ਸ਼ੰਬੂਕ
ਸ਼ੰਬੂਕ ਪੁਰਾਣ ਕਥਾ ਦੇ ਅਨੁਸਾਰ ਇੱਕ ਸ਼ੂਦਰ ਵਿਅਕਤੀ ਸੀ, ਜਿਸਨੇ ਦੇਵਤਵ ਅਤੇ ਸਵਰਗ ਪ੍ਰਾਪਤੀ ਲਈ ਵਿੰਧੀਆਚਲ ਦੇ ਅੰਗਭੂਤ ਸ਼ੈਵਲ ਨਾਮਕ ਪਹਾੜ ਉੱਤੇ ਘੋਰ ਤਪ ਕੀਤਾ ਸੀ। ਪਰ ਸ਼ੂਦਰ ਧਰਮ ਤਿਆਗ ਕੇ ਤਪ ਕਰਨ ਨਾਲ ਇੱਕ ਬਾਹਮਣ ਪੁੱਤਰ ਦੀ ਅਸਾਮਾਇਕ ਮੌਤ ਹੋ ਗਈ। ਇਸ ਲਈ ਰਾਮ ਨੇ ਉਸਦੀ ਹੱਤਿਆ ਕਰ ਦਿੱਤੀ; ਤਦ ਬਾਹਮਣ ਪੁੱਤਰ ਜਿੰਦਾ ਹੋ ਗਿਆ। ਇਹ ਵਿਸ਼ਵਾਸ ਹੈ ਕਿ ਮਹਾਰਾਸ਼ਟਰ ਵਿੱਚ ਨਾਗਪੁਰ ਦੇ ਨੇੜੇ ਰਾਮਟੇਕ ਕੋਲ ਇੱਕ ਪਹਾੜੀ ਤੇ ਸ਼ੰਬੂਕ ਦਾ ਸਿਰ ਕਲਮ ਕੀਤਾ ਗਿਆ ਸੀ।[1]
ਕਹਾਣੀ ਦਾ ਸਰੋਤ
ਸੋਧੋਸ਼ੰਬੂਕ ਦੀ ਹੱਤਿਆ ਦਾ ਜ਼ਿਕਰ ਰਾਮਾਇਣ ਦੇ ਅਧਿਆਤਮ ਰਾਮਾਇਣ ਵਰਜਨ ਵਿੱਚ ਵਾਲਮੀਕੀ ਰਾਮਾਇਣ, ਕਿਤਾਬ 7, 'ਉੱਤਰਖੰਡ' [ਆਖ਼ਰੀ ਅਧਿਆਇ], 73-76 ਸਰਗਾਂ ਵਿੱਚ ਮਿਲਦਾ ਹੈ।[2]
ਪੁਰਸ਼ੋਤਮ ਚੰਦਰ ਜੈਨ,[3] ਅਤੇ ਜੌਹਨ ਬਰੋਕਿੰਗਟਨ[4] ਵਰਗੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਕਹਾਣੀ "ਬਾਅਦ ਦੀ ਹੈ।".
ਹਵਾਲੇ
ਸੋਧੋ- ↑ Government of Maharashtra, Nasik District Gazeteer: History - Ancient Period [1] (text credited to Mahamahopadhyaya Dr. V. V. Mirashi)
- ↑ Hari Prasad Shastri (1957). The Ramayana of Valmiki (PDF). Shanti Sadan. p. 1585. ISBN 978-0-8542-4048-7.
- ↑ P. 16 Labour in Ancient India By Purushottama Candra Jaina
- ↑ http://www.amazon.com/Rama-Steadfast-Ramayana-Penguin-Classics/dp/014044744X