ਸ਼ੋਥਾ ਰੁਸਥਾਵੇਲੀ (ਜਾਰਜੀਆਈ ਭਾਸ਼ਾ: შოთა რუსთაველი,ਜਨਮ ਅਤੇ ਮੌਤ ਦੇ ਸਾਲ ਅਗਿਆਤ ਹਨ)— ਬਾਰਵੀਂ ਸ਼ਤਾਬਦੀ ਦਾ ਜਾਰਜੀਆਈ ਮਹਾਕਵੀ ਅਤੇ ਕਵਿਤਾ ' ਸ਼ੇਰ ਦੀ ਖੱਲ ਵਾਲਾ ਯੋਧਾ' ਦਾ ਰਚਣਹਾਰ ਸੀ।

ਜੀਵਨ ਸੋਧੋ

ਰੁਸਥਾਵੇਲੀ ਦੇ ਜੀਵਨ ਨਾਲ ਸਬੰਧਤ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸੰਭਵ ਹੈ ਕਿ ਕਵੀ ਦਾ ਉਪਨਾਮ ਰੁਸਥਾਵੇਲੀ ਉਸ ਦੇ ਜਨਮ-ਸਥਾਨ ਰੁਸਥਾਵੀ ਤੋਂ ਪੈਦਾ ਹੋਇਆ ਹੋਵੇ। ਰੁਸਥਾਵੇਲੀ ਨੇ ਯੂਨਾਨ ਵਿੱਚ ਸਿੱਖਿਆ ਪਾਈ ; ਫਿਰ ਉਹ ਥਾਮਾਰ-ਰਾਣੀ ਦੇ ਦਰਬਾਰ ਵਿੱਚ ਖਜਾਨਚੀ ਬਣ ਗਿਆ (ਸੰਨ ੧੧੯੦ ਦੇ ਇੱਕ ਅਭਿਲੇਖ ਵਿੱਚ ਰੁਸਥਾਵੇਲੀ ਦੇ ਹਸਤਾਖਰ ਮੌਜੂਦ ਹਨ)। ਬਾਰਵੀਂ ਸ਼ਤਾਬਦੀ ਵਿੱਚ ਜਿੱਥੇ ਇੱਕ ਤਰਫ ਜਾਰਜੀਆਈ ਰਾਜ ਦੀ ਰਾਜਨੀਤਕ ਸ਼ਕਤੀ ਵਧ ਰਹੀ ਸੀ ਉਥੇ ਹੀ ਦੂਜੇ ਪਾਸੇ ਥਾਮਾਰ-ਰਾਣੀ ਦੇ ਸ਼ਾਨਦਾਰ ਦਰਬਾਰ ਵਿੱਚ ਗੀਤਕਾਵਿ ਦਾ ਵਿਕਾਸ ਆਪਣੀ ਆਖਰੀ ਸੀਮਾ ਉੱਤੇ ਸੀ। ਇਸ ਸਮੇਂ ਤਤਕਾਲੀਨ ਰੁਸਥਾਵੇਲੀ ਦਾ ਖ਼ੂਬਸੂਰਤ 'ਸ਼ੇਰ ਦੀ ਖੱਲ ਵਾਲਾ ਯੋਧਾ' ਨਾਮਕ ਮਹਾਂਕਾਵਿ ਰਚਿਆ ਗਿਆ ਜੋ ਜਾਰਜਿਆਈ ਸਾਹਿਤ ਦਾ ਮਾਣ ਹੈ। ਮਹਾਂਕਾਵਿ ਨੂੰ ਪੜ੍ਹਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਦਾ ਰਚਣਹਾਰ ਹੋਮਰ ਦੀਆਂ ਮਹਾਂਕਾਵਿ ਰਚਨਾਵਾਂ, ਪਲੇਟੋ ਦੇ ਫਲਸਫੇ ਅਤੇ ਅਰਬੀ ਅਤੇ ਫਾਰਸੀ ਸਾਹਿਤ ਤੋਂ ਵਾਕਫ਼ ਸੀ।

ਸ਼ੇਰ ਦੀ ਖੱਲ ਵਾਲਾ ਯੋਧਾ ਸੋਧੋ

ਸ਼ੇਰ ਦੀ ਖੱਲ ਵਾਲਾ ਯੋਧਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਇਹ ਪਹਿਲੀ ਵਾਰ ਜਾਰਜੀਆਈ ਰਾਜਧਾਨੀ ਤਬਿਲਿਸੀ ਵਿੱਚ 1712 ਵਿੱਚ ਛਪਿਆ। ਸ਼ੇਰ ਦੀ ਖੱਲ ਵਾਲਾ ਯੋਧਾ ਦੀਆਂ ਪਾਂਡੂਲਿਪੀਆਂ ਨੂੰ ਜਾਰਜੀਆ ਵਿੱਚ ਰਚੀਆਂ ਲਿਖਤਾਂ ਵਿੱਚ ਇੱਕ ਮਹੱਤਵਪੂਰਣ ਸਥਾਨ ਪ੍ਰਾਪਤ ਹੈ।

ਇਸ ਪਾਠ ਦੇ16 ਵੀਂ ਸਦੀ ਦੇ ਦੋ ਫੋਲੀਉ ਤਬਿਲਿਸੀ ਵਿੱਚ ਜਾਰਜੀਆ ਦੇ ਪਾਂਡੂਲਿਪੀ ਸੰਸਥਾਨ ਵਿੱਚ ਸਥਿਤ ਹਨ, ਅਤੇ 14 ਵੀਂ ਸਦੀ ਦੀਆਂ ਕਵਿਤਾ ਦੀ ਕੁੱਝ ਲਾਈਨਾਂ ਵੀ ਇਥੇ ਪਈਆਂ ਹਨ। ਕਾਵਿ ਗਾਥਾ ਦੀਆਂ ਹੋਰ ਸਾਰੀਆਂ ਕਾਪੀਆਂ 17 ਵੀਂ ਸਦੀ ਦੀਆਂ ਹਨ।

ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਉੱਚਤਮ ਜਾਰਜੀਆਈ ਰਾਜ ਇਨਾਮ ਸ਼ੋਥਾ ਰੁਸਥਾਵੇਲੀ ਰਾਜ ਇਨਾਮ ਹੈ। ਤਬਿਲਿਸੀ ਦੇ ਮੁੱਖ ਰਸਤੇ ਨੂੰ ਰੁਸਥਾਵੇਲੀ ਏਵੇਨਿਊ ਕਹਿੰਦੇ ਹਨ। ਤਬਿਲਿਸੀ ਵਿੱਚ, ਹੋਰ ਵੀ ਕਈ ਸਥਾਨਾਂ ਦੇ ਵਿੱਚ ਉਸਦਾ ਨਾਮ ਮਿਲਦਾ ਹੈ, ਜਿਵੇਂ: ਰੁਸਥਾਵੇਲੀ ਰੰਗ ਮੰਚ, ਜਾਰਜੀਆਈ ਅਕੈਡਮੀ ਆਫ ਸਾਇੰਸੇਜ ਵਿੱਚ ਜਾਰਜੀਆਈ ਸਾਹਿਤ ਦਾ ਸ਼ੋਥਾ ਰੁਸਥਾਵੇਲੀ ਸੰਸਥਾਨ, ਅਤੇ ਸ਼ੋਥਾ ਰੁਸਥਾਵੇਲੀ ਭੂਮੀਗਤ ਸਟੇਸ਼ਨ।

{{{1}}}