ਸ਼ਾਂਤਾ
ਸ਼ਾਂਤਾ ਰਾਮਾਇਣ ਵਿੱਚ ਇੱਕ ਪਾਤਰ ਹੈ। ਸ਼ਾਂਤਾ ਨੂੰ ਦਸ਼ਰਥ ਅਤੇ ਕੌਸ਼ਲਿਆ ਦੀ ਧੀ ਕਿਹਾ ਜਾਂਦਾ ਹੈ, ਜਿਸ ਨੂੰ ਰੋਮਪੜਾ ਅਤੇ ਵੇਰਸ਼ਿਨੀ ਨੂੰ ਗੋਦ ਦੇ ਦਿੱਤਾ ਸੀ।[ਹਵਾਲਾ ਲੋੜੀਂਦਾ]
ਸ਼ਾਂਤਾ | |
---|---|
ਜਾਣਕਾਰੀ | |
ਪਰਿਵਾਰ | |
ਪਤੀ/ਪਤਨੀ(ਆਂ} | Rishyasringa |
ਸ਼ਾਂਤਾ ਦਾ ਵਿਆਹ ਸਰਿੰਗੀ ਰਿਸ਼ੀ ਨਾਲ ਹੋਇਆ ਜੋ ਮਹਾਨ ਭਾਰਤੀ ਹਿੰਦੂ ਸੰਤ ਵਿਭੰਦਦਕਾ ਦਾ ਸੀ।[1] ਸ਼ਾਂਤਾ ਅਤੇ ਰਿਸ਼ੀਸ੍ਰਿੰਗਾ ਦੇ ਵੰਸ਼ਜ ਸੇਂਗਰ ਰਾਜਪੂਤ ਹਨ ਜਿਨ੍ਹਾਂ ਨੂੰ ਇਕਲੌਤੇ ਰਿਸ਼ੀਵੰਸ਼ੀ ਰਾਜਪੂਤ ਕਿਹਾ ਜਾਂਦਾ ਹੈ।
ਜ਼ਿੰਦਗੀ
ਸੋਧੋਸ਼ਾਂਤਾ ਕੌਸ਼ਲਿਆ, ਅਯੁੱਧਿਆ ਦੇ ਰਾਜਾ ਦਸ਼ਰਥ ਦੀ ਪਤਨੀ, ਦੀ ਧੀ ਸੀ। ਬਾਅਦ ਵਿੱਚ ਉਸ ਨੂੰ ਅੰਗਾ ਦੇ ਰਾਜਾ ਰੋਮਪੜਾ ਨੂੰ ਗੋਦ ਦਿੱਤਾ ਗਿਆ। ਸ਼ਾਂਤਾ ਨੂੰ ਵੇਦ, ਆਰਟ, ਕਰਾਫਟ ਦੇ ਨਾਲ-ਨਾਲ ਜੰਗ ਦੀ ਵੀ ਸਿੱਖਿਆ ਪ੍ਰਾਪਤ ਸੀ, ਅਤੇ ਉਸ ਨੂੰ ਬਹੁਤ ਸੁੰਦਰ ਮੰਨਿਆ ਜਾਂਦਾ ਸੀ। ਇੱਕ ਦਿਨ, ਜਦੋਂ ਉਸ ਦੇ ਪਿਤਾ, ਰਾਜਾ ਰੋਮਪੜਾ ਸ਼ਾਂਤਾ ਨਾਲ ਗੱਲਬਾਤ ਵਿੱਚ ਰੁੱਝੇ ਹੋਏ ਸਨ, ਇੱਕ ਬ੍ਰਾਹਮਣ ਮੌਨਸੂਨ ਦੇ ਦਿਨਾਂ ਵਿੱਚ ਖੇਤੀ ਵਿੱਚ ਮਦਦ ਮੰਗਣ ਲਈ ਆਇਆ। ਰੋਮਪੜਾ ਨੇ ਬ੍ਰਾਹਮਣ ਦੀ ਦੁਰਦਸ਼ਾ ਵੱਲ ਧਿਆਨ ਨਹੀਂ ਦਿੱਤਾ। ਇਸ ਨਾਲ ਬ੍ਰਾਹਮਣ, ਜੋ ਰਾਜ ਛੱਡ ਗਿਆ, ਨੂੰ ਚਿੜ ਅਤੇ ਗੁੱਸਾ ਆ ਗਿਆ। ਮੀਂਹ ਦਾ ਦੇਵਤਾ, ਇੰਦਰਦੇਵ ਆਪਣੇ ਸ਼ਰਧਾਲੂ ਦਾ ਅਪਮਾਨ ਸਹਿਣ ਨਾ ਕਰ ਸਕਿਆ, ਇਸ ਲਈ ਮੌਨਸੂਨ ਦੇ ਮੌਸਮ ਵਿੱਚ ਥੋੜੀ ਜਿਹੀ ਬਾਰਿਸ਼ ਹੋਈ ਜਿਸ ਕਾਰਨ ਰਾਜ ਵਿੱਚ ਸੋਕਾ ਪੈ ਗਿਆ ਅਤੇ ਦਸ਼ਰਥ ਦੇ ਕੋਈ ਔਲਾਦ ਨਹੀਂ ਹੋਈ, ਉਹ ਚਾਹੁੰਦਾ ਸੀ ਕਿ ਇੱਕ ਪੁੱਤਰ ਉਸ ਦੀ ਵਿਰਾਸਤ ਨੂੰ ਜਾਰੀ ਰੱਖੇ ਅਤੇ ਆਪਣੇ ਸ਼ਾਹੀ ਖ਼ਾਨਦਾਨ ਨੂੰ ਹੋਰ ਅਮੀਰ ਬਣਾਏ। ਦੋਵਾਂ ਦੀਆਂ ਮੁਸੀਬਤਾਂ ਦਾ ਹੱਲ ਸਿਰਫ ਇੱਕ ਬ੍ਰਾਹਮਣ ਦੁਆਰਾ ਕੀਤੀਆਂ ਸ਼ਕਤੀਆਂ ਨਾਲ ਯਜਨਾਂ ਦੁਆਰਾ ਕੀਤਾ ਜਾ ਸਕਦਾ ਸੀ ਜੋ ਪੁਰਨ ਪਵਿੱਤਰਤਾ ਦੀ ਪਾਲਣਾ ਦੁਆਰਾ ਆਉਂਦੀਆਂ ਸਨ।
ਹਵਾਲੇ
ਸੋਧੋ- ↑ Rao, Desiraju Hanumanta. "Bala Kanda in Prose, Sarga 11". Valmiki Ramayana. Valmiki Ramayan.net. Retrieved 22 January 2019.