈ। ਇਹ ਇਸਲਾਮਾਬਾਦ ਤੋਂ 160 ਕਿਮੀ ਦੀ ਦੂਰੀ ਉੱਤੇ ਸਥਿਤ ਹੈ। ਸੈਦੂ ਸ਼ਰੀਫ ਇੱਥੇ ਦੀ ਰਾਜਧਾਨੀ ਹੈ ਪਰ ਮਿੰਗੋਰਾ ਇੱਥੇ ਦਾ ਮੁੱਖ ਨਗਰ ਹੈ।[1] ਇਸ ਘਾਟੀ ਦੀ ਸੁੰਦਰਤਾ ਨੂੰ ਵੇਖਦੇ ਹੋਏ ਇਸਨੂੰ ਪਾਕਿਸਤਾਨ ਦਾ ਸਵਿਟਜਰਲੈਂਡ ਵੀ ਕਿਹਾ ਜਾਂਦਾ ਹੈ।
ਸਵਾਤ ਜ਼ਿਲ੍ਹਾ سوات | |
---|---|
ਦੇਸ਼ | ਪਾਕਿਸਤਾਨ |
ਸੂਬਾ | ਖੈਬਰ ਪਖਤੂਨਖਵਾ ਸੂਬਾ |
ਰਾਜਧਾਨੀ | ਸੈਦੂ ਸ਼ਰੀਫ |
ਖੇਤਰ | |
• ਕੁੱਲ | 5,337 km2 (2,061 sq mi) |
ਆਬਾਦੀ (1998) | |
• ਕੁੱਲ | 12,57,602 |
• ਘਣਤਾ | 236/km2 (610/sq mi) |
ਸਮਾਂ ਖੇਤਰ | ਯੂਟੀਸੀ+5 (PKT) |
ਏਰੀਆ ਕੋਡ | ਏਰੀਆ ਕੋਡ 946 |
ਇਹ ਖੈਬਰ ਪਖਤੂਨਖਵਾ ਵਿੱਚ (ਸਵਾਤ (ਰਿਆਸਤ) ਵੇਖੋ) ਇੱਕ ਰਿਆਸਤ ਸੀ ਜਿਸਨੂੰ 1969 ਵਿੱਚ ਭੰਗ ਕੀਤਾ ਗਿਆ ਸੀ। ਵਾਦੀ ਵਿੱਚ ਪਖਤੂਨ ਲੋਕ ਰਹਿੰਦੇ ਹਨ ਅਤੇ ਪਸ਼ਤੋ ਉਨ੍ਹਾਂ ਦੀ ਮੁੱਖ ਭਾਸ਼ਾ ਹੈ। ਹੋਰ ਨਿੱਕੀਆਂ ਭਾਸ਼ਾਵਾਂ ਵਿੱਚ ਟੋਰਵਾਲੀ, ਗੋਜਰੀ, ਹਿੰਦਕੋ ਅਤੇ ਕਲਾਮੀ ਵੀ ਸ਼ਾਮਲ ਹਨ।
ਹਵਾਲੇ
ਸੋਧੋ- ↑ "Pakistan troops seize radical cleric's base": officials, Agence France Presse (AFP), 28 November 2007, accessed same day