ਸ਼ਤਰੰਜ ਕੇ ਖਿਲਾੜੀ (ਕਹਾਣੀ)
ਸ਼ਤਰੰਜ ਕੇ ਖਿਲਾੜੀ (ਹਿੰਦੀ ਮੂਲ: शतरंज के खिलाड़ी) ਮੁਨਸ਼ੀ ਪ੍ਰੇਮਚੰਦ ਦੀ ਹਿੰਦੀ ਕਹਾਣੀ ਹੈ। ਇਸਦੀ ਰਚਨਾ ਉਨ੍ਹਾਂ ਨੇ ਅਕਤੂਬਰ 1924 ਵਿੱਚ ਕੀਤੀ ਸੀ ਅਤੇ ਇਹ ਮਾਧੁਰੀ ਪਤ੍ਰਿਕਾ ਵਿੱਚ ਛਪੀ ਸੀ। ਪ੍ਰੇਮਚੰਦ ਨੇ ਇਸਦਾ ਉਰਦੂ ਰੂਪਾਂਤਰਨ "ਸ਼ਤਰੰਜ ਕੀ ਬਾਜ਼ੀ" ਨਾਮ ਹੇਠ ਪ੍ਰਕਾਸ਼ਿਤ ਕੀਤਾ ਸੀ।
"ਸ਼ਤਰੰਜ ਕੇ ਖਿਲਾੜੀ" | |
---|---|
ਲੇਖਕ ਪ੍ਰੇਮਚੰਦ | |
ਮੂਲ ਸਿਰਲੇਖ | शतरंज के खिलाड़ी |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਪ੍ਰਕਾਸ਼ਨ | ਮਾਧੁਰੀ |
ਪ੍ਰਕਾਸ਼ਨ ਕਿਸਮ | ਪੀਰਓਡੀਕਲ |
ਪ੍ਰਕਾਸ਼ਨ ਮਿਤੀ | 1924 |
ਕਹਾਣੀ ਦੀ ਰੂਪ ਰੇਖਾ
ਸੋਧੋਇਸ ਦੀ ਕਹਾਣੀ ਈਸਟ ਇੰਡੀਆ ਕੰਪਨੀ ਵਲੋਂ ਅਵਧ ਦੇ ਰਾਜ ਨੂੰ ਆਪਣੇ ਅਧੀਨ ਕਰਨ ਦੀ ਇਤਿਹਾਸਕ ਘਟਨਾ ਨਾਲ ਸਬੰਧਤ ਹੈ। ਕਹਾਣੀ ਵਿੱਚ ਦੋ ਪਾਤਰ, ਅਵਧ ਦੇ ਨਵਾਬ-ਜਗੀਰਦਾਰ -ਮਿਰਜ਼ਾ ਸੱਜਾਦ ਅਲੀ ਅਤੇ ਮੀਰ ਰੋਸ਼ਨ ਅਲੀ- ਸ਼ਤਰੰਜ ਖੇਡਣ ਵਿੱਚ ਇਸ ਤਰ੍ਹਾਂ ਮਸਤ ਹਨ ਕਿ ਉਹਨਾਂ ਨੂੰ ਆਪਣੇ ਘਰ ਅਤੇ ਰਾਜ ਦੇ ਕਿਸੇ ਵੀ ਕੰਮ ਵਿੱਚ ਕੋਈ ਦਿਲਚਸਪੀ ਨਹੀਂ। ਉਹ ਜ਼ਿੰਦਗੀ ਵਿੱਚ ਖਾਦੇ-ਪੀਂਦੇ ਹਨ ਅਤੇ ਸ਼ਤਰੰਜ ਖੇਡਦੇ ਹਨ। ਜਦੋਂ ਉਹ ਇਹ ਖੇਡ ਨਹੀਂ ਖੇਡ ਰਹੇ ਹੁੰਦੇ, ਉਦੋਂ ਵੀ ਉਹ ਇਸ ਬਾਰੇ ਸੋਚ ਰਹੇ ਹੁੰਦੇ ਹਨ ਅਤੇ ਨਵੀਂਆਂ ਚਾਲਾਂ ਘੜ ਰਹੇ ਹੁੰਦੇ ਹਨ ਤਾਂਕਿ ਅਗਲੀ ਬਾਜ਼ੀ ਵਿੱਚ ਆਪਣੇ ਵਿਰੋਧੀ ਨੂੰ ਹਰਾਇਆ ਜਾ ਸਕੇ। 7 ਫਰਵਰੀ 1856 ਨੂੰ ਕੰਪਨੀ ਬਹਾਦਰ ਬਿਨਾਂ ਕੋਈ ਗੋਲੀ ਚਲਾਇਆਂ ਅਵਧ ਨੂੰ ਆਪਣੇ ਅਧੀਨ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ।
ਫਿਲਮ
ਸੋਧੋ1977 ਵਿੱਚ ਸਤਿਅਜੀਤ ਰਾਏ ਨੇ ਇਸੇ ਨਾਮ ਤੇ ਇਸ ਕਹਾਣੀ ਉੱਤੇ ਆਧਾਰਿਤ ਇੱਕ ਹਿੰਦੀ ਫਿਲਮ ਬਣਾਈ।[1]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |