ਸ਼ਮਸੁਰ ਰਹਿਮਾਨ ਫ਼ਾਰੂਕੀ
ਸ਼ਮਸੁਰ ਰਹਿਮਾਨ ਫ਼ਾਰੂਕੀ (Urdu: شمس الرحمٰن فاروقی) (15 ਜਨਵਰੀ 1935 - 25 ਦਸੰਬਰ 2020) ਉਰਦੂ ਦਾ ਮਸ਼ਹੂਰ ਆਲੋਚਕ ਅਤੇ ਲੇਖਕ ਸੀ। ਉਹ ਮੂਲ ਤੌਰ ਤੇ ਅੰਗਰੇਜ਼ੀ ਸਾਹਿਤ ਦਾ ਵਿਦਿਆਰਥੀ ਸੀ। ਉਸ ਨੇ 19ਵੀਂ ਸਦੀ ਦੇ ਉਰਦੂ ਅਦਬ ਅਤੇ ਪਰੰਪਰਾ ਨੂੰ ਠੀਕ ਤਰ੍ਹਾਂ ਸਮਝਣ ਲਈ ਪਹਿਲਾਂ ਆਲੋਚਨਾ ਵਿਧਾ ਵਿੱਚ ਆਪਣੀ ਪਹੁੰਚ ਦਖ਼ਲ ਬਣਾਈ ਅਤੇ ਫਿਰ ਕਹਾਣੀਕਾਰ ਬਣੇ।[1] ਆਲੋਚਨਾ ਦੇ ਖੇਤਰ ਵਿੱਚ ਨਵੀਆਂ ਪਿਰਤਾਂ ਪਾਉਣ ਲਈ ਉਸਨੂੰ ਉਰਦੂ ਆਲੋਚਨਾ ਦਾ ਟੀ ਐਸ ਈਲੀਅਟ ਕਿਹਾ ਜਾਂਦਾ ਹੈ।[2]
ਸ਼ਮਸੁਰ ਰਹਿਮਾਨ ਫ਼ਾਰੂਕੀ شمس الرحمٰن فاروقی | |
---|---|
ਜਨਮ | ਸ਼ਮਸੁਰ ਰਹਿਮਾਨ ਫ਼ਾਰੂਕੀ 15 ਜਨਵਰੀ 1935 ਭਾਰਤ |
ਮੌਤ | 25 ਦਸੰਬਰ 2020 | (ਉਮਰ 85)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਕਵੀ, ਆਲੋਚਕ |
ਜੀਵਨੀ
ਸੋਧੋਸ਼ਮਸੁਰ ਰਹਿਮਾਨ ਦਾ ਜਨਮ 15 ਜਨਵਰੀ 1935 ਨੂੰ ਹੋਇਆ ਸੀ। ਉਦਾਰ ਮਾਹੌਲ ਵਿੱਚ ਪਲੇ ਸ਼ਮਸੁਰ ਰਹਿਮਾਨ ਨੇ ਪੜ੍ਹਾਈ ਦੇ ਬਾਅਦ ਕਈ ਜਗ੍ਹਾ ਨੌਕਰੀ ਕੀਤੀ। ਇਸਦੇ ਬਾਅਦ ਉਹ ਇਲਾਹਾਬਾਦ ਵਿੱਚ ਸ਼ਬਖੂੰ ਪਤ੍ਰਿਕਾ ਦਾ ਸੰਪਾਦਕ ਰਿਹਾ। ਉਸ ਨੇ ਉਰਦੂ ਸਾਹਿਤ ਨੂੰ ਕਈ ਚਾਂਦ ਔਰ ਥੇ ਸਰੇ ਆਸਮਾਂ, ਗ਼ਾਲਿਬ ਅਫ਼ਸਾਨੇ ਕੇ ਹਿਮਾਇਤ ਮੇਂ, ਉਰਦੂ ਕਾ ਇਬਤਿਦਾਈ ਜ਼ਮਾਨਾ ਆਦਿ ਰਚਨਾਵਾਂ ਦਿੱਤੀਆਂ ਹਨ। ਸ਼ਮਸੁਰ ਰਹਿਮਾਨ ਨੂੰ ਸਰਸਵਤੀ ਸਨਮਾਨ ਦੇ ਇਲਾਵਾ 1986 ਵਿੱਚ ਉਰਦੂ ਲਈ ਸਾਹਿਤ ਅਕਾਦਮੀ ਸਨਮਾਨ ਦਿੱਤਾ ਗਿਆ ਸੀ। 25 ਦਸੰਬਰ 2020 ਨੂੰ ਉਸਦੀ ਮੌਤ ਹੋ ਗਈ ਅਤੇ ਉਸ ਨੂੰ ਇਲਾਹਬਾਦ ਦੇ ਅਸ਼ੋਕਨਗਰ ਨੇਵਾਦਾ ਕਬਰਿਸਤਾਨ ਵਿੱਚ ਦਫ਼ਨਕੀਤਾ ਗਿਆ। ਫ਼ਾਰੂਕੀ ਸਾਹਿਬ ਨੂੰ ਉਨ੍ਹਾਂ ਦੀ ਪਤਨੀ ਜਮੀਲਾ ਫ਼ਾਰੂਕੀ ਦੀ ਕਬਰ ਦੇ ਕਰੀਬ ਹੀ ਸੁਪੁਰਦ-ਏ-ਖ਼ਾਕ ਕੀਤਾ ਗਿਆ। ਉਸ ਦੀ ਪਤਨੀ ਜਮੀਲਾ ਫ਼ਾਰੂਕੀ ਦੀ ਮੌਤ 2007 ਵਿੱਚ ਹੋ ਗਈ ਸੀ।
ਦਾਸਤਾਨਗੋਈ
ਸੋਧੋਦਾਸਤਾਨਗੋਈ 16ਵੀਂ ਸਦੀ ਦੀ ਜ਼ੁਬਾਨੀ ਕਹਾਣੀ ਸੁਣਾਉਣ ਦੀ ਉਰਦੂ ਰਵਾਇਤ ਹੈ।[3] ਇਸ ਕਲਾ ਰੂਪ ਨੂੰ 2005 ਵਿੱਚ ਮੁੜ ਜੀਵਿਤ ਕੀਤਾ ਗਿਆ,[4] ਅਤੇ ਭਾਰਤ, ਪਾਕਿਸਤਾਨ, ਅਤੇ ਅਮਰੀਕਾ ਵਿੱਚ ਇਸਨੂੰ ਪੇਸ਼ ਕੀਤਾ ਗਿਆ।[5] ਇਹ ਕਲਾ ਰੂਪ 19ਵੀਂ ਸਦੀ ਵਿੱਚ ਭਾਰਤੀ ਉਪ-ਮਹਾਦੀਪ ਵਿੱਚ ਆਪਣੀ ਸ਼ਿਖ਼ਰ ਤੇ ਪਹੁੰਚ ਗਿਆ ਸੀ ਅਤੇ ਕਹਿੰਦੇ ਹਨ 1928 ਵਿੱਚ ਮੀਰ ਬਕਰ ਅਲੀ ਦੀ ਮੌਤ ਨਾਲ ਇਸਦੀ ਵੀ ਮੌਤ ਹੋ ਗਈ ਸੀ।[4] ਸ਼ਮਸੁਰ ਰਹਿਮਾਨ ਫ਼ਾਰੂਕੀ ਅਤੇ ਉਸ ਦੇ ਭਤੀਜੇ, ਲੇਖਕ ਅਤੇ ਡਾਇਰੈਕਟਰ ਮਹਿਮੂਦ ਫ਼ਾਰੂਕੀ ਨੇ 21ਵੀਂ ਸਦੀ ਵਿੱਚ ਇਸ ਨੂੰ ਸੁਰਜੀਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।[6]
ਰਚਨਾਵਾਂ
ਸੋਧੋ- ਤਹਕੀਕੀ ਤੇ ਤਨਕੀਦੀ ਕਿਤਾਬਾਂ
- ਅਸਬਾਤ ਵ ਨਫ਼ੀ
- ਉਰਦੂ ਗ਼ਜ਼ਲ ਕੇ ਅਹਿਮ ਮੋੜ
- ਉਰਦੂ ਕਾ ਇਬਤਦਾਈ ਜ਼ਮਾਨਾ ਅਦਬੀ ਤਹਿਜ਼ੀਬ ਵ ਤਾਰੀਖ਼ ਕੇ ਪਹਿਲੂ
- ਅਫ਼ਸਾਨੇ ਕੀ ਹਿਮਾਇਤ ਮੈਂ
- ਅੰਦਾਜ਼ ਗੁਫ਼ਤਗੂ ਕਿਆ ਹੈ
- ਤਾਬੀਰ ਕੀ ਸ਼ਰ੍ਹਾ
- ਤਫ਼ਹੀਮ ਗ਼ਾਲਿਬ
- ਸ਼ਿਅਰ ਸ਼ੋਰ ਅੰਗੇਜ਼ ਚਾਰ ਜਿਲਦੇਂ
- ਸ਼ਿਅਰ ਗ਼ੈਰ ਸ਼ਿਅਰ ਔਰ ਨਸਰ
- ਖ਼ੁਰਸ਼ੀਦ ਕਾ ਸਾਮਾਨ ਸਫ਼ਰ
- ਸੂਰਤ ਵ ਮਾਅਨੀ ਸੁਖ਼ਨ
- ਗ਼ਾਲਿਬ ਪਰ ਚਾਰ ਤਹਰੀਰੇਂ
- ਗੰਜ ਸੋਖ਼ਤਾ
- ਲੁਗ਼ਾਤ ਰੋਜ਼ਮਰਾ
- ਹਮਾਰੇ ਲੀਏ ਮੰਟੋ ਸਾਹਿਬ
- ਲਫ਼ਜ਼ ਵਮਾਨੀ
- ਨਏ ਨਾਮ
- ਨਗ਼ਮਾਤ ਹਰੀਤ
- ਅਰੂਜ਼ ਆਹੰਗ ਔਰ ਬਿਆਨ
ਅਫ਼ਸਾਨੇ
ਸੋਧੋ- ਸਵਾਰ ਔਰ ਦੂਸਰੇ ਅਫ਼ਸਾਨੇ
ਨਾਵਲ
ਸੋਧੋ- ਕਈ ਚਾਂਦ ਥੇ ਸਿਰ ਆਸਮਾਂ
ਸ਼ਾਇਰੀ
ਸੋਧੋ- ਗੰਜ ਸੋਖ਼ਤਾ
- ਸਬਜ਼ ਅੰਦਰ ਸਬਜ਼
- ਚਾਰ ਸੰਮਤ ਕਾ ਦਰਿਆ
- ਆਸਮਾਨ ਮਹਿਰਾਬ
- ਮਜਲਿਸ ਆਫ਼ਾਕ ਮੈਂ ਪਰਵਾਨਾ ਸਾਂ (ਜੁਮਲਾ ਸ਼ਾਇਰੀ ਕੀ ਕੁਲੀਆਤ)
ਇਨਾਮ ਸਨਮਾਨ
ਸੋਧੋ- ਪਾਕਿਸਤਾਨ ਦੇ ਤੀਸਰਾ ਸਭ ਤੋਂ ਵੱਡਾ ਇਨਾਮ ਸਿਤਾਰਾ-ਇ-ਇਮਤਿਯਾਜ
- ਭਾਰਤ ਵਿੱਚ ਸਰਸਵਤੀ ਸਨਮਾਨ
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ शम्सुर्रहमान फ़ारुक़ी से ख़ास बातचीत
- ↑ "Shamsur Rehman Faruqi - The master critic". Columbia.Edu (source=Daily Dawn-11 July 2004). Retrieved 2012-08-25.
- ↑ "Walk Back In Time: Experience life in Nizamuddin Basti, the traditional way". The Indian Express. 29 November 2012. Retrieved 18 December 2012.
- ↑ 4.0 4.1 Ahmed, Shoaib (6 December 2012). "Indian storytellers bring Dastangoi to Alhamra". Dawn. Retrieved 18 December 2012.
- ↑ Sayeed, Vikram Ahmed (14 January 2011). "Return of dastangoi". Frontline. Retrieved 18 December 2012.
- ↑ Husain, Intizar (2011-12-25). "COLUMN: Dastan and dastangoi for the modern audience". Dawn (newspaper). Retrieved 2013-11-07.