ਸ਼ੁਕਰਚਕੀਆ ਮਿਸਲ

ਸਿੱਖ ਸੰਘ ਦਾ ਪ੍ਰਭੂਸੱਤਾ ਸੰਪੰਨ ਰਾਜ
(ਸ਼ੁੱਕਰਚੱਕੀਆ ਮਿਸਲ ਤੋਂ ਮੋੜਿਆ ਗਿਆ)

ਸੁਕਰਚਕੀਆ ਮਿਸਲ 18ਵੀਂ ਸਦੀ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਸੀ ਜੋ ਪੱਛਮੀ ਪੰਜਾਬ (ਆਧੁਨਿਕ-ਪਾਕਿਸਤਾਨ ਵਿੱਚ) ਦੇ ਗੁਜਰਾਂਵਾਲਾ ਅਤੇ ਹਾਫਿਜ਼ਾਬਾਦ ਜ਼ਿਲੇ ਵਿੱਚ ਕੇਂਦਰਿਤ ਸੀ ਅਤੇ ਇਹ ਮਿਸਲ (1752-1801) ਤੱਕ ਰਾਜ ਕਰਦੀ ਰਹੀ। ਮਿਸਲ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ। ਸ਼ੁਕਰਚੱਕੀਆ ਆਖਰੀ ਮਿਸਲਦਾਰ (ਮਿਸਲ ਦਾ ਕਮਾਂਡਰ) ਮਹਾਰਾਜਾ ਰਣਜੀਤ ਸਿੰਘ ਸੀ। ਅਠਾਰਵੀਂ ਸਦੀ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇੱਕਜੁੱਟ ਕਰ ਦਿੱਤਾ ਅਤੇ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ।

ਸੁਕਰਚੱਕੀਆ ਮਿਸਲ ਦਾ ਝੰਡਾ

ਇਤਿਹਾਸ

ਸੋਧੋ

ਇਸ ਮਿਸਲ ਦਾ ਮੋਢੀ ਲਾਹੌਰ ਤੋਂ ਲੱਗਭਗ ਸੱਤਰ ਕਿਲੋਮੀਟਰ ਦੂਰ ਇੱਕ ਪਿੰਡ ਸ਼ੁਕਰਚੱਕ ਦਾ ਰਹਿਣ ਵਾਲਾ ਇੱਕ ਜੱਟ ਦੇਸੂ ਸੀ। ਉਸ ਦੀ ਮੌਤ (1716) ਤੋਂ ਬਾਅਦ ਉਸ ਦੇ ਪੁੱਤਰ ਨੌਧ ਸਿੰਘ ਅਤੇ 1752 ਵਿੱਚ ਉਸਦੀ ਮੌਤ ਉਪਰੰਤ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲ ਲਈ। ਉਹਦਾ ਵਿਆਹ ਗੁਜਰਾਂਵਾਲਾ ਦੇ ਇੱਕ ਤਾਕਤਵਰ ਤੇ ਅਣਖੀਲੇ ਯੋਧਾ, ਸਰਦਾਰ ਅਮੀਰ ਸਿੰਘ ਦੀ ਬੇਟੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਚੜ੍ਹਤ ਸਿੰਘ ਦੀ ਤਕੜੀ ਚੜ੍ਹਾਈ ਹੋ ਗਈ।

1:- ਸਰਦਾਰ ਚੜ੍ਹਤ ਸਿੰਘ (1752-1770)

2:- ਸਰਦਾਰ ਮਹਾ ਸਿੰਘ (1770-1792)

3:- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (1792-1801)

 

ਖੇਤਰ

ਸੋਧੋ

ਕਿਲੇ ਤੇ ਇਲਾਕੇ:- ਮੁਗਲ ਚੱਕ, ਕਿਲਾ ਦੀਦਾਰ ਸਿੰਘ, ਕਿਲਾ ਮੀਹਾਂ ਸਿੰਘ, ਲੱਧੇ ਵਾਲਾ ਵੜੈਚ, ਫਿਰੋਜ਼ਵਾਲਾ, ਬੁਤਾਲਾ ਸ਼ਾਮ ਸਿੰਘ, ਮਰਾਲੀ ਵਾਲਾ, ਐਮਨਾਬਾਦ, ਕਲਸਕੇ।

ਇਲਾਕੇ:- ਗੁਜਰਾਂਵਾਲਾ, ਹਫੀਜਾਬਾਦ ਰਾਜਧਾਨੀ:- ਅਮ੍ਰਿਤਸਰ ਤੇ ਗੁਜਰਾਂਵਾਲਾ

ਲੜਾਈਆਂ

ਸੋਧੋ

ਸਰਦਾਰ ਚੜ੍ਹਤ ਸਿੰਘ ਬਹੁਤ ਹੀ ਬਹਾਦਰ ਯੋਧੇ ਸਨ, ਉਹਨਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਯੁੱਧ ਲੜੇ ਅਤੇ ਜਿੱਤੇ ਵੀ। ਯੁੱਧਾਂ ਦੀ ਜਾਣਕਾਰੀ ਹੇਠਾਂ ਲਿਖੀ ਹਾਂ। ਹਵਾਲਿਆਂ ਦੇ ਨਾਲ

ਛੋਟਾ ਘੱਲੂਘਾਰਾ(1746)[1]

ਸਰਹਿੰਦ ਦਾ ਯੁੱਧ(1758)[2]

ਲਾਹੌਰ ਦਾ ਯੁੱਧ(1758)[3]

ਸਿਆਲਕੋਟ ਦਾ ਯੁੱਧ(1761)[4]

ਲਾਹੌਰ ਦਾ ਦੂਜਾ ਯੁੱਧ(1761)[5]

ਗੁੱਜਰਾਂਵਾਲਾ ਦਾ ਯੁੱਧ(1761)[6]

ਵੱਡਾ ਘੱਲੂਘਾਰਾ(1762)[7]

ਅਮ੍ਰਿਤਸਰ ਦਾ ਯੁੱਧ(1762)[8]

ਹੋਰ ਯੁੱਧ ਸਰਦਾਰ ਮਹਾਂ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਦੇ ਅਧੀਨ

ਕਸੂਰ ਦਾ ਯੁੱਧ(1763)

ਸਰਹਿੰਦ ਦਾ ਯੁੱਧ(1764)

ਅਹਿਮਦ ਸ਼ਾਹ ਅਬਦਾਲੀ ਦਾ ਸੱਤਵਾ ਹਮਲਾ(1765)

ਅਬਦਾਲੀ ਦਾ ਆਖਰੀ ਹਮਲ(1767)

ਜੇਹਲਮ ਇਲਾਕੇ ਨੂੰ ਜਿੱਤਣਾ(1767)

ਜੰਮੂ ਦਾ ਯੁੱਧ(1784 ਅਤੇ 1786)

ਬਟਾਲਾ ਦ ਯੁੱਧ(1787)

ਸਢੌਰਾ ਦੀ ਘੇਰਾਬੰਦੀ(1790)

ਮਿਆਨੀ ਦੀ ਘੇਰਾਬੰਦੀ(1796)

ਹਵਾਲੇ

ਸੋਧੋ

https://en.wikipedia.org/wiki/Jassa_Singh_Ahluwalia https://en.wikipedia.org/wiki/Battle_of_Gujranwala_(1761) Dictionary of Battles and Sieges https://en.wikipedia.org/wiki/Vadda_Ghalughara https://www.google.com/search?gs_ssp=eJzj4tLP1TdIqjTIMkwxYPQSLk4sSkksUkjOSCxKLFEozsxLzwAArRMK8Q&q=sardar+charat+singh&oq=&aqs=chrome.3.69i58j69i327j69i64j46i39i362i523j35i39i362i523l2j46i39i362i523l2j35i39i362i523l2j46i39i362i523j35i39i362i523j46i39i362i523l2j35i39i362i523.-1j0j4&client=ms-android-samsung-ga-rev1&sourceid=chrome-mobile&ie=UTF-8#imgrc=3qJSdQOeLoqgwM

  1. "ਛੋਟਾ ਘੱਲੂਘਾਰਾ".
  2. "ਸਰਹਿੰਦ ਦਾ ਯੁੱਧ".
  3. "ਲਾਹੌਰ ਦਾ ਯੁੱਧ".
  4. "ਸਿਆਲਕੋਟ ਦਾ ਯੁੱਧ".
  5. "ਲਾਹੌਰ ਦਾ ਦੁੱਜਾ ਯੁੱਧ".
  6. [ਗੁਜਰਾਂਵਾਲਾ ਦਾ ਯੁੱਧ "https://en.wikipedia.org/wiki/Battle_of_Gujranwala_(1761)"]. {{cite web}}: Check |url= value (help); External link in |title= (help)
  7. "ਵੱਡਾ ਘੱਲੂਘਾਰਾ".
  8. "ਅਮ੍ਰਿਤਸਰ ਦਾ ਯੁੱਧ".