ਸ਼ਾਂਤੀ ਘੋਸ਼

ਭਾਰਤੀ ਰਾਸ਼ਟਰਵਾਦੀ

ਸ਼ਾਂਤੀ ਘੋਸ਼ (22 ਨਵੰਬਰ 1916 - 1989)[1] ਇੱਕ ਭਾਰਤੀ ਰਾਸ਼ਟਰਵਾਦੀ ਸੀ ਜੋ ਸੁਨੀਤੀ ਚੌਧਰੀ ਦੇ ਨਾਲ ਇੱਕ ਬ੍ਰਿਟਿਸ਼ ਜ਼ਿਲ੍ਹਾ ਮੈਜਿਸਟਰੇਟ ਨੂੰ ਕਤਲ ਕੀਤਾ ਸੀ ਜਦ ਉਸ ਸੀ 15 ਸਾਲ ਦੀ ਉਮਰ ਸੀ[1][2][3] ਅਤੇ ਇੱਕ ਹਥਿਆਰਬੰਦ ਇਨਕਲਾਬੀ ਸੰਘਰਸ਼ ਵਿੱਚ ਉਸਦੀ ਭਾਗੀਦਾਰੀ ਲਈ ਵੀ ਉਸ ਨੂੰ ਜਾਣਿਆ ਜਾਂਦਾ ਹੈ।[2]

ਸ਼ਾਂਤੀ ਘੋਸ਼
ਤਸਵੀਰ:Santi Ghose.jpg
ਜਨਮ22 ਨਵੰਬਰ 1916
ਕਲਕੱਤਾ, ਭਾਰਤ
ਮੌਤ1989
ਅਲਮਾ ਮਾਤਰਬੰਗਾਲੀ ਮਹਿਲਾ ਕਾਲਜ
ਲਈ ਪ੍ਰਸਿੱਧ15 ਸਾਲ ਦੀ ਉਮਰ 'ਚ ਬਰਤਾਨਵੀ ਮੈਜਿਸਟ੍ਰੇਟ ਦਾ ਕਤਲ

ਆਰੰਭਕ ਜੀਵਨ ਸੋਧੋ

ਘੋਸ਼ ਦਾ ਜਨਮ 22 ਨਵੰਬਰ 1916 ਨੂੰ ਕਲਕੱਤਾ, ਭਾਰਤ ਵਿੱਚ ਹੋਇਆ।[2] ਉਹ ਪੂਰਬੀ ਬੰਗਾਲ ਦੇ ਵਿਕਟੋਰੀਆ ਕਾਲਜ ਆਫ ਕਾਮੀਲਾ 'ਚ ਦਰਸ਼ਨ ਪੜ੍ਹਾਉਂਦੇ ਇੱਕ ਪ੍ਰੋਫ਼ੈਸਰ ਅਤੇ ਰਾਸ਼ਟਰਵਾਦੀ, ਦੇਬੇਂਦਰਨਾਥ ਘੋਸ਼, ਦੀ ਧੀ ਸੀ।[2]

1931 ਵਿੱਚ ਘੋਸ਼ ਛਤਰੀ ਸੰਘ (ਗਰਲ ਸਟੂਡੈਂਟਸ ਐਸੋਸੀਏਸ਼ਨ) ਦੀ ਇੱਕ ਸੰਸਥਾਪਕ ਮੈਂਬਰ ਸੀ ਅਤੇ ਇਸ ਦੇ ਸਕੱਤਰ ਵਜੋਂ ਸੇਵਾ ਵੀ ਨਿਭਾਈ।[2] ਘੋਸ਼ ਪ੍ਰੋਫੱਲਾਨੰਦਿਨੀ ਬ੍ਰਹਮਾ ਦੁਆਰਾ ਪ੍ਰੇਰਿਤ ਸੀ, ਜੋ ਕੋਮੀਲਾ ਵਿੱਚ ਫੈਜ਼ੁਨੇਸੇ ਗਰਲਜ਼ ਸਕੂਲ ਵਿੱਚ ਇੱਕ ਵਿਦਿਆਰਥੀ ਸੀ। ਉਹ ਜੁਗਾਂਤਰ ਪਾਰਟੀ ਵਿੱਚ ਸ਼ਾਮਲ ਹੋ ਗਈ[2] ਜੋ ਇੱਕ ਅੱਤਵਾਦੀ ਇਨਕਲਾਬੀ ਸੰਗਠਨ ਸੀ, ਜਿਸ ਨੇ "ਬਰਤਾਨਵੀ ਬਸਤੀਵਾਦੀ ਰਾਜ ਨੂੰ ਬਰਖਾਸਤ ਕਰਨ ਲਈ ਇੱਕ ਸਿਆਸੀ ਤਕਨੀਕ ਵਜੋਂ ਕਤਲ ਦਾ ਇਸਤੇਮਾਲ ਕੀਤਾ।"[4] ਉਸ ਨੇ ਤਲਵਾਰਾਂ, ਕਲੱਬਾਂ ਅਤੇ ਹਥਿਆਰਾਂ ਨਾਲ ਸਵੈ-ਰੱਖਿਆ ਦੀ ਸਿਖਲਾਈ ਪ੍ਰਾਪਤ ਕੀਤੀ।[2]

ਅੰਤਲਾ ਜੀਵਨ ਅਤੇ ਮੌਤ ਸੋਧੋ

ਉਸ ਦੀ ਰਿਹਾਈ ਤੋਂ ਬਾਅਦ, ਘੋਸ਼ ਨੇ ਬੰਗਾਲੀ ਮਹਿਲਾ ਕਾਲਜ 'ਚ ਦਾਖਿਲਾ ਲਿਆ ਅਤੇ ਭਾਰਤੀ ਕਮਿਊਨਿਸਟ ਅੰਦੋਲਨ ਵਿੱਚ ਹਿੱਸਾ ਲਿਆ।[2] ਬਾਅਦ ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਈ।[2] ਸੰਨ 1942 ਵਿੱਚ, ਘੋਸ਼ ਨੇ ਪ੍ਰੋਫੈਸਰ ਚਿਤਰੰਜਨ ਦਾਸ ਨਾਲ ਵਿਆਹ ਕਰਵਾਇਆ।[2] ਉਸ ਨੇ 1952-62 ਅਤੇ 1967-68 ਤੱਕ ਪੱਛਮੀ ਬੰਗਾਲ ਲੈਜਿਸਲੇਟਿਵ ਕੌਂਸਲ ਵਿੱਚ ਸੇਵਾ ਨਿਭਾਈ।[2] ਉਸ ਨੇ 1962-64 ਤੱਕ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਸੇਵਾ ਕੀਤੀ।[2] ਘੋਸ਼ ਨੇ ਇੱਕ ਕਿਤਾਬ ਛਾਪੀ ਅਤੇ ਪ੍ਰਕਾਸ਼ਿਤ ਕੀਤੀ ਜਿਸ ਦਾ ਨਾਂਅ ਅਰੁਣ ਬਾਹਨੀ ਹੈ।[2]

ਹਵਾਲੇ ਸੋਧੋ

  1. 1.0 1.1 Forbes, Geraldine. Indian Women and the Freedom Movement: A Historian's Perspective.
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 Smith, Bonnie G. (2008). The Oxford Encyclopedia of Women in World History. Oxford University Press, USA. pp. 377–8. ISBN 978-0-19-514890-9.
  3. Smith, Bonnie G. (2005). Women's History in Global Perspective, Volume 2. University of Illinois Press.
  4. The Bangladesh Reader: History, Culture, Politics.

[1]

  1. a b c d e The Bangladesh Reader: History, Culture, Politics.