ਸ਼ਬਰੀ
ਸ਼ਬਰੀ,ਰਾਮਾਇਣ ਵਿੱਚ ਇੱਕ ਮਿਥਿਹਾਸਕ ਪਾਤਰ ਹੈ ਜੋ ਰਾਮ ਦੀ ਇੱਕ ਪਰਮ ਭਗਤ ਸੀ। ਉਹ ਇੱਕ ਭੀਲਨੀ ਸੀ ਜੋ ਜੰਗਲ ਵਿੱਚ ਇੱਕ ਆਸ਼ਰਮ ਵਿੱਚ ਰਹਿੰਦੀ ਸੀ। ਉਸਨੂੰ ਇਹ ਉਡੀਕ ਰਹਿੰਦੀ ਸੀ ਕਿ ਰਾਮ ਇੱਕ ਦਿਨ ਉਸਦੀ ਕੁਟੀਆ ਵਿੱਚ ਆਵੇਗਾ। ਉਹ ਆਪਣੀ ਕੁਟੀਆ ਦੀ ਹਰ ਰੋਜ਼ ਸਾਫ਼ ਸਫਾਈ ਕਰਕੇ ਰਾਮ ਦੀ ਉਡੀਕ ਕਰਨ ਲਗਦੀ। ਇੱਕ ਦਿਨ ਰਾਮ ਅਤੇ ਲਕਸ਼ਮਣ ਸੀਤਾ ਜਿਸਨੂੰ ਰਾਵਣ ਨੇ ਅਗਵਾ ਕਰ ਲਿਆ ਸੀ, ਦੀ ਭਾਲ ਕਰਦੇ ਕਰਦੇ ਉਸਦੀ ਕੁਟੀਆ ਵਿੱਚ ਆ ਗਏ। ਇਸ ਤੇ ਸਬਰੀ ਬੇਹੱਦ ਪ੍ਰਸੰਨ ਹੋਈ। ਉਹ ਉਹਨਾ ਨੂੰ ਆਪਣੀ ਕੁਟੀਆ ਵਿੱਚ ਲੈ ਗਈ ਅਤੇ ਉਹਨਾ ਦੇ ਪੈਰ ਧੋ ਕੇ ਉਹਨਾ ਦਾ ਸਤਿਕਾਰ ਕੀਤਾ ਅਤੇ ਉਸਨੇ ਉਹਨਾ ਦੇ ਖਾਣ ਲਈ ਜੰਗਲੀ ਬੇਰ ਲਿਆਂਦੇ। ਹਰ ਬੇਰ ਰਾਮ ਨੂੰ ਦੇਣ ਤੋਂ ਪਹਿਲਾਂ ਸ਼ਬਰੀ ਖੁਦ ਖਾ ਕੇ ਵੇਖਦੀ ਕਿ ਉਹ ਮਿੱਠਾ ਹੈ ਜਾਂ ਨਹੀਂ।ਇਸ ਗੱਲ ਦਾ ਲਕਸ਼ਮਣ ਨੂੰ ਬੁਰਾ ਲੱਗਾ ਪਰ ਰਾਮ ਨੇ ਇਸਨੂੰ ਸ਼ਬਰੀ ਦੇ ਇਸ ਵਿਵਹਾਰ ਨੂੰ ਉਹਨਾ ਪ੍ਰਤੀ ਸਨੇਹ ਵਜੋਂ ਹੀ ਲਿਆ।[1]
ਕਹਾਣੀ
ਸੋਧੋਸ਼ਬਰੀ ਇੱਕ ਸ਼ਿਕਾਰੀ ਦੀ ਬੇਟੀ ਹੁੰਦੀ ਹੈ [2] ਅਤੇ ਜੋ ਨਿਸ਼ਾਦਾ ਕਬੀਲੇ ਨਾਲ ਸੰਬੰਧਤ ਹੁੰਦੀ ਹੈ।[3] ਉਸਦੀ ਸ਼ਾਦੀ ਤੋਂ ਪਹਿਲੀ ਰਾਤ ਉਹ ਦੇਖਦੀ ਹੈ ਕਿ ਉਸਦੇ ਪਿਤਾ ਹਜ਼ਰਾਂ ਬਕਰੀਆਂ ਅਤੇ ਭੇਡਾਂ ਲਿਆਉਂਦੇ ਹਨ ਜਿਹਨਾ ਦੀ ਉਸਦੀ ਸ਼ਾਦੀ ਦੇ ਭੋਜ ਲਈ ਬਲੀ ਦਿੱਤੀ ਜਾਣੀ ਹੈ। ਉਹ ਦਯਾ ਭਾਵਨਾ ਵਿੱਚ ਵਹਿ ਜਾਂਦੀ ਹੈ ਅਤੇ ਘਰੋਂ ਕਿਸੇ ਗੁਰੂ ਦੀ ਬਹਾਲ ਵਿੱਚ ਚੱਲ ਪੈਂਦੀ ਹੈ। ਕਈ ਦਿਨ ਯਾਤਰਾ ਕਰਨ ਤੋਂ ਬਾਅਦ ਉਸਨੂੰ ਮਤੰਗ ਨਾਮ ਦਾ ਸਬੁਧ ਬੰਦਾ ਮਿਲਦਾ ਹੈ ਜਿਸਨੂੰ ਉਹ ਗੁਰੂ ਧਾਰ ਲੈਂਦੀ ਹੈ।[2] ਜਦ ਗੁਰੂ ਆਖਰੀ ਵੇਲੇ ਤੇ ਹੁੰਦਾ ਹੈ ਤਾਂ ਸ਼ਬਰੀ ਜੋ ਹੁਣ ਖੁਦ ਇੱਕ ਬਿਰਧ ਔਰਤ ਹੋ ਚੁੱਕੀ ਸੀ ਕੋਲ ਇਹ ਇਛਾ ਜ਼ਹਰ ਕਰਦੀ ਹੈ ਕਿ ਹੁਣ ਉਹ ਵੀ ਸ਼ਾਂਤੀ ਮੁਕਤੀ ਨੂੰ ਪਾਉਣਾ ਚਾਹੁੰਦੀ ਹੈ। .[2] ਇਸ ਤੇ ਗੁਰੂ ਕਹਿੰਦਾ ਹੈ ਕਿ ਉਸਨੇ ਜੋ ਉਸਦੀ ਨਿਰਸੁਆਰਥ ਸੇਵਾ ਕੀਤੀ ਹੈ ਉਸ ਲਈ ਭਗਵਾਨ ਰਾਮ ਉਸਨੂੰ ਦਰਸ਼ਨ ਦੇਣ ਆਉਣਗੇ। ਇਸ ਤੋਂ ਬਾਅਦ ਸ਼ਬਰੀ ਹਰ ਰੋਜ਼ ਰਾਮ ਦੀ ਉਡੀਕ ਕਰਨ ਲੱਗੀ।.[2]
ਸ਼੍ਰੀ ਰਾਮ ਦਾ ਆਗਮਨ
ਸੋਧੋਸ਼ਾਸਤਰੀ ਬਿਰਤਾਂਤ ਦੇ ਅਨੁਸਾਰ, ਭਾਵੇਂ ਕਿ ਸੈਂਕੜੇ ਹੋਰ ਯੋਗੀ ਆਪਣੇ ਆਸ਼ਰਮਾਂ ਵਿੱਚ ਰਾਮ ਦੇ ਦਰਸ਼ਨ ਪ੍ਰਾਪਤ ਕਰਨ ਲਈ ਇੰਤਜ਼ਾਰ ਕਰ ਰਹੇ ਸਨ, ਰਾਮ ਆਪਣੀ ਸ਼ੁੱਧ ਸ਼ਰਧਾ ਕਾਰਨ ਕੇਵਲ ਸ਼ਬਰੀ ਦੇ ਆਸ਼ਰਮ ਚਲੇ ਗਏ। ਰਾਮ ਨੂੰ ਵੇਖਦਿਆਂ ਹੀ ਸ਼ਬਰੀ ਖੁਸ਼ ਹੋ ਗਈ ਅਤੇ ਕਹਿਣ ਲੱਗੀ, "ਇੱਥੇ ਬਹੁਤ ਸਾਰੇ ਉੱਤਮ ਯੋਗੀ ਤੁਹਾਡੇ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ, ਪਰ ਤੁਸੀਂ ਇਸ ਅਯੋਗ ਸ਼ਰਧਾਲੂ ਕੋਲ ਆਏ (…) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਤੁਸੀਂ ਇਹ ਨਹੀਂ ਦੇਖਦੇ ਕਿ ਕੋਈ ਭਗਤ ਮਹੱਲ ਵਿੱਚ ਰਹਿੰਦਾ ਹੈ ਜਾਂ ਨਿਮਰ ਝੌਂਪੜੀ ਰਹਿੰਦਾ ਹੈ, ਭਾਵੇਂ ਉਹ ਸਮਝਦਾਰ ਹੋਵੇ ਜਾਂ ਅਣਜਾਣ (...) ਨਾ ਤਾਂ ਜਾਤੀ ਅਤੇ ਨਾ ਹੀ ਰੰਗ ਦੇਖਦੇ ਹੋ, ਤੁਸੀਂ ਸਿਰਫ਼ ਸੱਚੀ ਭਗਤੀ ਵੇਖਦੇ ਹੋ (...) ਮੇਰੇ ਕੋਲ ਮੇਰੇ ਦਿਲ ਤੋਂ ਇਲਾਵਾ ਕੁਝ ਵੀ ਨਹੀਂ ਹੈ, ਪਰ ਇੱਥੇ ਕੁਝ ਬੇਰੀਆਂ ਹਨ। ਮੇਰੇ ਪ੍ਰਭੂ, ਮੈਂ ਤੁਹਾਨੂੰ ਪੇਸ਼ ਕਰਨਾ ਚਾਹੁੰਦੀ ਹਾਂ।" ਸ਼ਬਰੀ ਨੇ ਉਹ ਫਲ ਪੇਸ਼ ਕੀਤੇ ਜੋ ਉਸ ਨੇ ਧਿਆਨ ਨਾਲ ਇਕੱਠੇ ਕੀਤੇ ਸਨ। ਜਿਵੇਂ ਹੀ ਰਾਮ ਨੇ ਉਨ੍ਹਾਂ ਨੂੰ ਚੱਖਿਆ, ਲਕਸ਼ਮਨ ਨੇ ਚਿੰਤਾ ਜ਼ਾਹਰ ਕੀਤੀ ਕਿ ਸ਼ਬਰੀ ਨੇ ਪਹਿਲਾਂ ਹੀ ਉਨ੍ਹਾਂ ਨੂੰ ਚੱਖਿਆ ਸੀ ਅਤੇ ਉਹ, ਇਸ ਲਈ ਖਾਣ ਦੇ ਯੋਗ ਨਹੀਂ ਸਨ। ਇਸ ਦੇ ਲਈ, ਰਾਮ ਨੇ ਜਵਾਬ ਦਿੱਤਾ[4], ਮੈਂ ਬਹੁਤ ਸਾਰੇ ਕਿਸਮਾਂ ਦੇ ਖਾਣੇ ਚੱਖੇ ਸਨ, "ਪਰ ਕੁਝ ਵੀ ਇਨ੍ਹਾਂ ਬੇਰੀਆਂ ਦੀ ਬਰਾਬਰੀ ਨਹੀਂ ਕਰ ਸਕਦਾ, ਅਜਿਹੀ ਸ਼ਰਧਾ ਨਾਲ ਪੇਸ਼ ਕੀਤਾ ਜਾਂਦਾ ਹੈ। ਤੁਸੀਂ ਉਨ੍ਹਾਂ ਨੂੰ ਚੱਖੋਗੇ, ਤਾਂ ਹੀ ਤੁਸੀਂ ਜਾਣ ਸਕੋਗੇ।" ਰਵਾਇਤੀ ਲੇਖਕ ਇਸ ਬਿਰਤਾਂਤ ਦੀ ਵਰਤੋਂ ਇਹ ਦਰਸਾਉਣ ਲਈ ਕਰਦੇ ਹਨ ਕਿ ਭਗਤੀ ਵਿੱਚ, ਨੁਕਸ ਦੇਵਤਿਆਂ ਦੁਆਰਾ ਨਹੀਂ ਦੇਖੇ ਜਾਂਦੇ।
ਸ਼ਬਰੀ ਦੀ ਸ਼ਰਧਾ ਨਾਲ ਖੁਸ਼ ਹੋ ਕੇ, ਰਾਮ ਉਸ ਨੂੰ ਆਪਣੇ ਦਰਸ਼ਨ ਦੀ ਬਖਸ਼ਿਸ਼ ਦਿੰਦਾ ਹੈ। ਰਾਮ ਹੱਥਾਂ ਨਾਲ ਬਣੇ ਪੱਤਿਆਂ ਦੇ ਡੋਨਸ ਜਾਂ ਕਟੋਰੇ ਵੇਖਦਾ ਹੈ ਜਿਸ ਵਿੱਚ ਉਸ ਨੇ ਫਲ ਦੀ ਪੇਸ਼ਕਸ਼ ਕੀਤੀ ਸੀ ਅਤੇ ਸ਼ਬਰੀ ਨੇ ਉਨ੍ਹਾਂ ਨੂੰ ਬਣਾਉਣ ਲਈ ਜੋ ਮਿਹਨਤ ਕੀਤੀ ਸੀ ਉਸ ਤੋਂ ਪ੍ਰਭਾਵਤ ਹੁੰਦਾ ਹੈ ਅਤੇ ਇਸ ਲਈ ਉਹ ਰੁੱਖ ਨੂੰ ਅਸੀਸਾਂ ਦਿੰਦਾ ਹੈ ਤਾਂ ਜੋ ਪੱਤੇ ਕੁਦਰਤੀ ਤੌਰ 'ਤੇ ਇੱਕ ਕਟੋਰੇ ਦੇ ਰੂਪ ਵਿੱਚ ਉੱਗਣ।[ਹਵਾਲਾ ਲੋੜੀਂਦਾ] ਸ਼ਬਰੀ ਨੇ ਰਾਮ ਨੂੰ ਸੁਗਰੀਵ ਤੋਂ ਮਦਦ ਲੈਣ ਅਤੇ ਉਸ ਨੂੰ ਲੱਭਣ ਲਈ ਕਿਹਾ। ਰਮਾਇਣ ਦੱਸਦੀ ਹੈ ਕਿ ਸ਼ਬਰੀ ਇੱਕ ਬਹੁਤ ਹੀ ਸੂਝਵਾਨ ਅਤੇ ਗਿਆਨਵਾਨ ਸੰਤ ਸੀ।[5]
ਬਾਹਰੀ ਲਿੰਕ
ਸੋਧੋ- Lord Rama only thirsted for the Prema of Shabri Ji by Brig. Partap Singh Ji Jaspal (Retd.)
ਸਰੋਤ
ਸੋਧੋ- Keshavadas, Sadguru Sant (1988), Ramayana at a Glance, Motilal Banarsidass Publ., p. 211, ISBN 978-81-208-0545-3
- William Buck, B. A; Van Nooten (2000), Ramayana, University of California Press, p. 432, ISBN 978-0-520-22703-3
- Dodiya, Jaydipsinh (2001), Critical perspectives on the Rāmāyaṇa, Sarup & Sons, p. 297, ISBN 978-81-7625-244-7
ਹਵਾਲੇ
ਸੋਧੋ- ↑ http://www.kidsgen.com/fables_and_fairytales/indian_mythology_stories/shabri.htm
- ↑ 2.0 2.1 2.2 2.3 Keshavadas 1988, p. 121
- ↑ Dodiya 2001, p. 148
- ↑ "Rosary of Divine Wisdom" (in English). Brig. Partap Singh Ji (Retd.). 27 August 1999.
{{cite web}}
: CS1 maint: unrecognized language (link) - ↑ Keshavadas 1988, p. 123