ਸ਼ੇਰਬਾਜ਼ ਖਾਨ ਅੱਬਾਸੀ, ਜਿਸ ਨੂੰ ਬਾਜ਼ ਖਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬ੍ਰਿਟਿਸ਼ ਰਾਜ ਦੇ ਸਮੇਂ ਵਿੱਚ ਉੱਤਰੀ ਪੰਜਾਬ ਦੇ ਧੂੰਦ ਅੱਬਾਸੀ ਕਬੀਲੇ ਦਾ ਇੱਕ ਨੇਤਾ ਸੀ।

ਸ਼ੇਰਬਾਜ਼ ਖਾਨ ਨੇ ਜੁਲਾਈ 1857 ਵਿੱਚ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਖਿਲਾਫ ਵਿਦਰੋਹ ਦੇ ਦੌਰਾਨ ਮੁਰੀ ਦੀ ਬ੍ਰਿਟਿਸ਼ ਬਸਤੀ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਇਸ ਵਿਦਰੋਹ ਵਿੱਚ ਉਸ ਨਾਲ 300 ਆਦਮੀਆਂ ਦੀ ਫੋਰਸ ਸੀ, ਪਰ ਉਸ ਦੀਆਂ ਯੋਜਨਾਵਾਂ ਦਾ ਅੰਗਰੇਜ਼ਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅਤੇ ਉਸ ਦੀਆਂ ਸਾਰੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ। ਸ਼ੇਰਬਾਜ਼ ਖਾਨ ਨੂੰ ਅੰਗਰੇਜ਼ਾਂ ਨੇ ਫੜ ਲਿਆ। ਬਾਅਦ ਵਿਚ ਉਸ 'ਤੇ ਮੁਕੱਦਮਾ ਚਲਾਇਆ, ਤੇ ਸਜ਼ਾ ਸੁਣਾਈ ਗਈ। ਉਸ ਨੂੰ ਤੋਪਾਂ ਦੇ ਸਾਮ੍ਹਣੇ ਖੜਾ ਕੇ ਫਾਂਸੀ ਦਿੱਤੀ ਗਈ ਅਤੇ ਉਸਦੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ।[1][2]

ਹਵਾਲੇ

ਸੋਧੋ
  1. Punjab and The Rebellion of 1857 Pakistan Geotagging website, Published 26 April 2015, Retrieved 2 March 2019
  2. Murree Rebellion of 1857 GoogleBooks website, Retrieved 2 March 2019

ਬਾਹਰੀ ਲਿੰਕ

ਸੋਧੋ