ਸਾਇਮਾ ਨੂਰ ਇੱਕ ਪਾਕਿਸਤਾਨੀ ਅਦਾਕਾਰਾ ਹੈ ਜੋ ਪੰਜਾਬੀ ਅਤੇ ਉਰਦੂ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਸਾਇਮਾ ਨੇ 200 ਤੋਂ ਵੱਧ ਫਿਲਮਾਂ ਵਿੱਚ ਭੂਮਿਕਾ ਨਿਭਾਈ ਹੈ। ਸਾਇਮਾ ਨੇ 2016 ਵਿੱਚ ਸ਼ਾਹਜ਼ਾਦ ਰਫ਼ੀਕ਼ ਦੀ ਫ਼ਿਲਮ ਸਲੂਟ ਵਿੱਚ ਵੀ ਭੂਮਿਕਾ ਅਦਾ ਕੀਤੀ। ਸਾਇਮਾ, 2013 ਵਿੱਚ ਸ਼ਾਹਜ਼ਾਦ ਰਫ਼ੀਕ਼ ਦੀ ਫ਼ਿਲਮ ਇਸ਼ਕ਼ ਖ਼ੁਦਾ ਅਤੇ ਆਪਣੇ ਪਤੀ, ਸਯੱਦ ਨੂਰ ਦੀ ਫ਼ਿਲਮ ਵਹੁਟੀ ਲੈ ਕੇ ਜਾਣੀ ਐ ਵਿੱਚ ਵੀ ਭੂਮਿਕਾ ਨਿਭਾਈ।

ਕੈਰੀਅਰਸੋਧੋ

ਸਾਇਮਾ ਨੂੰ ਫ਼ਿਲਮਾਂ ਵਿੱਚ ਨਗੀਨਾ ਖਾਨੁਮ ਲੈ ਕੇ ਆਈ ਅਤੇ ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1987 ਵਿੱਚ ਬਣੀ ਫ਼ਿਲਮ "ਗਰੀਬਾਂ" ਤੋਂ ਕੀਤੀ। ਇਸ ਤੋਂ ਬਾਅਦ ਇਸਨੇ ਅਕਰਮ ਖ਼ਾਨ ਦੁਆਰਾ ਨਿਰਦੇਸ਼ਿਤ ਫ਼ਿਲਮ "ਖ਼ਤਰਨਾਕ" ਵਿੱਚ ਕੰਮ ਕੰਮ ਕੀਤਾ।

ਨਿੱਜੀ ਜੀਵਨਸੋਧੋ

2007 ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਇਮਾ ਨੇ ਆਪਣੇ ਨਿਕਾਹ ਨੂੰ ਇਹ ਕਹਿ ਕੇ ਕਬੂਲ ਕੀਤਾ ਕਿ ਉਸਦੀ ਸ਼ਾਦੀ ਸਯੱਦ ਨੂਰ ਨਾਲ 2005 ਵਿੱਚ ਹੋਈ।

ਫ਼ਿਲਮਾਂ ਦੀ ਸੂਚੀਸੋਧੋ

  • ਗਰੀਬਾਂ(1987)
  • ਜ਼ਮੀਨ ਆਸਮਾਨ(1994)
  • ਸਰੰਗਾ(1994)
  • ਘੁੰਘਟ(1996)
  • ਚੂਰੀਆਂ(1998)
  • ਦੁਪੱਟਾ ਜੱਲ ਰਹਾ ਹੈ(1998)
  • ਬਿੱਲੀ (2000)
  • ਜੰਗਲ ਕਵੀਨ(2001)
  • ਉਫ਼ ਯੇਹ ਬੀਵੀਆਂ(2001)
  • ਮੂਸਾ ਖ਼ਾਨ (2001)

ਹਵਾਲੇਸੋਧੋ