ਸਵੈਲੀਨਤਾ
ਸਵੈਲੀਨਤਾ ਜਾਂ ਔਟੀਜ਼ਮ ਮਨੁੱਖੀ ਵਿਕਾਸ ਸੰਬੰਧੀ ਇੱਕ ਵਿਕਾਰ ਹੈ ਜਿਸਦੇ ਮੁੱਖ ਲੱਛਣ, ਸਮਾਜਕ ਸੰਚਾਰ ਵਿੱਚ ਮੁਸ਼ਕਲਾਂ, ਅਤੇ ਵਿਵਹਾਰਾਂ ਦਾ ਸੀਮਤ ਹੋਣਾ ਅਤੇ ਉਹਨਾਂ ਵਿੱਚ ਦੁਹਰਾਉ ਹੋਣਾ, ਹਨ। ਆਮ ਤੌਰ 'ਤੇ ਮਾਪੇ ਆਪਣੇ ਬੱਚੇ ਦੇ ਜੀਵਨ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਇਹਨਾਂ ਲੱਛਣਾਂ ਦੀ ਪਛਾਣ ਕਰ ਲੈਂਦੇ ਹਨ।[1] ਇਹ ਲੱਛਣ ਅਕਸਰ ਹੌਲੀ ਹੌਲੀ ਵਿਕਸਤ ਹੁੰਦੇ ਹਨ, ਹਾਲਾਂਕਿ ਸਵੈਲੀਨਤਾ ਵਾਲੇ ਕੁਝ ਬੱਚੇ ਵਿਗਾੜ ਆਉਣ ਤੋਂ ਪਹਿਲਾਂ ਸਧਾਰਨ ਰਫਤਾਰ ਨਾਲ ਵਿਕਸਿਤ ਹੋ ਰਹੇ ਹੁੰਦੇ ਹਨ।[2]
ਸਵੈਲੀਨਤਾ ਜੈਨੇਟਿਕ ਅਤੇ ਵਾਤਾਵਰਨਿਕ ਕਾਰਕਾਂ ਦੇ ਸੁਮੇਲ ਨਾਲ ਜੁੜੀ ਹੋਈ ਹੈ।[3] ਗਰਭ ਅਵਸਥਾ ਨਾਲ ਜੁੜੇ ਕਾਰਕਾਂ ਵਿੱਚ ਕੁਝ ਖਾਸ ਲਾਗ ਸ਼ਾਮਲ ਹਨ, ਜਿਵੇਂ ਕਿ ਰੂਬੈਲਾ, ਜ਼ਹਿਰੀਲੇ ਪਦਾਰਥਾਂ ਜਿਵੇਂ ਵੈਲਪ੍ਰੋਇਕ ਐਸਿਡ, ਅਲਕੋਹਲ, ਕੋਕੀਨ, ਕੀਟਨਾਸ਼ਕਾਂ ਅਤੇ ਹਵਾ ਪ੍ਰਦੂਸ਼ਣ, ਗਰੱਭਸਥ ਸ਼ੀਸ਼ੂ ਦੇ ਵਾਧੇ 'ਤੇ ਪਾਬੰਦੀ, ਅਤੇ ਸਵੈ-ਪ੍ਰਤੀਰੋਧਕ ਬਿਮਾਰੀਆਂ।[4][5][6] ਹੋਰ ਪ੍ਰਸਤਾਵਿਤ ਵਾਤਾਵਰਣਕ ਕਾਰਨਾਂ ਨੂੰ ਲੈ ਕੇ ਵਿਵਾਦ; ਉਦਾਹਰਣ ਵਜੋਂ, ਵੈਕਸੀਨ ਸੰਬੰਧੀ ਪਰਿਕਲਪਨਾ, ਜਿਸ ਨੂੰ ਝੁਠਲਾਇਆ ਜਾ ਚੁੱਕਿਆ ਹੈ।[7] ਸਵੈਲੀਨਤਾ ਦਿਮਾਗ ਵਿੱਚ ਜਾਣਕਾਰੀ ਦੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਦੀ ਹੈ ਅਤੇ ਕਿਵੇਂ ਤੰਤੂ ਕੋਸ਼ਿਕਾਵਾਂ ਅਤੇ ਉਨ੍ਹਾਂ ਦੇ ਸੰਜੋਗ (ਸਾਈਨੈਪਸ) ਜੁੜਦੇ ਹਨ ਅਤੇ ਵਿਵਸਥਿਤ ਹੁੰਦੇ ਹੈ; ਇਹ ਕਿਵੇਂ ਹੁੰਦਾ ਹੈ ਇਸ ਬਾਰੇ ਕੋਈ ਠੋਸ ਸਮਝ ਨਹੀਂ ਬਣਦੀ[8] ਡੀਐਸਐਮ -5 ਮੁਤਾਬਕ, ਸਵੈਲੀਨਤਾ ਅਤੇ ਇਸਦੇ ਘੱਟ ਗੰਭੀਰ ਰੂਪਾਂ, ਜਿਵੇਂ ਕਿ ਐਸਪਰਜਰ ਸਿੰਡਰੋਮ ਅਤੇ ਪਰਵੇਸਿਵ ਡੈਵਪਲਮੈਂਟਲ ਡਿਸੌਰਡਰ ਨੌਟ ਅਦਰਵਾਈਸ ਸਪੈਸੀਫ਼ਾਈਡ (ਪੀਡੀਡੀ-ਐਨਓਐਸ), ਨੂੰ ਔਟੀਜ਼ਮ ਸਪੈਕਟ੍ਰਮ ਡਿਸਆਰਡਰ (ਏਐਸਡੀ) ਦੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।[9]
ਸ਼ੁਰੂ ਵਿੱਚ ਹੀ ਵਿਹਾਰ ਸੰਬੰਧੀ ਦਖਲਅੰਦਾਜ਼ੀ ਜਾਂ ਸਪੀਚ ਥੈਰੇਪੀ ਦੀ ਮਦਦ ਨਾਲ ਸਵੈਲੀਨਤਾ ਵਾਲੇ ਬੱਚਿਆਂ ਨੂੰ ਸਵੈ-ਦੇਖਭਾਲ, ਸਮਾਜਿਕ ਅਤੇ ਸੰਚਾਰ ਸੰਬੰਧੀ ਮੁਹਾਰਤਾਂ ਹਾਸਲ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।[10][11] ਹਾਲਾਂਕਿ ਇਸ ਦਾ ਕੋਈ ਪੱਕਾ ਇਲਾਜ਼ ਨਹੀਂ ਹੈ, ਅਜਿਹੇ ਬੱਚਿਆਂ ਦੇ ਕੇਸ ਸਾਹਮਣੇ ਆਏ ਹਨ ਜੋ ਬਾਅਦ ਵਿੱਚ ਠੀਕ ਹੋ ਗਏ।[12] ਸਵੈਲੀਨਤਾ ਵਾਲੇ ਬਹੁਤ ਸਾਰੇ ਬੱਚੇ ਜਵਾਨ ਹੋਣ ਤੋਂ ਬਾਅਦ ਸੁਤੰਤਰ ਤੌਰ 'ਤੇ ਨਹੀਂ ਰਹਿੰਦੇ, ਹਾਲਾਂਕਿ ਕੁਝ ਇਸ ਤਰ੍ਹਾਂ ਕਰਨ ਵਿੱਚ ਸਫਲ ਵੀ ਹੁੰਦੇ ਹਨ।[13] ਇੱਕ ਔਟਿਸਟਿਕ ਸਭਿਆਚਾਰ ਵਿਕਸਤ ਹੋਇਆ ਹੈ, ਜਿਸ ਵਿੱਚ ਸ਼ਾਮਲ ਕੁਝ ਵਿਅਕਤੀਆਂ ਦਾ ਕਹਿਣਾ ਹੈ ਇਸਦਾ ਇਲਾਜ ਲੱਭਿਆ ਜਾਵੇ ਅਤੇ ਬਾਕੀ ਇਹ ਮੰਨਦੇ ਹਨ ਕਿ ਸਵੈਲੀਨਤਾ ਨੂੰ ਇੱਕ ਅੰਤਰ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਇੱਕ ਵਿਕਾਰ ਜਾਂ ਰੋਗ[14][15]
ਹਵਾਲੇ
ਸੋਧੋ- ↑ "Diagnosis of autism spectrum disorders in the first 3 years of life". Nat Clin Pract Neurol. 4 (3): 138–147. 2008. doi:10.1038/ncpneuro0731. PMID 18253102.
- ↑ "Regression in autistic spectrum disorders". Neuropsychol Rev. 18 (4): 305–319. 2008. doi:10.1007/s11065-008-9073-y. PMID 18956241.
- ↑ "Autism risk factors: genes, environment, and gene-environment interactions". Dialogues in Clinical Neuroscience. 14 (3): 281–292. 2012. PMC 3513682. PMID 23226953.
- ↑ "Prenatal factors associated with autism spectrum disorder (ASD)". Reproductive Toxicology. 56: 155–169. 2015. doi:10.1016/j.reprotox.2015.05.007. PMID 26021712.
- ↑ "Neurodevelopment: The Impact of Nutrition and Inflammation During Preconception and Pregnancy in Low-Resource Settings". Pediatrics (Review). 139 (Suppl 1): S38–S49. 2017. doi:10.1542/peds.2016-2828F. PMID 28562247.
- ↑ "Pathophysiology of autism spectrum disorders: revisiting gastrointestinal involvement and immune imbalance". World J Gastroenterol (Review). 20 (29): 9942–9951. 2014. doi:10.3748/wjg.v20.i29.9942. PMC 4123375. PMID 25110424.
{{cite journal}}
: CS1 maint: unflagged free DOI (link) - ↑ "Incidence of autism spectrum disorders: changes over time and their meaning". Acta Paediatr. 94 (1): 2–15. 2005. doi:10.1111/j.1651-2227.2005.tb01779.x. PMID 15858952.
- ↑ "Autism". Lancet. 374 (9701): 1627–1638. 2009. doi:10.1016/S0140-6736(09)61376-3. PMC 2863325. PMID 19819542.
- ↑ "Identification and evaluation of children with autism spectrum disorders". Pediatrics. 120 (5): 1183–1215. 2007. doi:10.1542/peds.2007-2361. PMID 17967920. Archived from the original on 8 February 2009.
- ↑ "Management of children with autism spectrum disorders". Pediatrics. 120 (5): 1162–1182. November 2007. doi:10.1542/peds.2007-2362. PMID 17967921.
- ↑ "Autism Spectrum Disorder: Primary Care Principles". American Family Physician. 94 (12): 972–979. December 2016. PMID 28075089.
- ↑ "Can children with autism recover? If so, how?". Neuropsychology Review. 18 (4): 339–366. December 2008. CiteSeerX 10.1.1.695.2995. doi:10.1007/s11065-008-9075-9. PMID 19009353.
- ↑ "A systematic review and meta-analysis of the long-term overall outcome of autism spectrum disorders in adolescence and adulthood". Acta Psychiatrica Scandinavica. 133 (6): 445–452. June 2016. doi:10.1111/acps.12559. PMID 26763353.
- ↑ "Fieldwork on another planet: social science perspectives on the autism spectrum". BioSocieties. 3 (3): 325–341. 2008. doi:10.1017/S1745855208006236.
- ↑ Frith, Uta (October 2014). "Autism – are we any closer to explaining the enigma?". The Psychologist. Vol. 27. British Psychological Society. pp. 744–745. Archived from the original on 2019-05-10. Retrieved 2019-10-29.
{{cite news}}
: Unknown parameter|dead-url=
ignored (|url-status=
suggested) (help)