ਸ਼ਖ਼ਸੀਅਤ ਪੂਜਾ
ਸ਼ਖ਼ਸੀਅਤ ਪੂਜਾ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਇੱਕ ਦੇਸ਼ ਦੀ ਹਕੂਮਤ - ਜਾਂ, ਹੋਰ ਵੀ ਬਹੁਤ ਘੱਟ, ਇੱਕ ਵਿਅਕਤੀਗਤ ਸਿਆਸਤਦਾਨ - ਜਨਤਕ ਮੀਡੀਆ, ਪ੍ਰਚਾਰ, ਵੱਡੇ ਝੂਠ, ਤਮਾਸ਼ੇ, ਕਲਾਵਾਂ, ਦੇਸ਼ਭਗਤੀ, ਅਤੇ ਸਰਕਾਰ ਦੁਆਰਾ ਸੰਗਠਿਤ ਪ੍ਰਦਰਸ਼ਨ ਅਤੇ ਰੈਲੀਆਂ ਨੂੰ ਇੱਕ ਲੀਡਰ ਦਾ ਆਦਰਸ਼, ਸੂਰਬੀਰ, ਅਤੇ ਪੂਜਾ-ਭਗਤੀ ਵਾਲਾ ਬਿੰਬ, ਬਿਨਾਂ ਕਿਸੇ ਕਿੰਤੂ ਪ੍ਰੰਤੂ ਉਸਤਤ ਅਤੇ ਚਾਪਲੂਸੀ ਰਾਹੀਂ ਬਣਾਇਆ ਜਾਂਦਾ ਹੈ। ਸ਼ਖ਼ਸੀਅਤ ਪੂਜਾ ਦੀ ਪ੍ਰਕਿਰਿਆ ਰੱਬ ਬਣਾਉਣ ਵਰਗੀ ਗੱਲ ਹੈ, ਸਿਵਾਏ ਇਸ ਦੇ ਕਿ ਇਹ ਆਮ ਤੌਰ ਤੇ ਰਾਜ ਦੁਆਰਾ ਜਾਂ ਇੱਕ ਪਾਰਟੀ ਰਾਜਾਂ ਵਿੱਚ ਪਾਰਟੀ ਦੁਆਰਾ ਆਧੁਨਿਕ ਸਮਾਜਿਕ ਇੰਜੀਨੀਅਰਿੰਗ ਤਕਨੀਕਾਂ ਨਾਲ ਸਥਾਪਤ ਕੀਤੀ ਜਾਂਦੀ ਹੈ। ਇਹ ਵਰਤਾਰਾ ਅਕਸਰ ਨਿਰੰਕੁਸ਼ਵਾਦੀ ਜਾਂ ਏਕਾਧਿਕਾਰਵਾਦੀ ਦੇਸ਼ਾਂ ਵਿੱਚ ਦੇਖਿਆ ਜਾਂਦਾ ਹੈ।
ਸਭ ਤੋਂ ਪਹਿਲਾਂ ਇਹ ਸ਼ਬਦ 1956 ਵਿੱਚ ਨਿਕਿਤਾ ਖਰੁਸ਼ਚੇਵ ਵਲੋਂ 'ਸ਼ਖ਼ਸੀਅਤ ਪੂਜਾ ਅਤੇ ਇਸ ਦੇ ਨਤੀਜੇ' ਬਾਰੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ 20 ਵੀਂ ਕਾਂਗਰਸ ਦੇ ਆਖਰੀ ਦਿਨ ਦਿੱਤੇ ਗਏ ਭਾਸ਼ਣ ਵਿੱਚ ਵਰਤਿਆ ਗਿਆ ਸੀ। ਆਪਣੇ ਭਾਸ਼ਣ ਵਿੱਚ, ਖੁਰਸਚੇਵ, ਜੋ ਪਾਰਟੀ ਦਾ ਪਹਿਲਾ ਸੈਕਟਰੀ ਸੀ - ਅਸਲ ਵਿੱਚ, ਦੇਸ਼ ਦਾ ਨੇਤਾ - ਨੇ ਜੋਸੇਫ ਸਟਾਲਿਨ ਨੂੰ ਬੱਬਰ ਸ਼ੇਰ ਬਣਾਉਣ ਅਤੇ ਆਦਰਸ਼ੀਕਰਨ ਦੀ ਆਲੋਚਨਾ ਕੀਤੀ ਸੀ ਅਤੇ ਇੱਕ ਤਰ੍ਹਾਂ ਆਪਣੇ ਕਮਿਊਨਿਸਟ ਸਮਕਾਲੀ ਮਾਓ ਜ਼ੇ ਤੁੰਗ ਦੀ ਵੀ ਆਲੋਚਨਾ ਸੀ। ਖੁਰਸਚੇਵ ਨੇ ਸ਼ਖ਼ਸੀਅਤ ਪੂਜਾ ਨੂੰ ਮਾਰਕਸਵਾਦੀ ਸਿਧਾਂਤ ਦੇ ਉਲਟ ਸੀ। ਭਾਸ਼ਣ ਨੂੰ ਬਾਅਦ ਵਿੱਚ ਜਨਤਕ ਕੀਤਾ ਗਿਆ ਸੀ, ਅਤੇ "ਗੈਰ-ਸਟਾਲਿਨੀਕਰਨ" ਪ੍ਰਕਿਰਿਆ ਦਾ ਹਿੱਸਾ ਸੀ ਜਿਸ ਵਿੱਚੋਂ ਸੋਵੀਅਤ ਸੰਘ ਗੁਜ਼ਰਿਆ ਸੀ।
ਆਰੰਭ
ਸੋਧੋਫ੍ਰੈਂਚ ਅਤੇ ਜਰਮਨ ਦੇ ਨਾਲ ਨਾਲ ਅੰਗਰੇਜ਼ੀ ਵਿੱਚ "cult of personality " (ਸ਼ਖਸੀਅਤ ਦਾ ਕਲਟ) 1800-1850 ਦੇ ਆਸਪਾਸ ਅੰਗਰੇਜ਼ੀ ਵਿੱਚ ਪ੍ਰਗਟ ਹੋਇਆ।[1] ਪਹਿਲਾਂ ਤਾਂ ਇਸਦਾ ਕੋਈ ਸਿਆਸੀ ਮਤਲਬ ਨਹੀਂ ਸੀ ਸਗੋਂ ਇਸ ਦੀ ਬਜਾਏ ਰੋਮਾਂਸਵਾਦੀ "ਪ੍ਰਤਿਭਾ ਦੇ ਕਲਟ" ਨਾਲ ਨੇੜਲਾ ਸੰਬੰਧ ਸੀ। ਕਾਰਲ ਮਾਰਕਸ ਨੇ ਜਰਮਨ ਰਾਜਨੀਤਕ ਵਰਕਰ ਵਿਲਹੈਲਮ ਬਲੋਸ ਨੂੰ 10 ਨਵੰਬਰ 1877 ਨੂੰ ਇੱਕ ਪੱਤਰ ਵਿੱਚ ਇਸ ਵਾਕੰਸ਼ ਦਾ ਪਹਿਲੀ ਵਾਰ ਸਿਆਸੀ ਇਸਤੇਮਾਲ ਕੀਤਾ ਸੀ:
ਸਾਡੇ ਵਿੱਚੋਂ ਕੋਈ ਲੋਕਪ੍ਰਿਅਤਾ ਦੀ ਰੱਤੀ ਪਰਵਾਹ ਨਹੀਂ ਕਰਦਾ। ਮੈਂ ਇਸਦੇ ਇੱਕ ਸਬੂਤ ਦਾ ਹਵਾਲਾ ਦੇਵਾਂ: ਸ਼ਖ਼ਸੀਅਤ ਕਲਟ [orig Personenkultus] ਲਈ ਮੇਰੀ ਨਾਪਸੰਦੀ ਅਜਿਹੀ ਹੈ ਕਿ ਇੰਟਰਨੈਸ਼ਨਲ ਦੇ ਸਮੇਂ, ਜਦੋਂ ਕਈ ਯਤਨ [...] ਮੈਨੂੰ ਜਨਤਕ ਸਨਮਾਨ ਦੇਣ ਲਈ ਹੋਏ, ਮੈਂ ਕਦੇ ਵੀ ਇਹਨਾਂ ਵਿਚੋਂ ਇੱਕ ਨੂੰ ਵੀ ਪਬਲੀਸਿਟੀ ਦੇ ਖੇਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ।[1][2]
ਵਿਸ਼ੇਸ਼ਤਾਈਆਂ
ਸੋਧੋਇੱਕ ਰਾਜਨੀਤਿਕ ਨੇਤਾ ਦੇ ਵਿੱਚ ਸ਼ਖਸੀਅਤ ਦਾ ਕਲਟ ਕਿਵੇਂ ਘਰ ਕਰਦਾ ਹੈ ਇਸ ਬਾਰੇ ਵੱਖ-ਵੱਖ ਵਿਚਾਰ ਹਨ। ਪਾਮਪਲਰ ਨੇ ਲਿਖਿਆ ਹੈ ਕਿ ਆਧੁਨਿਕ ਦਿਨ ਦੇ ਸ਼ਖ਼ਸੀਅਤ ਕਲਟਾਂ ਵਿੱਚ ਪੰਜ ਵਿਸ਼ੇਸ਼ਤਾਵਾਂ ਹਨ ਜੋ ਉਹਨਾਂ ਨੂੰ "ਆਪਣੇ ਪੂਰਵਵਰਤੀਆਂ" ਤੋਂ ਵੱਖ ਕਰਦੀਆਂ ਹਨ: ਇਹ ਧਰਮ ਧਰਮ ਨਿਰਪੱਖ ਹਨ ਅਤੇ "ਲੋਕਾਂ ਦੀ ਮਸ਼ਹੂਰੀ ਦੀ ਪ੍ਰਭੁਤਾ ਵਿੱਚ ਗੱਡੀ ਹੋਈ" ਹੈ; ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਮਰਦਾਨਾ ਹਨ; ਉਨ੍ਹਾਂ ਦਾ ਦਾਰੋਮਦਾਰ ਸਮੁੱਚੀ ਆਬਾਦੀ ਹੁੰਦੀ ਹੈ, ਨਾ ਕੇਵਲ ਚੰਗਾ ਖਾਂਦੇ ਪੀਂਦੇ ਲੋਕਾਂ ਜਾਂ ਕੇਵਲ ਸੱਤਾਧਾਰੀ ਵਰਗ ਤੇ ਨਹੀਂ; ਉਹ ਜਨਤਕ ਮੀਡੀਆ ਦੀ ਵਰਤੋਂ ਕਰਦੇ ਹਨ; ਅਤੇ ਉਹ ਉਥੇ ਮੌਜੂਦ ਹੁੰਦੇ ਹਨ, ਜਿੱਥੇ "ਵਿਰੋਧੀ ਕਲਟਾਂ" ਦੇ ਉਭਰ ਨੂੰ ਰੋਕਣ ਲਈ ਜਨਤਕ ਮੀਡੀਆ ਨੂੰ ਕਾਫ਼ੀ ਕੰਟਰੋਲ ਕਰ ਸਕਦੇ ਹਨ। [3]
ਆਪਣੇ 'ਚਰਿਤਰ ਕੀ ਹੁੰਦਾ ਹੈ ਅਤੇ ਇਹ ਅਸਲ ਵਿੱਚ ਫਰਕ ਕਿਉਂ ਪਾਉਂਦੀ ਹੈ', ਥਾਮਸ ਏ. ਰਾਈਟ ਬਿਆਨ ਕਰਦਾ ਹੈ, "ਸ਼ਖ਼ਸੀਅਤ ਪੂਜਾ ਦਾ ਵਰਤਾਰਾ ਇੱਕ ਵਿਅਕਤੀ ਦੇ ਆਦਰਸ਼ਕ, ਇੱਥੋਂ ਤੱਕ ਕਿ ਦੇਵਤਾ ਵਰਗਏ ਜਨਤਕ ਪ੍ਰਤੀਬਿੰਬ ਦਾ ਲਖਾਇਕ ਹੈ, ਜਿਸ ਨੂੰ ਲਗਾਤਾਰ ਪਰਚਾਰ ਅਤੇ ਮੀਡਿਆ ਐਕਸਪੋਜਰ ਨਾਲ ਚੇਤੰਨ ਤੌਰ ਤੇ ਸਿਰਜਿਆ ਜਾਂਦਾ ਹੈ। ਨਤੀਜੇ ਵਜੋਂ ਸਮੁੱਚੇ ਤੌਰ ਤੇ ਜਨਤਕ ਸ਼ਖ਼ਸੀਅਤ ਦੇ ਪ੍ਰਭਾਵ ਨਾਲ ਵਿਅਕਤੀ ਦੂਜਿਆਂ ਨੂੰ ਕੰਟਰੋਲ ਕਰਨ ਦੇ ਸਮਰਥ ਹੋ ਜਾਂਦਾ ਹੈ... ਸ਼ਖ਼ਸੀਅਤ ਕਲਟ ਦੀ ਧਾਰਨਾ ਅਕਸਰ ਖੋਖਲੇ, ਬਾਹਰੀ ਬਿੰਬਾਂ ਤੇ ਕੇਂਦਰਤ ਹੁੰਦੀ ਹੈ, ਜੋ ਬਹੁਤ ਸਾਰੀਆਂ ਜਨਤਕ ਹਸਤੀਆਂ ਇੱਕ ਆਦਰਸ਼ਕ ਅਤੇ ਸੂਰਬੀਰ ਬਿੰਬ ਸਿਰਜਦੀਆਂ ਹਨ।"[4]
ਗੈਲਰੀ
ਸੋਧੋ-
ਆਧੁਨਿਕ ਚੀਨ ਵਿੱਚ ਮਾਓ ਜ਼ੇਤੁੰਗ ਦੀ ਮੂਰਤੀ
-
ਸਾਨਟੇਂਡਰ, ਸਪੇਨ ਵਿੱਚ ਫ੍ਰਾਂਸਿਸਕੋ ਫ਼ਰਾਂਕੋ ਦੀ ਘੋੜਸਵਾਰ ਮੂਰਤੀ
-
ਹੋ ਚੀ ਮਿੰਨ੍ਹ ਹੋ ਚੀ ਮਿੰਨ੍ਹ ਸ਼ਹਿਰ ਦੇ ਸਿਟੀ ਹਾਲ ਦੇ ਸਾਮ੍ਹਣੇ, ਵਿਅਤਨਾਮ
-
ਮੁਸਤਫਾ ਕਮਾਲ ਅਤਾਤੁਰਕ ਦੀ ਇੱਕ ਤਸਵੀਰ ਇਸਤਾਨਬੂਲ, ਤੁਰਕੀ ਵਿਚ
ਹਵਾਲੇ
ਸੋਧੋ- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Blos, Wilhelm. "Brief von Karl Marx an Wilhelm Blos". Denkwürdigkeiten eines Sozialdemokraten. Retrieved 22 February 2013.
- ↑ The Stain Cult: A Study in the Alchemy of Power. p. 222
- ↑ What is character and why it really does matter. p.29
<ref>
tag defined in <references>
has no name attribute.