1987
1987 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1984 1985 1986 – 1987 – 1988 1989 1990 |
ਘਟਨਾਸੋਧੋ
- 12 ਫ਼ਰਵਰੀ – ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ 'ਚ 5 ਕਰੋੜ 70 ਲੱਖ ਰੁਪਏ ਦਾ ਸਭ ਤੋਂ ਵੱਡਾ ਬੈਂਕ ਡਾਕਾ।
- 9 ਮਾਰਚ – ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ।
- 4 ਮਈ – ਬਰੇਜ਼ੀਅਰ ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
- 28 ਮਈ – ਜਰਮਨ ਦੇ ਇੱਕ ਨੌਜਵਾਨ ਮਾਥੀਆਸ ਰਸਟ ਇੱਕ ਨਿਜੀ ਜਹਾਜ਼ ਉਡਾ ਕੇ ਮਾਸਕੋ ਦੇ ‘ਲਾਲ ਚੌਕ’ ਵਿੱਚ ਜਾ ਉਤਾਰਿਆ। ਉਸ ਦੇ ਉਥੇ ਪੁੱਜਣ ਤਕ, ਰੂਸ ਦੀ ਐਨੀ ਜ਼ਬਰਦਸਤ ਸਕਿਊਰਿਟੀ ਵਾਲੀ ਫ਼ੌਜ ਨੂੰ, ਮੁਲਕ ਵਿੱਚ ਉਸ ਨੌਜਵਾਨ ਦੇ ਜਹਾਜ਼ ਉਡਦੇ ਦਾ ਪਤਾ ਹੀ ਨਾ ਲੱਗ ਸਕਿਆ।
- 18 ਜੁਲਾਈ – ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। ਸਿਧਾਰਥ ਸ਼ੰਕਰ ਰੇਅ ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਇਹ ਤੀਜਾ ਹਮਲਾ ਸੀ।
- 30 ਜੁਲਾਈ – ਤਾਮਿਲਾਂ ਅਤੇ ਸ੍ਰੀਲੰਕਾ ਵਿੱਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿੱਚ ਪੁੱਜੀਆਂ।
- 12 ਨਵੰਬਰ – ਰੂਸ ਵਿੱਚ ਮਾਲੀ ਸੁਧਾਰਾਂ ਦੀ ਸੁਸਤੀ ਦੀ ਆਲੋਚਨਾ ਕਰਨ ਕਾਰਨ ਬੋਰਿਸ ਯੈਲਤਸਿਨ ਨੂੰ ਮਾਸਕੋ ਦੀ ਕਮਿਊਨਿਸਟ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
- 11 ਦਸੰਬਰ – ਮਸ਼ਹੂਰ ਹਾਸਰਸ ਐਕਟਰ ਚਾਰਲੀ ਚੈਪਲਿਨ ਦੀ ਕੇਨ (ਸੋਟੀ) ਅਤੇ ਟੋਪੀ ਦੀ ਨੀਲਾਮੀ ਹੋਈ। ਇਸ ਨੂੰ ਕਿ੍ਸਟੀ ਕੰਪਨੀ ਵਲੋਂ 62500 ਪੌਂਡ ਵਿੱਚ ਵੇਚਿਆ ਗਿਆ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |