ਸ਼ੇਰ ਦੀ ਖੱਲ ਵਾਲਾ ਯੋਧਾ
ਸ਼ੇਰ ਦੀ ਖੱਲ ਵਾਲਾ ਯੋਧਾ (ਜਾਰਜੀਆਈ ਭਾਸ਼ਾ: ვეფხისტყაოსანი Vepkhist'q'aosani ਯਾਨੀ,ਬਾਘ ਦੀ ਖੱਲ ਵਿੱਚ ਇੱਕ ਨਾਈਟ) ਸ਼ੋਥਾ ਰੁਸਥਾਵੇਲੀ ਦਾ 12ਵੀਂ ਸਦੀ ਵਿੱਚ ਲਿਖਿਆ ਖ਼ੂਬਸੂਰਤ ਮਹਾਂਕਾਵਿ ਜਾਰਜੀਆਈ ਸਾਹਿਤ ਦਾ ਮਾਣ ਹੈ। ਇਸ ਨੂੰ ਪੜ੍ਹਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਦਾ ਰਚਣਹਾਰ ਹੋਮਰ ਦੀਆਂ ਮਹਾਂਕਾਵਿਕ ਰਚਨਾਵਾਂ, ਪਲੈਟੋ ਦੇ ਫ਼ਲਸਫ਼ੇ ਅਤੇ ਅਰਬੀ ਅਤੇ ਫਾਰਸੀ ਸਾਹਿਤ ਤੋਂ ਵਾਕਫ਼ ਸੀ। ਇਹ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਇਹ ਪਹਿਲੀ ਵਾਰ ਜਾਰਜੀਆਈ ਰਾਜਧਾਨੀ ਤਬਿਲਿਸੀ ਵਿੱਚ 1712 ਵਿੱਚ ਛਪਿਆ। 'ਸ਼ੇਰ ਦੀ ਖੱਲ ਵਾਲਾ ਯੋਧਾ' ਦੀਆਂ ਪਾਂਡੂਲਿਪੀਆਂ ਨੂੰ ਜਾਰਜੀਆ ਵਿੱਚ ਰਚੀਆਂ ਲਿਖਤਾਂ ਵਿੱਚ ਇੱਕ ਮਹੱਤਵਪੂਰਣ ਸਥਾਨ ਪ੍ਰਾਪਤ ਹੈ।
ਇਸ ਪਾਠ ਦੇ 16ਵੀਂ ਸਦੀ ਦੇ ਦੋ ਫੋਲੀਉ ਤਬਿਲਿਸੀ ਵਿੱਚ ਜਾਰਜੀਆ ਦੇ ਪਾਂਡੂਲਿਪੀ ਸੰਸਥਾਨ ਵਿੱਚ ਸਥਿਤ ਹਨ ਅਤੇ 14ਵੀਂ ਸਦੀ ਦੀਆਂ ਕਵਿਤਾ ਦੀ ਕੁੱਝ ਲਾਈਨਾਂ ਵੀ ਇਥੇ ਪਈਆਂ ਹਨ। ਕਾਵਿ ਗਾਥਾ ਦੀਆਂ ਹੋਰ ਸਾਰੀਆਂ ਕਾਪੀਆਂ 17 ਵੀਂ ਸਦੀ ਦੀਆਂ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |