ਸ਼ੀਨ ਕਾਫ਼ ਨਿਜ਼ਾਮ
ਸ਼ੀਨ ਕਾਫ਼ ਨਿਜ਼ਾਮ, ਜੋਧਪੁਰ, ਭਾਰਤ ਵਿੱਚ ਸਾਲ 1945 ਜਾਂ 1946 ਵਿੱਚ ਪੈਦਾ ਹੋਇਆ, ਇੱਕ ਉਰਦੂ ਸ਼ਾਇਰ ਅਤੇ ਸਾਹਿਤਕ ਵਿਦਵਾਨ ਹੈ। ਉਸਦਾ ਜਨਮ ਵੇਲ਼ੇ ਦਾ ਨਾਮ ਸ਼ਿਵ ਕਿਸ਼ਨ ਬਿੱਸਾ ਹੈ। ਸ਼ੀਨ ਕਾਫ਼ ਨਿਜ਼ਾਮ ਉਸਦਾ ਕਲਮੀ ਨਾਮ ਹੈ। [1] ਉਸਨੇ ਦੇਵਨਾਗਰੀ ਵਿੱਚ ਦੀਵਾਨ-ਏ-ਗ਼ਾਲਿਬ ਅਤੇ ਦੀਵਾਨ-ਏ-ਮੀਰ ਸਮੇਤ ਹੋਰ ਕਈ ਸ਼ਾਇਰਾਂ ਦੀਆਂ ਲਿਖਤਾਂ ਦਾ ਸੰਪਾਦਨ ਕੀਤਾ ਹੈ। [2]
ਸਾਹਿਤਕ ਕੈਰੀਅਰ
ਸੋਧੋਨਿਜ਼ਾਮ ਨੇ ਕਈ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਸ ਦੀਆਂ ਕਿਤਾਬਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ। [3]
- ਲਮ੍ਹੋਂ ਕਾ ਸੈਲਾਬ
- ਦਸ਼ਤ ਮੇਂ ਦਰਿਆ
- ਨਾਦ
- ਸਾਯਾ ਕੋਈ ਲੰਬਾ ਨ ਥਾ
- ਬਯਾਜ਼ੇਂ ਖੋ ਗਈ ਹੈਂ
- ਗੁਮਸ਼ੁਦਾ ਦੈਰ ਕੀ ਗੂੰਜਤੀ ਘੰਟੀਆਂ
- ਰਸਤਾ ਯੇ ਕਹੀਂ ਨਹੀਂ ਜਾਤਾ
- ਔਰ ਭੀ ਹੈ ਨਾਮ ਰਾਸਤੇ ਕਾ
- ਸਾਇਉਂ ਕੇ ਸਾਏ ਮੇਂ
ਨਿਜ਼ਾਮ ਦੇ ਕਾਵਿ ਸੰਗ੍ਰਹਿ ਗੁਮਸ਼ੁਦਾ ਦੈਰ ਕੀ ਗੂੰਜਤੀ ਘੰਟੀਆਂ ਨੂੰ ਉਰਦੂ ਵਿੱਚ 2010 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ। [1]
ਨਿਜ਼ਾਮ ਨੇ ਰਾਜਸਥਾਨੀ ਉਰਦੂ ਸ਼ਾਇਰ ਮਖਮੂਰ ਸਈਦੀ ਦੇ ਜੀਵਨ ਅਤੇ ਰਚਨਾਵਾਂ ਦਾ ਇੱਕ ਮੁਲਾਂਕਣ ਸੰਕਲਿਤ ਕੀਤਾ ਜਿਸਦਾ ਸਿਰਲੇਖ ਹੈ ਭੀੜ ਮੇਂ ਅਕੇਲਾ । ਇਸ ਨੂੰ ਰਾਜਸਥਾਨ ਉਰਦੂ ਅਕਾਦਮੀ ਨੇ 2007 ਵਿੱਚ ਪ੍ਰਕਾਸ਼ਿਤ ਕੀਤਾ ਸੀ।
ਉਸਨੇ ਪ੍ਰਸਿੱਧ ਖੋਜ ਵਿਦਵਾਨ "ਅੱਲਾਮਾ ਕਾਲੀਦਾਸ ਗੁਪਤਾ ਰਿਜ਼ਾ" 'ਤੇ ਇੱਕ ਕਿਤਾਬ ਦਾ ਸੰਪਾਦਨ ਕੀਤਾ ਹੈ ਜਿਸਦਾ ਨਾਮ ਹੈ "ਗ਼ਾਲਿਬੀਅਤ ਔਰ ਗੁਪਤ ਰਿਜ਼ਾ" ਉਸਨੇ ਨਾਗਰੀ ਵਿੱਚ ਮਾਡਰਨ ਉਰਦੂ ਕਵੀ "ਮੀਰਾ ਜੀ" ਦੀਆਂ ਚੋਣਵੀਆਂ ਕਵਿਤਾਵਾਂ ਸੰਪਾਦਿਤ ਕੀਤੀਆਂ ਹਨ। ਪ੍ਰਸਿੱਧ ਪਾਕਿਸਤਾਨੀ ਉਰਦੂ ਕਵੀ "ਮੁਨੀਰ ਨਿਆਜ਼ੀ" ਦੀ ਚੋਣਵੀਂ ਸ਼ਾਇਰੀ ਵੀ ਉਸ ਨੇ ਨਾਗਰੀ ਵਿੱਚ ਪ੍ਰਕਾਸ਼ਿਤ ਕੀਤੀ ਹੈ।
ਆਲੋਚਨਾ
ਸੋਧੋ- "ਲਫ਼ਜ਼ ਦਰ ਲਫ਼ਜ਼"
- "ਮਨੀ ਦਰ ਮਨੀ"
- "ਤਜ਼ਕੀਰਾ ਮਸੀਰ ਸ਼ੋਰਾ ਏ ਜੋਧਪੁਰ"
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 Shafey Kidwai (2010-12-29). "Words' Worth". The Hindu. Retrieved 2011-01-05.
- ↑ "The Write Circle with Sheen Kaaf Nizam". Siyahi | A Literary Consultancy. 2009-05-14. Retrieved 2016-08-03.
- ↑ "Sheen Kaaf Nizam". Samanvay Indian Languages Festival. Archived from the original on 12 April 2019. Retrieved 10 January 2013.